Advertisment

ਗੁ. ਸੰਤਸਰ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਨੂੰ ਲੈ ਕੇ ਅੰਮ੍ਰਿਤ ਵੇਲੇ ਤੋਂ ਹੀ ਲੱਗੀਆਂ ਰੌਣਕਾਂ

ਦੱਸਣਯੋਗ ਹੈ ਕਿ ਹਰ ਸਾਲ ਦੇਸੀ ਮਾਘ ਮਹੀਨੇ ਚੰਡੀਗੜ੍ਹ ਦੇ ਸੈਕਟਰ 38 ਵੈਸਟ ਸਥਿਤ ਗੁ. ਸੰਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ 2 ਵਜੇ ਤੋਂ ਸ਼ੁਰੂ ਹੋ ਕੇ ਨਿਤਨੇਮ, ਸੁਖਮਨੀ ਸਾਹਿਬ, ਆਸਾਂ ਦੀ ਵਾਰ, ਭੋਗ ਦੇ ਸਲੋਕ, ਆਰਤੀ-ਆਰਤਾ ਅਤੇ ਲੜੀਵਾਰ ਚਲਦੇ ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਅਟੁੱਟ ਲੰਗਰ ਵਰਤਾਇਆ ਜਾਂਦਾ। ਜਿਥੇ ਹੱਡ ਚੀਰਵੀਂ ਠੰਡ ਵਿਚ ਵੀ ਸੰਗਤਾਂ ਦਾ ਠਾਠਾ ਮਾਰਦਾ ਹਜੂਮ ਵੇਖਣ ਨੂੰ ਮਿਲਦਾ ਹੈ।

author-image
ਜਸਮੀਤ ਸਿੰਘ
New Update
ਗੁ. ਸੰਤਸਰ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਨੂੰ ਲੈ ਕੇ ਅੰਮ੍ਰਿਤ ਵੇਲੇ ਤੋਂ ਹੀ ਲੱਗੀਆਂ ਰੌਣਕਾਂ
Advertisment

ਚੰਡੀਗੜ੍ਹ, 27 ਜਨਵਰੀ: ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਚੰਡੀਗੜ੍ਹ ਸਥਿਤ ਗੁ. ਸੰਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ। ਜਿਥੇ ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਨੂੰ ਪ੍ਰੇਮ ਕਰਨ ਵਾਲੀਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਈਆਂ ਅਤੇ ਗੁਰੂ ਚਰਨਾਂ 'ਚ ਹਾਜ਼ਰੀ ਭਰੀ। 





Advertisment

ਇਸ ਦਰਮਿਆਨ ਜਿਥੇ ਗੁ. ਸੰਤਸਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰੂਪ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਜਥੇ ਨੇ ਸੰਗਤ ਨੂੰ ਕੀਰਤਨ ਰੂਪੀ 'ਆਸਾ ਦੀ ਵਾਰ' ਨਾਲ ਗੁਰੂ ਚਰਨਾਂ 'ਚ ਜੋੜਿਆ। ਉਸ ਤੋਂ ਪਹਿਲਾਂ ਸੰਗਤ ਰੂਪੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ 'ਚ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਜਾਏ ਦੀਵਾਨ 'ਚ ਸੰਤ ਬਾਬਾ ਸਰੂਪ ਸਿੰਘ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਮਹਾਨ ਜੀਵਨ 'ਤੇ ਚਾਨਣਾ ਪਾਇਆ ਗਿਆ। 

ਸਜਾਏ ਦੀਵਾਨ 'ਚ ਦੱਸਿਆ ਗਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ  ਹੇਠ 20-22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਇੱਕ ਸਿਆਣੇ ਵਿਦਵਾਨ ਤੇ ਸੂਰਬੀਰ ਜਰਨੈਲ ਬਣ ਗਏ। ਇੱਕ ਪਾਸੇ ਤਾਂ ਉਹ ਸਿੱਖ ਸੰਗਤ ਨੂੰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਅਤੇ ਦੂਜੇ ਪਾਸੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ ਸਨ। 



Advertisment

ਇਹ ਵੀ ਦੱਸਿਆ ਗਿਆ ਕਿ ਕਿਵੇਂ ਬਾਬਾ ਦੀਪ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨ-ਏ-ਜੰਗ ਵਿੱਚ ਜਾ ਕੇ ਜੈਕਾਰੇ ਬੁਲਾਉਂਦੇ ਅਤੇ ਆਪ ਜੀ ਇੱਕ ਮਹਾਨ ਕੀਰਤਨੀਏ ਤੇ ਉੱਤਮ ਲਿਖਾਰੀ ਦੀ ਸੇਵਾ ਵੀ ਨਿਭਾਉਂਦੇ ਸਨ

ਦੱਸਣਯੋਗ ਹੈ ਕਿ ਹਰ ਸਾਲ ਦੇਸੀ ਮਾਘ ਮਹੀਨੇ ਚੰਡੀਗੜ੍ਹ ਦੇ ਸੈਕਟਰ 38 ਵੈਸਟ ਸਥਿਤ ਗੁ. ਸੰਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ 2 ਵਜੇ ਤੋਂ ਸ਼ੁਰੂ ਹੋ ਕੇ ਨਿਤਨੇਮ, ਸੁਖਮਨੀ ਸਾਹਿਬ, ਆਸਾਂ ਦੀ ਵਾਰ, ਭੋਗ ਦੇ ਸਲੋਕ, ਆਰਤੀ-ਆਰਤਾ ਅਤੇ ਸਵੇਰੇ 8 ਵਜੇ ਲੜੀਵਾਰ ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਅਟੁੱਟ ਲੰਗਰ ਵਰਤਾਇਆ ਜਾਂਦਾ। ਜਿਥੇ ਹੱਡ ਚੀਰਵੀਂ ਠੰਡ ਵਿਚ ਵੀ ਸੰਗਤਾਂ ਦਾ ਠਾਠਾ ਮਾਰਦਾ ਹਜੂਮ ਵੇਖਣ ਨੂੰ ਮਿਲਦਾ ਹੈ। 





ਇਸ ਵਾਰੀ ਵੀ ਜਿਥੇ ਗੁਰੂਘਰੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਸਮਾਗਮ ਬੜੇ ਹੀ ਚੜ੍ਹਦੀਕਲਾ 'ਚ ਸਮਾਪਤ ਹੋਇਆ, ਉਥੇ ਹੀ ਦਰਸ਼ਨ ਦੀਦਾਰੇ ਕਰਨ ਆਈਆਂ ਸੰਗਤਾਂ ਨੇ ਵੈਜੀਟੇਬਲ ਸੂਪ, ਮੈਕਰੌਨੀ, ਗੁਲਾਬਜਾਮੁਨਾਂ, ਚਾਹ, ਰਸ  ਅਤੇ ਮੱਠੀਆਂ ਦੇ ਲੰਗਰ ਦਾ ਵੀ ਆਨੰਦ ਮਾਣਿਆ।


- PTC NEWS
santsar-sahib-trust g-santsar-sahib bhai-gurpreet-singh baba-saroop-singh
Advertisment

Stay updated with the latest news headlines.

Follow us:
Advertisment