Advertisment

ਕਾਨੂੰਨੀ ਸੇਵਾਵਾਂ ਦਿਵਸ 'ਤੇ ਵਿਦਿਆਰਥੀਆਂ ਨੇ ਬਣਾਈ ਮਨੁੱਖੀ ਲੜੀ

author-image
Pardeep Singh
Updated On
New Update
ਕਾਨੂੰਨੀ ਸੇਵਾਵਾਂ ਦਿਵਸ 'ਤੇ ਵਿਦਿਆਰਥੀਆਂ ਨੇ ਬਣਾਈ ਮਨੁੱਖੀ ਲੜੀ
Advertisment

 ਐਸ.ਏ.ਐਸ.ਨਗਰ:  ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਾਨੂੰਨੀ ਸੇਵਾਵਾਂ ਦਿਵਸ ਮੌਕੇ ਮਨੁੱਖੀ ਲੜੀ ਬਣਾਈ ਗਈ।  ਇਹ ਸਮਾਗਮ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਵੱਲੋਂ ਕਰਵਾਇਆ ਗਿਆ।

Advertisment



ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮਨੁੱਖੀ ਲੜੀ ਦੇ ਗਠਨ ਵਿੱਚ 600 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।  ਮਨੁੱਖੀ ਲੜੀ ਵਿੱਚ “ਸਭ ਲਈ ਨਿਆਂ ਤੱਕ ਪਹੁੰਚ” ਲਿਖਿਆ ਹੋਇਆ ਸੀ।

 ਅਰੁਣ ਗੁਪਤਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਅਤੇ ਧੀਰ ਵਧੀਕ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਮਨੁੱਖੀ ਲੜੀ ਬਣਾ ਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੰਦੇਸ਼ 'ਕਾਨੂੰਨੀ ਸੇਵਾਵਾਂ ਦੀ ਉਪਲਬਧਤਾ ਅਤੇ ਇਸ ਦੀ ਸਭ ਤੱਕ ਮੁਫਤ  ਪਹੁੰਚ' ਨੂੰ ਫੈਲਾਉਣ ਦਾ ਯਤਨ ਕੀਤਾ ਗਿਆ।

- PTC NEWS
latest-news legal-services-day
Advertisment

Stay updated with the latest news headlines.

Follow us:
Advertisment