Advertisment

ਰੋਹਤਕ-ਜੀਂਦ ਰੇਲਵੇ ਲਾਈਨ 'ਤੇ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਇਹ ਸੀ ਹਾਦਸੇ ਦਾ ਕਾਰਨ

ਰੋਹਤਕ-ਜੀਂਦ ਰੇਲਵੇ ਲਾਈਨ 'ਤੇ ਪਿੰਡ ਸਮਰ ਗੋਪਾਲਪੁਰ ਨੇੜੇ ਮਾਲ ਗੱਡੀ ਦੀਆਂ ਅੱਧੀ ਦਰਜਨ ਡੱਬੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਰੇਲਵੇ ਲਾਈਨ 'ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ।

author-image
Aarti
New Update
ਰੋਹਤਕ-ਜੀਂਦ ਰੇਲਵੇ ਲਾਈਨ 'ਤੇ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ,  ਇਹ ਸੀ ਹਾਦਸੇ ਦਾ ਕਾਰਨ
Advertisment

ਰੋਹਤਕ: ਰੋਹਤਕ-ਜੀਂਦ ਰੇਲਵੇ ਲਾਈਨ 'ਤੇ ਪਿੰਡ ਸਮਰ ਗੋਪਾਲਪੁਰ ਨੇੜੇ ਮਾਲ ਗੱਡੀ ਦੀਆਂ ਅੱਧੀ ਦਰਜਨ ਡੱਬੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਅੱਪ ਅਤੇ ਡਾਊਨ ਰੇਲਵੇ ਲਾਈਨ 'ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ। ਇਸ ਕਾਰਨ ਦਿੱਲੀ ਤੋਂ ਪੰਜਾਬ ਜਾਣ ਵਾਲੀ ‘ਸਰਬੱਤ ਦਾ ਭਲਾ’ ਰੇਲ ਗੱਡੀ ਨੂੰ ਸ਼ਕੂਰਬਸਤੀ ਵਿਖੇ ਰੋਕਣਾ ਪਿਆ। ਨਾਲ ਹੀ ਬਠਿੰਡਾ ਐਕਸਪ੍ਰੈਸ ਪੁਰਾਣੀ ਦਿੱਲੀ ਤੋਂ ਰੋਹਤਕ ਵੱਲ ਨਹੀਂ ਆ ਸਕੀ। 

Advertisment

ਮਿਲੀ ਜਾਣਕਾਰੀ ਮੁਤਾਬਿਕ ਇਹ ਮਾਲ ਗੱਡੀ ਕੋਲਾ ਲੈ ਕੇ ਸੂਰਤਗੜ੍ਹ ਰਾਜਸਥਾਨ ਜਾ ਰਹੀ ਸੀ। ਸਵੇਰੇ 7 ਵਜੇ ਦੇ ਕਰੀਬ ਰੋਹਤਕ-ਜੀਂਦ ਰੇਲਵੇ ਲਾਈਨ 'ਤੇ ਪਿੰਡ ਸਮਰਗੋਪਾਲਪੁਰ ਨੇੜੇ ਅਪ ਲਾਈਨ ਨੰਬਰ 75/11-15 'ਤੇ ਇਕ ਮਾਲ ਗੱਡੀ ਲੰਘ ਰਹੀ ਸੀ। ਅਚਾਨਕ ਹੋਏ ਧਮਾਕੇ ਨਾਲ ਟਰੇਨ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ।

ਹਾਦਸੇ ਤੋਂ ਬਾਅਦ ਅਪ ਅਤੇ ਡਾਊਨ ਲਾਈਨ ਦੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ। ਰੋਹਤਕ ਰੇਲਵੇ ਸਟੇਸ਼ਨ 'ਤੇ ਪੰਜਾਬ ਜਾਣ ਵਾਲੇ ਯਾਤਰੀਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਰਾਣੀ ਦਿੱਲੀ ਤੋਂ ਬਠਿੰਡਾ ਜਾਣ ਵਾਲੀ ਬਠਿੰਡਾ ਐਕਸਪ੍ਰੈਸ ਸਮੇਂ ਸਿਰ ਨਹੀਂ ਪਹੁੰਚ ਸਕੀ। ਰੋਹਤਕ ਤੋਂ ਜੀਂਦ ਜਾਣ ਵਾਲੀ ਟਰੇਨ ਸਵੇਰੇ 9.30 ਵਜੇ ਵੀ ਸਟੇਸ਼ਨ ਤੋਂ ਸਮੇਂ ਸਿਰ ਨਹੀਂ ਨਿਕਲ ਸਕੀ। 

ਹਾਦਸੇ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੇ ਨਾਲ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਡੀਐਮਆਰ ਡਿੰਪੀ ਗਰਗ ਨੇ ਦੱਸਿਆ ਕਿ ਸਵੇਰੇ ਕਰੀਬ 6.30 ਵਜੇ ਦਿੱਲੀ ਤੋਂ ਰਾਜਸਥਾਨ ਜਾ ਰਹੀ ਕੋਲੇ ਨਾਲ ਭਰੀ ਮਾਲ ਗੱਡੀ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਸਾਰੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਇਹ ਵੀ ਪੜ੍ਹੋ: ਮਾਇਆਵਤੀ ਦਾ ਵੱਡਾ ਐਲਾਨ, ਪੰਜਾਬ ਨੂੰ ਛੱਡ ਕੇ ਕਿਸੇ ਹੋਰ ਸੂਬੇ 'ਚ ਗਠਜੋੜ ਨਹੀਂ ਕਰੇਗੀ ਬਸਪਾ

- PTC NEWS
latest-news rohtak goods-train-coaches-derailed
Advertisment

Stay updated with the latest news headlines.

Follow us:
Advertisment