Wed, Dec 11, 2024
Whatsapp

ਮਲੇਸ਼ੀਆ 'ਚ ਫਸੀ ਸੰਗਰੂਰ ਦੀ ਗੁਰਵਿੰਦਰ ਨੇ ਭਾਰਤੀ ਸਫ਼ਾਰਤਖ਼ਾਨੇ ਨਾਲ ਕੀਤਾ ਸੰਪਰਕ, ਜਲਦ ਹੋਵੇਗੀ ਵਤਨ ਵਾਪਸੀ

Reported by:  PTC News Desk  Edited by:  Jasmeet Singh -- August 13th 2023 08:07 PM
ਮਲੇਸ਼ੀਆ 'ਚ ਫਸੀ ਸੰਗਰੂਰ ਦੀ ਗੁਰਵਿੰਦਰ ਨੇ ਭਾਰਤੀ ਸਫ਼ਾਰਤਖ਼ਾਨੇ ਨਾਲ ਕੀਤਾ ਸੰਪਰਕ, ਜਲਦ ਹੋਵੇਗੀ ਵਤਨ ਵਾਪਸੀ

ਮਲੇਸ਼ੀਆ 'ਚ ਫਸੀ ਸੰਗਰੂਰ ਦੀ ਗੁਰਵਿੰਦਰ ਨੇ ਭਾਰਤੀ ਸਫ਼ਾਰਤਖ਼ਾਨੇ ਨਾਲ ਕੀਤਾ ਸੰਪਰਕ, ਜਲਦ ਹੋਵੇਗੀ ਵਤਨ ਵਾਪਸੀ

ਚੰਡੀਗੜ੍ਹ: ਸੰਗਰੂਰ ਦੇ ਪਿੰਡ ਅੜਕਵਾਸ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਜਲਦੀ ਹੀ ਵਤਨ ਪਰਤ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਗੁਰਵਿੰਦਰ ਨੇ ਭਾਰਤੀ ਸਫ਼ਾਰਤਖਾਨੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਹੁਣ ਉਹ ਜਲਦੀ ਹੀ ਆਪਣੇ ਪਰਿਵਾਰ ਕੋਲ ਵਾਪਸ ਆ ਜਾਵੇਗੀ।

ਦੱਸ ਦੇਈਏ ਕਿ ਗੁਰਵਿੰਦਰ ਕੌਰ ਟਰੈਵਲ ਏਜੰਟ ਦੇ ਝਾਂਸੇ 'ਚ ਆਕੇ ਮਲੇਸ਼ੀਆ 'ਚ ਫੱਸ ਗਈ ਹੈ। ਉਸ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਉਸ ਨੂੰ ਕਮਰੇ ਵਿੱਚ ਬੰਦ ਰੱਖਿਆ ਗਿਆ ਹੈ। ਖਾਣਾ ਵੀ ਨਹੀਂ ਦਿੱਤਾ ਜਾਂਦਾ, ਵੀਡਿਓ 'ਚ ਉਸਨੇ ਰੋ-ਰੋ ਆਪਣਾ ਬਿਆਨ ਸਾਂਝਾ ਕੀਤਾ ਸੀ। ਜਿਸ ਵਿੱਚ ਉਹ ਰੋਂਦੀ ਹੋਈ ਘਰ ਪਰਤਣ ਦੀ ਬੇਨਤੀ ਕਰ ਰਹੀ ਸੀ। ਉਸ ਨੇ ਵੀਡੀਓ ਵਿੱਚ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਜਿਸ ਕੰਮ ਲਈ ਭੇਜਿਆ ਗਿਆ ਸੀ ਉਹ ਨਾ ਕਰਵਾ ਕੇ ਹੁਣ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਗਈ ਸੀ 
ਗੁਰਵਿੰਦਰ ਇੱਕ ਮਹੀਨਾ ਪਹਿਲਾਂ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਗਈ ਸੀ। ਵਾਇਰਲ ਵੀਡੀਓ 'ਚ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਘਰ 'ਚ ਬੰਦ ਕਰ ਦਿੱਤਾ ਗਿਆ ਹੈ ਅਤੇ ਖਾਣ ਲਈ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਉਸ ਦਾ ਪਾਸਪੋਰਟ ਵੀ ਰੱਖਿਆ ਹੋਇਆ ਹੈ, ਭਾਵੇਂ ਕਿ ਉਹ ਭਾਰਤ ਪਰਤਣਾ ਚਾਹੁੰਦੀ ਹੈ।

