Tue, Feb 7, 2023
Whatsapp

Hockey World Cup 2023: ਭਾਰਤ ਨੇ ਸਪੇਨ ਨੂੰ ਦਿੱਤੀ ਕਰਾਰੀ ਹਾਰ

Written by  Pardeep Singh -- January 13th 2023 08:52 PM
Hockey World Cup 2023: ਭਾਰਤ ਨੇ ਸਪੇਨ ਨੂੰ ਦਿੱਤੀ ਕਰਾਰੀ ਹਾਰ

Hockey World Cup 2023: ਭਾਰਤ ਨੇ ਸਪੇਨ ਨੂੰ ਦਿੱਤੀ ਕਰਾਰੀ ਹਾਰ

ਹਾਕੀ ਪੁਰਸ਼ ਵਿਸ਼ਵ ਕੱਪ 2023:  ਭਾਰਤ ਦਾ ਪਹਿਲਾ ਮੈਚ  ਦਾ ਬਿਰਸਾ ਮੁੰਡਾ ਸਟੇਡੀਅਮ ਵਿੱਚ  ਹੋੋਇਆ। ਇਸ ਮੈਚ ਵਿੱਚ ਭਾਰਤ ਅਤੇ ਸਪੇਨ ਦਾ ਮੁਕਾਬਲਾ ਹੋਇਆ। ਭਾਰਤ ਨੇ ਹਾਕੀ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਸਪੇਨ ਨਾਲ ਕੀਤੀ। ਭਾਰਤ ਨੇ ਸਪੇਨ ਨੂੰ 2-0 ਦੇ ਫਰਕ ਨਾਲ ਹਰਾ ਦਿੱਤਾ ਹੈ।

ਭਾਰਤ ਦੂਜੀ ਵਾਰ ਕਰ ਰਿਹਾ ਹੈ ਮੇਜ਼ਬਾਨੀ 


ਓਡੀਸ਼ਾ ਵਿੱਚ ਭਾਰਤ ਦੂਜੀ ਵਾਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਤੋਂ ਇਲਾਵਾ ਸਪੇਨ, ਇੰਗਲੈਂਡ ਅਤੇ ਵੇਲਜ਼ ਪੂਲ ਡੀ ਵਿੱਚ ਹਨ। ਪੂਲ ਡੀ ਦੇ ਇੱਕ ਹੋਰ ਮੈਚ ਵਿੱਚ, ਇੰਗਲੈਂਡ ਨੇ ਵੇਲਜ਼ ਨੂੰ 5-0 ਨਾਲ ਹਰਾਇਆ।

ਪਹਿਲੇ ਹਾਫ਼ ਵਿੱਚ ਭਾਰਤ ਨੇ ਕੀਤੇ 2 ਗੋਲ

 ਪਹਿਲੇ ਹਾਫ ਵਿੱਚ ਭਾਰਤ 2-0 ਨਾਲ ਅੱਗੇ ਸੀ। ਭਾਰਤ ਲਈ ਅਮਿਤ ਅਤੇ ਹਾਰਦਿਕ ਨੇ ਪਹਿਲੇ ਹਾਫ ਵਿੱਚ ਗੋਲ ਕੀਤੇ। ਪਹਿਲਾ ਗੋਲ 12ਵੇਂ ਮਿੰਟ ਵਿੱਚ ਹੋਇਆ। 26ਵੇਂ ਮਿੰਟ ਵਿੱਚ ਦੂਜਾ। ਭਾਰਤ ਨੇ ਵੀ ਦੋ ਗੋਲਾਂ ਦਾ ਬਚਾਅ ਕੀਤਾ।

ਦੂਜੇ ਹਾਫ਼ ਵਿੱਚ ਰੁਮਾਂਚਿਕ ਮੁਕਾਬਲਾ

ਦੂਜੇ ਹਾਫ਼ ਵਿੱਚ ਭਾਰਤ ਨੂੰ ਦੋ ਵਾਰ ਪੇਨਾਲਟੀ ਮਿਲੀ ਪਰ ਭਾਰਤ ਨੇ ਦੋਵੇਂ ਮੌਕੇ ਗਵਾ ਦਿੱਤੇ। ਫਰਾਸ ਨੇ ਭਾਰਤ ਉੱਤੇ ਹਾਵੀ ਹੋਣ ਲਈ ਪੂਰਾ ਜ਼ੋਰ ਲਗਾਇਆ ਪਰ ਕੋਸ਼ਿਸ਼ ਨਾਕਾਮ ਰਹੀ। 

ਆਖਰੀ ਕੁਆਰਟਰ ਵਿੱਚ ਭਾਰਤੀ ਖਿਡਾਰੀ 10 ਮਿੰਟ ਲਈ ਬਾਹਰ 

ਭਾਰਤ ਮੈਚ ਵਿੱਚ 2-0 ਨਾਲ ਅੱਗੇ ਹੈ। ਸਪੇਨ ਦੀ ਟੀਮ ਗੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਮੇਂ ਗੇਂਦ ਜ਼ਿਆਦਾਤਰ ਭਾਰਤੀ ਫੀਲਡਰਾਂ ਕੋਲ ਹੀ ਰਹੀ ਹੈ। ਭਾਰਤ ਦੇ ਅਭਿਸ਼ੇਕ ਨੂੰ ਆਖਰੀ ਕੁਆਰਟਰ ਦੇ ਤੀਜੇ ਮਿੰਟ ਵਿੱਚ ਪੀਲਾ ਕਾਰਡ ਮਿਲਿਆ। ਉਸ ਨੂੰ 10 ਮਿੰਟ ਲਈ ਮੁਅੱਤਲ ਕਰ ਦਿੱਤਾ ਗਿਆ। ਅਭਿਸ਼ੇਕ ਦੀ ਟੱਕਰ ਸਪੈਨਿਸ਼ ਖਿਡਾਰੀ ਨਾਲ ਹੋਈ।

ਆਖਰੀ ਕੁਆਰਟਰ ਦੇ 8ਵੇਂ ਮਿੰਟ ਵਿੱਚ ਮੈਚ ਹੋਰ ਰੁਮਾਂਚਿਕ 

ਭਾਰਤ ਨੇ ਆਖਰੀ ਕੁਆਰਟਰ ਦੇ 8ਵੇਂ ਮਿੰਟ ਵਿੱਚ ਇੱਕ ਗੋਲ ਕਰਨ ਤੋਂ ਰੋਕਿਆ। ਸਪੈਨਿਸ਼ ਖਿਡਾਰੀ ਨੇ ਫਲਿੱਕ ਕੀਤਾ ਅਤੇ ਇੱਕ ਤੇਜ਼ ਸ਼ਾਟ ਮਾਰਿਆ ਪਰ ਭਾਰਤੀ ਖਿਡਾਰੀ ਨੇ ਆਪਣੀ ਹਾਕੀ ਨਾਲ  ਬਚਾਅ ਕੀਤਾ।

- PTC NEWS

adv-img

Top News view more...

Latest News view more...