Mon, Jan 30, 2023
Whatsapp

ਗਰਭਵਤੀ ਪਤਨੀ ਤੋਂ ਤਲਾਕ ਲੈਣ ਲਈ ਕੀਤਾ ਘਿਨੌਣਾ ਕਾਰਾ

Written by  Ravinder Singh -- December 18th 2022 08:13 PM
ਗਰਭਵਤੀ ਪਤਨੀ ਤੋਂ ਤਲਾਕ ਲੈਣ ਲਈ ਕੀਤਾ ਘਿਨੌਣਾ ਕਾਰਾ

ਗਰਭਵਤੀ ਪਤਨੀ ਤੋਂ ਤਲਾਕ ਲੈਣ ਲਈ ਕੀਤਾ ਘਿਨੌਣਾ ਕਾਰਾ

ਅਮਰਾਵਤੀ : ਆਂਧਰਾ ਪ੍ਰਦੇਸ਼ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਖ਼ੌਫ਼ਨਾਕ ਸਾਜ਼ਿਸ਼ ਨੂੰ ਅੰਜਾਮ ਦਿੱਤਾ ਹੈ। ਪਤੀ ਦੀ ਇਸ ਸਾਜ਼ਿਸ਼ ਨਾਲ ਔਰਤ ਦੀ ਪੂਰੀ ਜ਼ਿੰਦਗੀ ਤਬਾਹ ਹੋ ਗਈ ਹੈ। ਆਂਧਰਾ ਪ੍ਰਦੇਸ਼ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ ਉੱਤੇ ਤਲਾਕ ਲੈਣ ਦਾ ਬਹਾਨਾ ਲੱਭਣ ਲਈ ਆਪਣੀ ਗਰਭਵਤੀ ਪਤਨੀ ਨੂੰ ਐੱਚਆਈਵੀ ਟੀਕਾ ਲਗਵਾ ਦਿੱਤਾ। ਤਡੇਪੱਲੀ ਪੁਲੀਸ ਨੇ ਐੱਮ. ਚਰਨ ਨੂੰ ਉਸ ਦੀ ਪਤਨੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਪਤੀ ਨੇ ਇਕ ਝੋਲਾ ਛਾਪ ਡਾਕਟਰ ਨਾਲ ਮਿਲ ਕੇ ਸਾਜ਼ਿਸ਼ ਰਚੀ। ਗਰਭ ਅਵਸਥਾ ਦੌਰਾਨ ਚੰਗੀ ਸਿਹਤ ਦਾ ਹਵਾਲਾ ਦਿੰਦੇ ਹੋਏ ਪਤੀ ਤੇ ਡਾਕਟਰ ਨੇ ਔਰਤ ਨੂੰ ਟੀਕਾ ਲਗਾਇਆ ਸੀ। ਸਾਰੀ ਗੱਲ ਦਾ ਪਤਾ ਲੱਗਣ ਉਤੇ ਉਹ ਹੈਰਾਨ ਰਹਿ ਗਈ ਅਤੇ ਪੁਲਿਸ ਕੋਲ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ : ਮਾਨ ਸਰਕਾਰ ਬਣਾਏਗੀ 'Healthy' ਸ਼ਰਾਬ, SC 'ਚ ਹਲਫਨਾਮਾ ਦਾਇਰ

ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਚਰਨ ਉਸ ਨੂੰ ਤਲਾਕ ਦੇਣ ਦਾ ਕੋਈ  ਬਹਾਨਾ ਲੱਭ ਰਿਹਾ ਸੀ ਤੇ ਸਕੀਮ ਮੁਤਾਬਕ ਉਹ ਉਸ ਨੂੰ ਝਾਂਸਾ ਦੇ ਕੇ ਲੈ ਗਿਆ। ਉਸ ਨੂੰ ਦੱਸਿਆ ਗਿਆ ਕਿ ਇਹ ਟੀਕਾ ਗਰਭ ਅਵਸਥਾ ਦੌਰਾਨ ਚੰਗੀ ਸਿਹਤ ਯਕੀਨੀ ਬਣਾਉਣ ਲਈ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਹਸਪਤਾਲ 'ਚ ਸਿਹਤ ਜਾਂਚ ਦੌਰਾਨ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਹ ਐੱਚਆਈਵੀ ਪੀੜਤ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ ਕਰਦਾ ਸੀ ਤੇ ਉਸ ਨੂੰ ਲੜਕਾ ਪੈਦਾ ਕਰਨ ਲਈ ਵੀ ਜ਼ੋਰ ਦੇ ਰਿਹਾ ਸੀ। ਪਤੀ-ਪਤਨੀ ਦੀ ਇਕ ਬੇਟੀ ਹੈ। ਪੁਲਿਸ ਨੇ ਕਿਹਾ ਕਿ ਉਹ ਚਰਨ ਤੋਂ ਪੁੱਛ ਪੜਤਾਲ ਕਰ ਰਹੀ ਹੈ ਤੇ ਪੀੜਤ ਦੀ ਮੈਡੀਕਲ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ।

- PTC NEWS

adv-img

Top News view more...

Latest News view more...