Sat, Oct 12, 2024
Whatsapp

Husband Brutlly Murder Wife : ਪਤੀ ਨੇ ਵਿਆਹ ਦੇ 20 ਦਿਨ ਬਾਅਦ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਮ੍ਰਿਤਕਾ ਨੇ ਜਨਵਰੀ ਮਹੀਨੇ ’ਚ ਜਾਣਾ ਸੀ ਕੈਨੇਡਾ

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਕੋਲ ਕੈਨੇਡਾ ਦਾ ਵੀਜ਼ਾ ਸੀ ਅਤੇ ਉਹ ਜਨਵਰੀ ’ਚ ਸਟੱਡੀ ’ਤੇ ਕੈਨੇਡਾ ਜਾਣ ਵਾਲੀ ਸੀ। ਮੁਲਜ਼ਮ ਪਤੀ ਨੇ ਬੀਤੀ ਰਾਤ ਕਰੀਬ 2.30 ਵਜੇ ਘਰ ’ਚ ਇਸ ਘਟਨਾ ਨੂੰ ਅੰਜਾਮ ਦਿੱਤਾ।

Reported by:  PTC News Desk  Edited by:  Aarti -- September 19th 2024 04:37 PM
Husband Brutlly Murder Wife : ਪਤੀ ਨੇ ਵਿਆਹ ਦੇ 20 ਦਿਨ ਬਾਅਦ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਮ੍ਰਿਤਕਾ ਨੇ ਜਨਵਰੀ ਮਹੀਨੇ ’ਚ ਜਾਣਾ ਸੀ ਕੈਨੇਡਾ

Husband Brutlly Murder Wife : ਪਤੀ ਨੇ ਵਿਆਹ ਦੇ 20 ਦਿਨ ਬਾਅਦ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਮ੍ਰਿਤਕਾ ਨੇ ਜਨਵਰੀ ਮਹੀਨੇ ’ਚ ਜਾਣਾ ਸੀ ਕੈਨੇਡਾ

Husband Brutlly Murder Wife : ਬਰਨਾਲਾ ਦੇ ਨਾਰਾਇਣਗੜ੍ਹ ਸੋਹੀਆਂ ਪਿੰਡ ’ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਦੋਹਾਂ ਦਾ ਪਿਛਲੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜਿਸਦੇ 20 ਦਿਨਾਂ ਬਾਅਦ ਹੀ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਮਿਲੀ ਜਾਣਕਾਰੀ ਮੁਤਾਬਿਕ ਵਿਅਕਤੀ ਨੇ ਆਪਣੀ ਪਤਨੀ ਦਾ ਗਰਦਨ ’ਤੇ ਕਿਸੇ ਤੇਜ਼ਧਾਰ ਚੀਜ਼ ਤੋਂ ਵਾਰ ਕੀਤਾ ਜਿਸ ਕਾਰਨ ਨਵਵਿਆਹੀ ਦੀ ਮੌਕੇ ’ਤੇ ਮੌਤ ਹੋ ਗਈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਕੋਲ ਕੈਨੇਡਾ ਦਾ ਵੀਜ਼ਾ ਸੀ ਅਤੇ ਉਹ ਜਨਵਰੀ ’ਚ ਸਟੱਡੀ ’ਤੇ ਕੈਨੇਡਾ ਜਾਣ ਵਾਲੀ ਸੀ। ਮੁਲਜ਼ਮ ਪਤੀ ਨੇ ਬੀਤੀ ਰਾਤ ਕਰੀਬ 2.30 ਵਜੇ ਘਰ ’ਚ ਇਸ ਘਟਨਾ ਨੂੰ ਅੰਜਾਮ ਦਿੱਤਾ। 


ਦੂਜੇ ਪਾਸੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਉੱਥੇ ਹੀ ਪੁਲਿਸ ਮ੍ਰਿਤਕਾ ਦੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੇ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਲੈ ਕੇ ਆ ਗਈ।

ਜਾਂਚ ਕਰ ਰਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇ ਪਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : Roadways Bus Accident : ਸੀਮਿੰਟ ਮਿਕਸਰ ਨਾਲ ਟਕਰਾਈ ਰੋਡਵੇਜ਼ ਦੀ ਬੱਸ, 16 ਸਵਾਰੀਆਂ ਜ਼ਖਮੀ

- PTC NEWS

Top News view more...

Latest News view more...

PTC NETWORK