Fri, Dec 13, 2024
Whatsapp

Ram Rahim Parole : ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ; ਮਿਲੀ 21 ਦਿਨਾਂ ਦੀ ਫਰਲੋ; ਜਾਣੋ ਕਦੋਂ-ਕਦੋਂ ਮਿਲੀ ਹੈ ਫਰਲੋ

ਹਨੀਪ੍ਰੀਤ ਤੋਂ ਇਲਾਵਾ ਇੱਕ ਕਾਰ ਵਿੱਚ ਡਰਾਈਵਰ ਰਾਜਾ ਅਤੇ ਸੀਪੀ ਅਰੋੜਾ ਸਨ, ਜਦੋਂਕਿ ਦੂਜੀ ਕਾਰ ਵਿੱਚ ਡਰਾਈਵਰ ਪ੍ਰੀਤਮ, ਐਡਵੋਕੇਟ ਹਰਸ਼ ਅਰੋੜਾ ਅਤੇ ਡਾਕਟਰ ਪੀਆਰ ਨੈਨ ਸਨ।

Reported by:  PTC News Desk  Edited by:  Aarti -- August 13th 2024 09:17 AM -- Updated: August 13th 2024 12:16 PM
Ram Rahim Parole : ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ; ਮਿਲੀ 21 ਦਿਨਾਂ ਦੀ ਫਰਲੋ; ਜਾਣੋ ਕਦੋਂ-ਕਦੋਂ ਮਿਲੀ ਹੈ ਫਰਲੋ

Ram Rahim Parole : ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ; ਮਿਲੀ 21 ਦਿਨਾਂ ਦੀ ਫਰਲੋ; ਜਾਣੋ ਕਦੋਂ-ਕਦੋਂ ਮਿਲੀ ਹੈ ਫਰਲੋ

Ram Rahim Parole :  ਬਾਬਾ ਰਾਮ ਰਹੀਮ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਜੇਲ ਤੋਂ ਬਾਹਰ ਆਇਆ ਹੈ। ਸੂਬਾ ਸਰਕਾਰ ਨੇ ਉਨ੍ਹਾਂ ਨੂੰ 21 ਦਿਨਾਂ ਦੀ ਛੁੱਟੀ ਦਿੱਤੀ ਹੈ। ਮੰਗਲਵਾਰ ਸਵੇਰੇ 6.46 ਵਜੇ ਹਨੀਪ੍ਰੀਤ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਦੇ ਨਾਲ ਯੂਪੀ ਦੇ ਬਰਨਾਵਾ ਆਸ਼ਰਮ ਲਈ ਰਵਾਨਾ ਹੋਈ।

ਹਨੀਪ੍ਰੀਤ ਤੋਂ ਇਲਾਵਾ ਇੱਕ ਕਾਰ ਵਿੱਚ ਡਰਾਈਵਰ ਰਾਜਾ ਅਤੇ ਸੀਪੀ ਅਰੋੜਾ ਸਨ, ਜਦੋਂਕਿ ਦੂਜੀ ਕਾਰ ਵਿੱਚ ਡਰਾਈਵਰ ਪ੍ਰੀਤਮ, ਐਡਵੋਕੇਟ ਹਰਸ਼ ਅਰੋੜਾ ਅਤੇ ਡਾਕਟਰ ਪੀਆਰ ਨੈਨ ਸਨ। ਰਾਮ ਰਹੀਮ ਨੂੰ ਪੁਲਿਸ ਸੁਰੱਖਿਆ ਹੇਠ ਜੇਲ੍ਹ ਤੋਂ ਯੂ.ਪੀ. ਦੇ ਆਸ਼ਰਮ ਲੈ ਕੇ ਜਾਇਆ ਗਿਆ। 


ਦੱਸ ਦਈਏ ਕਿ ਗੁਰਮੀਤ ਨੂੰ ਸਾਲ 2017 ਵਿੱਚ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਪਿਛਲੀ ਵਾਰ 19 ਜਨਵਰੀ ਨੂੰ ਸਰਕਾਰ ਨੇ ਰਾਮਰਹੀਮ ਨੂੰ 50 ਦਿਨਾਂ ਦੀ ਫਰਲੋ ਦਿੱਤੀ ਸੀ, ਜੋ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਬਿਤਾਇਆ ਗਿਆ ਸੀ।

