ਲੋਕ ਸਭਾ 'ਚ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ CM ਮਾਨ ਤੇ ਕੱਸਿਆ ਸਿਕੰਜਾ, 'ਆਪ' ਦੀ ਕਾਰਗੁਜ਼ਾਰੀ ਸਣੇ ਕਈ ਮੁੱਦਿਆਂ 'ਤੇ ਵਿਰੋਧੀਆਂ ਨੂੰ ਘੇਰਿਆ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ ਸੰਸਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਅਗਸਤ ਹਾਉਸ ਵਿੱਚ ਆਪਣਾ ਭਾਸ਼ਨ ਸ਼ੁਰੂ ਕਰਦਿਆ ਆਪ ਸਰਕਾਰ ਵੱਲੋ ਪੇਸ਼ ਕੀਤੇ ਬਿਲ ਦੇ ਉੱਪਰ ਸਵਾਲ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਰਾਜਾਂ ਨੂੰ ਵੱਧ ਅਧਿਕਾਰ ਦੇਣ ਵਾਲੇ ਇਸ ਬਿਲ ਵਿੱਚ ਕੁੱਝ ਵੀ ਨਵਾਂ ਨਹੀਂ ਹੈ, ਪੰਜਾਬ ਸਮੁੱਚੇ ਤੌਰ ਤੇ ਕੇਜ਼ਰੀਵਾਲ ਦੇ ਕੰਟਰੋਲ ਵਿੱਚ ਹੈ। ਇੱਕ ਛੋਟੀ ਯੁਨੀਅਨ ਟੈਰੇਟਰੀ ਦਾ ਲੀਡਰ ਪੂਰੇ ਪੰਜਾਬ ਨੂੰ ਚਲਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਡੀ.ਜੀ.ਪੀ ਚੁਣਨਾ ਹੋਵੇ ਤਾਂ ਕੇਜਰੀਵਾਲ ਫੈਸਲਾ ਕਰਦਾ ਹੈ ਪੰਜਾਬ ਵਿੱਚ ਹਰ ਫੈਸਲਾ ਕੇਜਰੀਵਾਲ ਦੁਆਰਾ ਕੀਤਾ ਜਾਂਦਾ ਹੈ। ਇੱਥੋ ਤੱਕ ਕਿ ਪੰਜਾਬ ਦੀਆਂ ਲੋਕ ਸਭਾ ਸੀਟਾਂ ਤੇ ਵੀ ਦਿੱਲੀ ਦੇ ਲੋਕ ਬੈੱਠੇ ਹਨ, ਤਾਂ ਇਹ ਕਿਹੜੀਆਂ ਪਾਵਰਾਂ ਦੀ ਗੱਲ ਕਰ ਰਹੇ ਹਨ।
"ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦੇ ਕਹਿਰ ਦਰਮਿਆਨ ਮਦਦ ਦੀ ਗੁਹਾਰ ਲਗਾ ਰਹੇ ਸਨ, ਤਾਂ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਜੀ ਦਾ ਡਰਾਇਵਰ ਬਣਕੇ ਘੁੰਮ ਰਿਹਾ ਸੀ,"
- PTC NEWS