Thu, Apr 18, 2024
Whatsapp

ਡਾਕਟਰ ਦੀ ਕੁੱਟਮਾਰ ਮਗਰੋਂ ਸੋਮਵਾਰ ਤੋਂ ਬੰਦ ਰਹਿਣਗੇ ਪੰਜਾਬ ਭਰ ਦੇ ਹਸਪਤਾਲ! View in English

Written by  Jasmeet Singh -- November 12th 2022 02:14 PM -- Updated: November 12th 2022 02:27 PM
ਡਾਕਟਰ ਦੀ ਕੁੱਟਮਾਰ ਮਗਰੋਂ ਸੋਮਵਾਰ ਤੋਂ ਬੰਦ ਰਹਿਣਗੇ ਪੰਜਾਬ ਭਰ ਦੇ ਹਸਪਤਾਲ!

ਡਾਕਟਰ ਦੀ ਕੁੱਟਮਾਰ ਮਗਰੋਂ ਸੋਮਵਾਰ ਤੋਂ ਬੰਦ ਰਹਿਣਗੇ ਪੰਜਾਬ ਭਰ ਦੇ ਹਸਪਤਾਲ!

ਫਗਵਾੜਾ, 12 ਨਵੰਬਰ: ਅੱਜ ਸਵੇਰੇ ਸਿਵਲ ਹਸਪਤਾਲ ਫਗਵਾੜਾ ਵਿਖੇ ਐਮਰਜੈਂਸੀ ਡਿਊਟੀ 'ਤੇ ਮੌਜੂਦ ਮੈਡੀਕਲ ਅਫ਼ਸਰ ਡਾ .ਆਸ਼ੀਸ਼ ਜੇਟਲੀ ਨਾਲ ਮਰੀਜ ਦੇ ਰਿਸ਼ਤੇਦਾਰਾਂ ਵੱਲੋਂ ਬੇਰਹਿਮੀ ਨਾਲ਼ ਕੁੱਟਮਾਰ ਕੀਤੀ ਗਈ। ਮਰੀਜ਼ ਨੂੰ ਰੇਲਵੇ ਦੁਰਘਟਨਾ ਉਪਰੰਤ ਸਿਰ ਦੀ ਗੰਭੀਰ ਸੱਟ ਲੱਗਣ ਕਰ ਕੇ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀ। ਇਸ ਨਾਜ਼ੁਕ ਹਾਲਤ ਵਿੱਚ ਮਰੀਜ਼ ਦੇ ਸਾਹ ਵੀ ਬਹੁਤ ਧੀਮੇ ਰਹਿ ਗਏ ਸਨ।

ਬਦਕਿਸਮਤੀ ਨਾਲ, ਡਿਊਟੀ 'ਤੇ ਮੌਜੂਦ ਡਾਕਟਰ ਸਾਬ੍ਹ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਸਾਹ ਅਤੇ ਦਿਲ ਦੀ ਧੜਕਣ ਰੁੱਕਣ ਕਾਰਨ ਮਰੀਜ਼ ਨੇ ਕੁੱਝ ਮਿੰਟਾਂ ਵਿੱਚ ਹੀ ਦਮ ਤੋੜ ਦਿੱਤਾ। ਜਿਸਤੇ ਮਰੀਜ ਦੇ ਦੋਸਤਾਂ ਰਿਸ਼ਤੇਦਾਰਾਂ ਨੇ ਗੁੱਸੇ ਵਿੱਚ ਆ ਕੇ ਮੌਕੇ ਤੇ ਮੌਜੂਦ ਹਸਪਤਾਲ ਸਟਾਫ ਅਤੇ ਡਾਕਟਰ ਨਾਲ ਝੱਗੜਾ ਸ਼ੁਰੂ ਕਰ ਲਿਆ ਅਤੇ ਕੁੱਟਮਾਰ ਵੀ ਕੀਤੀ।


ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸ਼ੀਏਸ਼ਨ ਇਸ ਗੁੰਡਾਗਰਦੀ ਦੀ ਸਖ਼ਤ ਨਿਖੇਦੀ ਕਰਦੀ ਹੈ। ਇਸ ਮੌਕੇ ਤੇ ਵਿਰੋਧ ਜਤਾਉਂਦੇ ਹੋਏ ਅਤੇ ਐਸੋਸ਼ੀਏਸ਼ਨ ਦੇ ਦਿੱਤੇ ਗਏ ਸੱਦੇ ’ਤੇ ਜ਼ਿਲ੍ਹਾ ਕਪੂਰਥਲਾ ਵਿੱਚ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ’ਤੇ ਓਪੀਡੀ ਸੇਵਾਵਾਂ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ; ਜਦੋਂ ਤੱਕ ਕਿ ਸ਼ਰਾਰਤੀ ਅਨਸਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਉਸ ਖ਼ਿਲਾਫ਼ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ। ਡਿਊਟੀ ਤੇ ਤਾਇਨਾਤ ਸਰਕਾਰੀ ਅਧਿਕਾਰੀਆਂ ਨਾਲ ਕੁੱਟਮਾਰ ਅਮਨ ਅਤੇ ਸ਼ਾਂਤੀ ਦੇ ਵਿਗੜਦੇ ਹਾਲਾਤ ਦੇ ਸੰਕੇਤ ਹਨ, ਜਿੱਥੇ ਲੋਕਾਂ ਨੂੰ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਭੈ ਨਹੀਂ ਜਾਪਦਾ। ਪੀ.ਸੀ.ਐਮ.ਐਸ.ਏ. ਦੀ ਸੂਬਾਈ ਟੀਮ ਡਾ. ਵਨਿੰਦਰ ਰਿਆੜ, ਜਨਰਲ ਸਕੱਤਰ, ਪੀ.ਸੀ.ਐਮ.ਐਸ.ਏ. ਦੀ ਅਗਵਾਈ ਹੇਠ ਸਥਿਤੀ ਦਾ ਜਾਇਜ਼ਾ ਲੈਣ ਲਈ ਫਗਵਾੜਾ ਪਹੁੰਚ ਗਈ ਹੈ। ਅੱਜ ਸ਼ਾਮ ਤੱਕ ਸ਼ਰਾਰਤੀ ਅਨਸਰਾਂ ਨੂੰ ਫੜੇ ਨਾ ਜਾਣ ਅਤੇ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਨਾ ਕੀਤੇ ਜਾਣ ਦੀ ਸੂਰਤ ਵਿੱਚ ਸੂਬੇ ਭਰ ਵਿੱਚ ਹਸਪਤਾਲਾਂ ਦੀਆਂ ਓਪੀਡੀਜ਼ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ।
ਪੀਸੀਐਮਐਸਏ ਸਾਰੇ ਸਰਕਾਰੀ ਹਸਪਤਾਲਾਂ ਵਿੱਚ 24*7 ਸੁਰੱਖਿਆ ਪ੍ਰਦਾਨ ਕਰਨ ਬਾਰੇ ਡੀਜੀਪੀ ਦੇ ਪੱਤਰ ਨੂੰ ਅਮਲ ਵਿੱਚ ਲੈ ਕੇ ਆਉਣ ਵਾਸਤੇ 21 ਨਵੰਬਰ ਤੱਕ ਇੰਤਜ਼ਾਰ ਕਰੇਗਾ, ਜਿਸ ਵਿੱਚ ਅਸਫਲ ਰਹਿਣ ਦੀ ਸੂਰਤ ਵਿੱਚ, ਪੀਸੀਐਮਐਸਏ ਪੰਜਾਬ ਵੱਲੋਂ ਤਿੱਖਾ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਜਾਵੇਗਾ। ਇਸ ਦੌਰਾਨ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਡੀਸੀ ਕਪੂਰਥਲਾ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ

- PTC NEWS

adv-img

Top News view more...

Latest News view more...