Mon, Feb 6, 2023
Whatsapp

ਨੌਕਰੀ ਲਈ ਅਪਲਾਈ ਕਰਨ ਗਈ ਲੜਕੀ ਹੋਈ ਲਾਪਤਾ

Written by  Pardeep Singh -- December 19th 2022 06:44 PM
ਨੌਕਰੀ ਲਈ ਅਪਲਾਈ ਕਰਨ ਗਈ ਲੜਕੀ ਹੋਈ ਲਾਪਤਾ

ਨੌਕਰੀ ਲਈ ਅਪਲਾਈ ਕਰਨ ਗਈ ਲੜਕੀ ਹੋਈ ਲਾਪਤਾ

ਬਠਿੰਡਾ: ਬਠਿੰਡਾ ਦੇ ਜੋੜਾ ਸਟੇਟ ਵਿਚ ਰਹਿ ਰਹੀ ਇਕ ਨੌਜਵਾਨ ਲੜਕੀ ਨੋਕਰੀ ਲਈ ਅਪਲਾਈ ਕਰਨ ਜਾਣ ਤੋਂ ਬਾਅਦ ਲਾਪਤਾ ਹੋਣ ਦੇ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਮਾਪੇ ਬੇਹੱਦ ਪਰੇਸ਼ਾਨ ਹਨ। ਲੜਕੀ ਦੇ ਮਾਤਾ-ਪਿਤਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

ਲੜਕੀ ਦੇ ਪਿਤਾ ਜੁਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਕਿਸੇ ਲੜਕੀ ਦਾ ਫੋਨ ਆਇਆ ਕਿ ਇਮੇਜ ਹਸਪਤਾਲ ਵਿੱਚ ਨੌਕਰੀ ਲਈ ਅਪਲਾਈ ਕਰਨ ਜਾਣਾ ਹੈ, ਉਨ੍ਹਾਂ ਦੀ ਲੜਕੀ ਘਰੋਂ ਆਪਣੇ ਸਰਟੀਫ਼ਿਕੇਟ ਅਤੇ ਅਧਾਰ ਕਾਰਡ ਲੈ ਕੇ ਨੌਕਰੀ ਅਪਲਾਈ ਕਰਨ ਲਈ ਚਲੇਗੀ ਪਰ ਵਾਪਸ ਨਹੀਂ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਦੀ ਭਾਲ ਕੀਤੀ ਪਤਾ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।


ਉਧਰ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਰਦਿਆਂ ਦੀ ਸ਼ਿਕਾਇਤ ਉੱਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਦਾ ਕਹਿਣਾ  ਹੈ ਕਿ ਤਕਨੀਕੀ ਤਰੀਕੇ ਨਾਲ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਲਾਪਤਾ ਲੜਕੀ ਨੂੰ ਲੱਭ ਕੇ ਮਾਪਿਆਂ ਹਵਾਲੇ ਕੀਤਾ ਜਾਵੇਗਾ।

- PTC NEWS

adv-img

Top News view more...

Latest News view more...