Advertisment

ਚੰਡੀਗੜ੍ਹ ਪ੍ਰਸ਼ਾਸਨ ਦੀ ਅਣਗਹਿਲੀ, ਮੁੜ ਡਿੱਗਿਆ ਸੈਂਕੜੇ ਸਾਲ ਪੁਰਾਣਾ ਦਰਖ਼ਤ, ਕਈ ਗੱਡੀਆਂ ਨੁਕਸਾਨੀਆਂ

ਚੰਡੀਗੜ੍ਹ ’ਚ ਇੱਕ ਵਾਰ ਫਿਰ ਤੋਂ ਸੈਂਕੜੇ ਸਾਲ ਪੁਰਾਣਾ ਦਰਖ਼ਤ ਡਿੱਗ ਗਿਆ ਜਿਸ ਕਾਰਨ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ।

author-image
Aarti
Updated On
New Update
ਚੰਡੀਗੜ੍ਹ ਪ੍ਰਸ਼ਾਸਨ ਦੀ ਅਣਗਹਿਲੀ, ਮੁੜ ਡਿੱਗਿਆ ਸੈਂਕੜੇ ਸਾਲ ਪੁਰਾਣਾ ਦਰਖ਼ਤ, ਕਈ ਗੱਡੀਆਂ ਨੁਕਸਾਨੀਆਂ
Advertisment

ਚੰਡੀਗੜ੍ਹ: ਕਾਰਮਲ ਕਾਨਵੈਂਟ ਸਕੂਲ ਹਾਦਸੇ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਸ ਤੋਂ ਸਬਕ ਨਹੀਂ ਲਿਆ। ਜਿਸ ਕਾਰਨ ਚੰਡੀਗੜ੍ਹ ’ਚ ਇੱਕ ਵਾਰ ਫਿਰ ਤੋਂ ਸੈਂਕੜੇ ਸਾਲ ਪੁਰਾਣਾ ਦਰਖ਼ਤ ਡਿੱਗ ਗਿਆ ਜਿਸ ਕਾਰਨ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਪਰ ਗਣੀਮਤ ਇਹ ਰਹੀ ਕਿ ਇਸ ਹਾਦਸੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

Advertisment

ਹਾਦਸੇ ਤੋਂ ਬਾਅਦ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਸੀ ਉਸ ਸਮੇਂ ਉਹ ਗੱਡੀ ’ਚ ਬੈਠੇ ਹੋਏ ਸੀ। ਦਰਖ਼ਤ ਦੇ ਡਿੱਗਣ ਕਾਰਨ ਉਨ੍ਹਾਂ ਦੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਪਰ ਇਸ ਹਾਦਸੇ ਤੋਂ ਬਾਅਦ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਦੀ ਲਾਪਰਵਾਹੀ ਜਗਜਾਹਿਰ ਹੋ ਗਈ ਹੈ। 

ਦੱਸ ਦਈਏ ਕਿ ਇਹ ਹਾਦਸਾ ਚੰਡੀਗੜ੍ਹ ਦੇ ਮਨੀਮਾਜਰਾ ’ਚ ਵਾਪਰੀ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੁੜ ਤੋਂ ਪੁਰਾਣਾ ਰਾਗ ਅਲਾਪਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਨੂੰ ਲੈ ਕੇ ਜਲਦ ਕਮੇਟੀ ਬਣਾਈ ਜਾਵੇਗੀ।

ਕਾਬਿਲੇਗੌਰ ਹੈ ਕਿ ਇਸ ਤੋਂ ਤਕਰੀਬਨ 10 ਮਹੀਨੇ ਪਹਿਲਾਂ ਵੀ  ਚੰਡੀਗੜ੍ਹ ਦੇ ਸੈਕਟਰ 9 ’ਚ ਸਥਿਤ ਕਾਰਮਲ ਕਾਨਵੈਂਟ ਸਕੂਲ ’ਚ ਇੱਕ ਪੀਪਲ ਦਾ ਦਰਖ਼ਤ ਡਿੱਗ ਗਿਆ ਸੀ ਜਿਸ ਚ ਇੱਕ ਬੱਚੀ ਦੀ ਵੀ ਮੌਤ ਹੋ ਗਈ ਸੀ ਅਤੇ ਇੱਕ ਬੱਚੀ ਦਾ ਹੱਥ ਵੰਢਣਾ ਪਿਆ ਸੀ। ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਦੁਆਰਾ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੇ ਪੁਰਾਣੇ ਅਤੇ ਹੈਰੀਟੇਜ ਦਰਖ਼ਤਾਂ ਦੀ ਫਾਇਲਾਂ ਦੇਣੀ ਸੀ। ਮਾਮਲੇ ’ਚ ਕਮੇਟੀ ਬਣਨ ਤੋਂ ਬਾਅਦ ਰਿਪੋਰਟ ਵੀ ਆਈ ਸੀ ਪਰ ਇਸਦੇ ਬਾਵਜੁਦ ਵੀ ਮੁੜ ਤੋਂ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ। 

ਇਹ ਵੀ ਪੜ੍ਹੋ: ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

- PTC NEWS
latest-news chandigarh-administration tree-fallen-in-chandigarh
Advertisment

Stay updated with the latest news headlines.

Follow us:
Advertisment