ਇਸ ਤੋਂ ਬਾਅਦ ਹਾਈਕੋਰਟ ਨੇ ਇੱਕ ਪਟੀਸ਼ਨ 'ਤੇ ਫੈਸਲਾ ਦਿੱਤਾ ਸੀ ਕਿ ਰਾਮਰਹੀਮ ਨੂੰ ਹਾਈਕੋਰਟ ਦੀ ਇਜਾਜ਼ਤ ਤੋਂ ਬਿਨਾਂ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ। ਰਾਮ ਰਹੀਮ ਦੀ ਤਰਫੋਂ ਹਾਈਕੋਰਟ 'ਚ ਇਕ ਅਰਜ਼ੀ ਦਾਇਰ ਕਰਕੇ ਪੈਰੋਲ ਜਾਂ ਫਰਲੋ 'ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ ਗਈ ਸੀ। 

ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦੇਣ ਬਾਰੇ ਸੂਬਾ ਸਰਕਾਰ ਨੂੰ ਆਪਣਾ ਫੈਸਲਾ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਰਾਮਰਹੀਮ ਨੇ 21 ਦਿਨਾਂ ਲਈ ਫਰਲੋ ਲਈ ਅਰਜ਼ੀ ਦਾਇਰ ਕੀਤੀ ਸੀ। ਸਰਕਾਰ ਨੇ ਅਰਜ਼ੀ ਸਵੀਕਾਰ ਕਰ ਲਈ ਅਤੇ ਸੋਮਵਾਰ ਨੂੰ ਛੁੱਟੀ ਨੂੰ ਮਨਜ਼ੂਰੀ ਦੇ ਦਿੱਤੀ।

ਰਾਮ ਰਹੀਮ ਕਦੋਂ-ਕਦੋਂ ਆਇਆ ਜੇਲ੍ਹ ਤੋਂ ਬਾਹਰ? 

  • 20 ਅਕਤੂਬਰ 2020: ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਮਿਲੀ।
  • 12 ਮਈ 2021: ਬਲੱਡ ਪ੍ਰੈਸ਼ਰ ਅਤੇ ਬੇਚੈਨੀ ਦੀ ਸ਼ਿਕਾਇਤ 'ਤੇ ਜਾਂਚ ਲਈ ਪੀਜੀਆਈ ਲਿਆਂਦਾ ਗਿਆ।
  • 17 ਮਈ 2021: ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਗਈ। ਉਸ ਨੂੰ ਪੁਲਿਸ ਸੁਰੱਖਿਆ ਹੇਠ ਗੁਰੂਗ੍ਰਾਮ ਲਿਜਾਇਆ ਗਿਆ।
  • 3 ਜੂਨ, 2021: ਪੇਟ ਦਰਦ ਦੀ ਸ਼ਿਕਾਇਤ 'ਤੇ ਪੀਜੀਆਈ ਲਿਆਂਦਾ ਗਿਆ।
  • 8 ਜੂਨ, 2021: ਸਿਹਤ ਜਾਂਚ ਲਈ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਲਿਜਾਇਆ ਗਿਆ।
  • 13 ਜੁਲਾਈ 2021: ਜਾਂਚ ਲਈ ਏਮਜ਼ ਲਿਜਾਇਆ ਗਿਆ। ਵਾਪਸੀ ਦੌਰਾਨ ਉਸ ਦੀ ਦੋ ਔਰਤਾਂ ਨਾਲ ਕਥਿਤ ਮੁਲਾਕਾਤ ਦੀ ਜਾਂਚ ਕੀਤੀ ਜਾ ਰਹੀ ਹੈ।
  • ਫਰਵਰੀ 2022: 21 ਦਿਨਾਂ ਲਈ ਪੈਰੋਲ ਮਿਲੀ।
  • ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ।
  • ਅਕਤੂਬਰ 2022: 40 ਦਿਨਾਂ ਲਈ ਪੈਰੋਲ ਮਿਲੀ।
  • 21 ਜਨਵਰੀ 2023: 40 ਦਿਨਾਂ ਲਈ ਪੈਰੋਲ ਮਿਲੀ।
  • 20 ਜੁਲਾਈ 2023: 30 ਦਿਨਾਂ ਲਈ ਪੈਰੋਲ ਮਿਲੀ।
  • 20 ਨਵੰਬਰ 2023: 21 ਦਿਨਾਂ ਲਈ ਪੈਰੋਲ ਮਿਲੀ।
  • 19 ਜਨਵਰੀ 2024: 50 ਦਿਨਾਂ ਲਈ ਪੈਰੋਲ ਮਿਲੀ।
  • 13 ਅਗਸਤ 2024: 21 ਦਿਨਾਂ ਲਈ ਛੁੱਟੀ ਮਿਲੀ।

ਇਹ ਵੀ ਪੜ੍ਹੋ: ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ’ਚ ਹਰਿਆਣਾ ਸਰਕਾਰ ਨੂੰ ਝਟਕਾ, ਕਮੇਟੀ ਕਰੇਗੀ ਜਾਂਚ

- PTC NEWS

Top News view more...

Latest News view more...

PTC NETWORK