Sat, Jun 21, 2025
Whatsapp

Himachal Pradesh Weather: ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ; 24 ਘੰਟਿਆਂ 'ਚ 5 ਲੋਕਾਂ ਦੀ ਮੌਤ, ਇਸ ਤਰ੍ਹਾਂ ਦੇ ਨੇ ਹਾਲਾਤ

ਹਿਮਾਚਲ ਪ੍ਰਦੇਸ਼ ਵਿੱਚ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਤਬਾਹੀ ਮਚੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਤਿੰਨ ਕੌਮੀ ਮਾਰਗਾਂ ਸਮੇਤ 736 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ।

Reported by:  PTC News Desk  Edited by:  Aarti -- July 09th 2023 08:49 PM -- Updated: July 09th 2023 08:59 PM
Himachal Pradesh Weather: ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ; 24 ਘੰਟਿਆਂ 'ਚ 5 ਲੋਕਾਂ ਦੀ ਮੌਤ, ਇਸ ਤਰ੍ਹਾਂ ਦੇ ਨੇ ਹਾਲਾਤ

Himachal Pradesh Weather: ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ; 24 ਘੰਟਿਆਂ 'ਚ 5 ਲੋਕਾਂ ਦੀ ਮੌਤ, ਇਸ ਤਰ੍ਹਾਂ ਦੇ ਨੇ ਹਾਲਾਤ

Himachal Pradesh Weather: ਹਿਮਾਚਲ ਪ੍ਰਦੇਸ਼ ਵਿੱਚ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਤਬਾਹੀ ਮਚੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਤਿੰਨ ਕੌਮੀ ਮਾਰਗਾਂ ਸਮੇਤ 736 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ। ਜਦਕਿ ਇਸ ਦੌਰਾਨ 5 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। 

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਕੱਲ੍ਹ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ।


ਸਰਕਾਰ ਵਿੱਚ ਮਾਲ ਤੇ ਬਾਗਬਾਨੀ ਮੰਤਰੀ ਜਗਤ ਸਿੰਘ ਨੇਗੀ ਨੇ ਦੱਸਿਆ ਕਿ ਕੱਲ੍ਹ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੁਕਸਾਨ ਦੀਆਂ ਰਿਪੋਰਟਾਂ ਆ ਰਹੀਆਂ ਹਨ ਅਤੇ ਅਗਲੇ 24 ਘੰਟਿਆਂ ਦੌਰਾਨ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ। ਭਾਰੀ ਮੀਂਹ ਕਾਰਨ ਸੂਬੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ

ਦੂਜੇ ਪਾਸੇ ਪਿਛਲੇ 52 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਿਰਮੌਰ ਜ਼ਿਲ੍ਹੇ ਦੇ ਗਿਰੀਪਰ ਇਲਾਕੇ ਵਿੱਚ ਕਾਫੀ ਤਬਾਹੀ ਹੋਈ ਹੈ। ਮੀਂਹ ਕਾਰਨ ਆਮ ਲੋਕਾਂ ਦਾ ਜਨਜੀਵਨ ਪਰੇਸ਼ਾਨ ਹੋ ਗਿਆ ਹੈ। ਨੌਹਰਾਧਰ, ਹਰੀਪੁਰਧਰ, ਸੰਘੜਾ ਆਦਿ ਦਾ ਸੂਬਾ ਅਤੇ ਜ਼ਿਲ੍ਹਾ ਹੈੱਡਕੁਆਰਟਰ ਨਾਹਨ ਨਾਲ ਸੰਪਰਕ ਟੁੱਟ ਗਿਆ ਹੈ, ਸਾਰੀਆਂ ਮੁੱਖ ਅਤੇ ਲਿੰਕ ਸੜਕਾਂ ਜਾਮ ਹੋ ਗਈਆਂ ਹਨ, ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਸਾਰੀਆਂ ਨਿੱਜੀ ਅਤੇ ਸਰਕਾਰੀ ਬੱਸਾਂ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕੀਆਂ, ਜਦਕਿ ਕਈ ਥਾਵਾਂ ਪਰ ਘਰਾਂ ਦੇ ਸਾਹਮਣੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਕਾਰਨ ਇਮਾਰਤਾਂ ਨੂੰ ਖਤਰਾ ਪੈਦਾ ਹੋ ਗਿਆ ਹੈ। 

ਇਹ ਵੀ ਪੜ੍ਹੋ: CM Mann Instruction: ਪੰਜਾਬ ‘ਚ ਬਣੇ ਹੜ੍ਹ ਵਰਗੇ ਹਾਲਾਤ, ਪਿੰਡਾਂ ‘ਚ ਲੋਕ ਹੋਏ ਪਰੇਸ਼ਾਨ, ਸੀਐੱਮ ਮਾਨ ਨੇ ਜਾਰੀ ਕੀਤੇ ਇਹ ਹੁਕਮ

- PTC NEWS

Top News view more...

Latest News view more...

PTC NETWORK
PTC NETWORK