Mon, Feb 10, 2025
Whatsapp

Ajnala News : ਜੰਮੂ ਕਸ਼ਮੀਰ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਜੰਮੂ ਕਸ਼ਮੀਰ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋਏ ਜਵਾਨ ਹਰਵੰਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

Reported by:  PTC News Desk  Edited by:  Dhalwinder Sandhu -- July 31st 2024 12:57 PM
Ajnala News : ਜੰਮੂ ਕਸ਼ਮੀਰ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

Ajnala News : ਜੰਮੂ ਕਸ਼ਮੀਰ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

Ajnala News : ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਵਿੱਚ ਤੈਨਾਤ ਅਜਨਾਲਾ ਦੇ ਪਿੰਡ ਹਰੜ ਕਲਾਂ ਦੇ ਰਹਿਣ ਵਾਲੇ ਫੌਜੀ ਜਵਾਨ ਹਰਵੰਤ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋ ਗਿਆ। ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮ੍ਰਿਤਕ ਦੇਹ ਜਦੋਂ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਨਮ ਸਨ ਅਤੇ ਹਰਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਜਵਾਨ ਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਹਰਵੰਤ ਸਿੰਘ 8 ਸਿਖਲਾਈ ਫਤਿਹਪੁਰ ਬਟਾਲੀਅਨ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ। 

ਇਸ ਮੌਕੇ ਸ਼ਹੀਦ ਨਾਇਕ ਹਰਵੰਤ ਸਿੰਘ ਦੇ ਭਰਾ ਨੇ ਕਿਹਾ ਕਿ ਉਹ ਵੀ ਫੌਜੀ ਜਵਾਨ ਹੈ ਅਤੇ ਉਸ ਦੇ ਪਿਤਾ ਵੀ ਫੌਜ ਵਿੱਚ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਦ ਨਾਇਕ ਹਰਵੰਤ ਸਿੰਘ ਉਸ ਦਾ ਭਰਾ ਸੀ ਅਤੇ ਉਹਨਾਂ ਦਾ ਆਪਸ ਵਿੱਚ ਬਹੁਤ ਜਿਆਦਾ ਪਿਆਰ ਸੀ ਅਤੇ ਹਮੇਸ਼ਾ ਹੀ ਹਰਵੰਤ ਸਿੰਘ ਉਸ ਨੂੰ ਸਮਝਾਉਂਦਾ ਸੀ ਕਿ ਆਪਣੀ ਡਿਊਟੀ ਧਿਆਨ ਨਾਲ ਕਰਨੀ ਹੈ, ਪਰ ਕੀ ਪਤਾ ਸੀ ਕੀ ਹਰਵੰਤ ਸਿੰਘ ਨੇ ਪਹਿਲਾਂ ਚਲਾ ਜਾਣਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦਾ ਭਰਾ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ।


ਇਸ ਮੌਕੇ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮਾਂ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਸ ਦਾ ਪੁੱਤ ਦੇਸ਼ ਲਈ ਸ਼ਹੀਦ ਹੋਇਆ ਹੈ। ਉਹਨਾਂ ਨੇ ਕਿਹਾ ਕਿ ਉਸ ਦੀ ਅਖੀਰਲੀ ਵਾਰ ਜਦੋਂ ਗੱਲ ਹੋਈ ਸੀ ਉਸ ਸਮੇਂ ਬਿਲਕੁਲ ਠੀਕ ਠਾਕ ਸੀ।

ਇਸ ਮੌਕੇ ਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਾਥੀ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਆਪਣੇ ਅਜਿਹੇ ਸਾਥੀ ਤੇ ਉਹਨਾਂ ਕਿਹਾ ਕਿ ਉਹਨਾਂ ਦੀ ਯੂਨਿਟ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਹ ਵੀ ਪੜ੍ਹੋ: Weather Update : ਪੰਜਾਬ 'ਚ ਅਗਲੇ 2 ਦਿਨਾਂ ਤੱਕ ਛਾਏ ਰਹਿਣਗੇ ਬੱਦਲ, 8 ਜ਼ਿਲ੍ਹਿਆ 'ਚ ਅਲਰਟ, ਜਾਣੋ ਚੰਡੀਗੜ੍ਹ ਦਾ ਮੌਸਮ

- PTC NEWS

Top News view more...

Latest News view more...

PTC NETWORK