ਏਜੰਟ ਨੇ ਲੱਖਾਂ ਰੁਪਏ ਦੀ ਕੀਤੀ ਮੰਗ 
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਚਿਆ ਕਿ ਉਥੇ ਜਾ ਕੇ ਬੇਟੀ ਦਾ ਵੀਜ਼ਾ ਬਦਲ ਜਾਵੇਗਾ। ਇਸ ਕਰਕੇ ਵਿਦੇਸ਼ ਭੇਜਣ ਲਈ 1 ਲੱਖ 20 ਹਜ਼ਾਰ ਰੁਪਏ ਵੀ ਦਿੱਤੇ ਗਏ। ਪਰ ਉੱਥੇ ਉਸਦੀ ਹਾਲਤ ਠੀਕ ਨਹੀਂ ਹੈ। ਉਸ ਨੂੰ ਘਰ ਵਿੱਚ ਬੰਦ ਰੱਖਿਆ ਗਿਆ ਹੈ। ਜਬਰੀ ਕੰਮ ਕਰਵਾਇਆ ਜਾ ਰਿਹਾ ਹੈ। ਟਰੈਵਲ ਏਜੰਟ ਨਾਲ ਗੱਲ ਕੀਤੀ ਕਿ ਉਹ ਪਾਸਪੋਰਟ ਦੇਣ ਬਦਲੇ ਲੱਖਾਂ ਰੁਪਏ ਦੀ ਮੰਗ ਕਰ ਰਿਹਾ ਹੈ। ਪਹਿਲਾਂ ਉਸ ਨੇ ਦੋ ਲੱਖ ਰੁਪਏ ਮੰਗੇ ਸਨ।

ਧੀ ਨੂੰ ਜਲਦੀ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ - ਮਾਂ
ਲੜਕੀ ਦੀ ਮਾਂ ਚਰਨ ਕੌਰ ਨੇ ਦੱਸਿਆ ਕਿ ਗੁਰਵਿੰਦਰ ਨਾਲ ਉਸ ਦੀ ਗੱਲਬਾਤ ਹੋਈ ਸੀ। ਉਹ ਘਰ ਆਉਣਾ ਚਾਹੁੰਦੀ ਹੈ। ਜਿਸ ਕੰਮ ਲਈ ਉਸ ਨੂੰ ਲਿਆ ਗਿਆ ਸੀ, ਉਸ ਕੰਮ ਨੂੰ ਉੱਥੇ ਨਹੀਂ ਕਰਵਾਇਆ ਜਾ ਰਿਹਾ। ਜਦੋਂ ਅਸੀਂ ਏਜੰਟ ਕੋਲ ਗਏ ਤਾਂ ਉਹ ਘਰ ਨਹੀਂ ਮਿਲਿਆ। ਸਰਕਾਰ ਨੂੰ ਅਪੀਲ ਹੈ ਕਿ ਬੇਟੀ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ। ਨਾਲ ਹੀ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਜਾਣੀ ਚਾਹੀਦੀ ਹੈ।



ਗੁਰਵਿੰਦਰ ਦੀ ਭੈਣ ਰਾਣੀ ਨੇ ਕਿਹਾ.....
ਇਸ ਦੇ ਨਾਲ ਹੀ ਰਾਣੀ ਦੀ ਭੈਣ ਰਾਣੀ ਦਾ ਕਹਿਣਾ ਹੈ ਕਿ ਜਿਸ ਏਜੰਟ ਨੇ ਉਸ ਨੂੰ ਮਲੇਸ਼ੀਆ ਭੇਜਿਆ ਸੀ, ਉਹ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ। ਗੁਰਵਿੰਦਰ ਨੇ ਸੈਲੂਨ ਦਾ ਕੋਰਸ ਕੀਤਾ ਹੈ। ਰਿਸ਼ਤੇਦਾਰ ਨੇ ਕਿਹਾ ਸੀ ਕਿ ਉਸ ਨੂੰ ਮਲੇਸ਼ੀਆ ਵਿਚ ਚੰਗੀ ਨੌਕਰੀ ਮਿਲ ਜਾਵੇਗੀ। ਰਾਣੀ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਕਿਹਾ ਸੀ ਕਿ ਉਸ ਦਾ ਉੱਥੇ ਆਪਣਾ ਸੈਲੂਨ ਹੈ ਅਤੇ ਗੁਰਵਿੰਦਰ ਨੂੰ ਉੱਥੇ ਕੰਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਥਿਤੀ ਉਦੋਂ ਸਪੱਸ਼ਟ ਹੋ ਗਈ ਜਦੋਂ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਗੁਰਵਿੰਦਰ ਜਲਦੀ ਹੀ ਦੇਸ਼ ਪਰਤ ਜਾਵੇਗੀ।

- With inputs from agencies

Top News view more...

Latest News view more...

PTC NETWORK