Advertisment

ਘਰ ਦੇ ਮੰਦਿਰ 'ਚ ਛੁਪਾ ਕੇ ਰੱਖੀ ਸੀ ਨਾਜਾਇਜ਼ ਸ਼ਰਾਬ, ਵੀਡੀਓ ਵਾਇਰਲ

author-image
ਜਸਮੀਤ ਸਿੰਘ
New Update
ਘਰ ਦੇ ਮੰਦਿਰ 'ਚ ਛੁਪਾ ਕੇ ਰੱਖੀ ਸੀ ਨਾਜਾਇਜ਼ ਸ਼ਰਾਬ, ਵੀਡੀਓ ਵਾਇਰਲ
Advertisment

Trending Viral Video: ਦੇਸ਼ 'ਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਇਕ ਗੰਭੀਰ ਸਮੱਸਿਆ ਹੈ, ਜਿਸ ਨਾਲ ਨਜਿੱਠਣ ਲਈ ਸਾਰੇ ਸੂਬਿਆਂ ਦੀ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾਂਦੇ ਹਨ। ਮਾਮਲਾ ਮਹਾਰਾਸ਼ਟਰ ਦੇ ਵਰਧਾ ਦਾ ਹੈ। ਜਿੱਥੇ ਪੁਲਿਸ ਨਜਾਇਜ਼ ਸ਼ਰਾਬ ਦੀ ਤਲਾਸ਼ੀ ਲਈ ਇੱਕ ਘਰ ਪਹੁੰਚੀ ਸੀ। ਪੁਲਿਸ ਨੂੰ ਜਦੋਂ ਜਾਂਚ ਦੌਰਾਨ ਪਤਾ ਲੱਗਾ ਕਿ ਘਰ ਵਿੱਚ ਮੌਜੂਦ ਲੜਕੀ ਦੇ ਮੰਦਿਰ ਦੇ ਹੇਠਾਂ ਬਣੇ ਬਕਸੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਹਨ ਤਾਂ ਅਧਿਕਾਰੀ ਵੀ ਹੈਰਾਨ ਰਹਿ ਗਏ। 



ਇਹ ਵੀ ਪੜ੍ਹੋ: ਬਾਰਦਾਨਾ ਚੋਰ ਨੂੰ ਟਰੱਕ ਅੱਗੇ ਬੰਨ੍ਹ ਪਹੁੰਚਿਆ ਪੁਲਿਸ ਥਾਣੇ, ਵੀਡੀਓ ਵਾਇਰਲ


Advertisment

ਇਸ ਘਟਨਾ ਦੀ ਵੀਡੀਓ ਕਲਿੱਪ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਵੀ ਕਹਿ ਰਹੇ ਹਨ ਕਿ ਉਸ ਨੇ ਰੱਬ ਵੀ ਨਹੀਂ ਛੱਡਿਆ। ਦੱਸਣਯੋਗ ਹੈ ਕਿ ਇਹ ਕਲਿੱਪ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਲਿਖਿਆ ਜਾ ਰਿਹਾ ਹੈ- ਮਹਿਲਾ ਤਸਕਰ ਨੇ ਰੱਬ ਨੂੰ ਵੀ ਨਹੀਂ ਬਖਸ਼ਿਆ...

ਦੱਸਿਆ ਗਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਔਰਤ ਮੰਦਿਰ ਦੇ ਹੇਠਾਂ ਬਣੇ ਡੱਬੇ 'ਚ ਨਾਜਾਇਜ਼ ਸ਼ਰਾਬ ਛੁਪਾ ਕੇ ਰੱਖਦੀ ਹੈ ਤਾਂ ਜੋ ਪੁਲਿਸ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੂੰ ਕੁਝ ਨਾ ਮਿਲੇ। ਉਧਰ ਜਦੋਂ ਪੁਲਿਸ ਨੇ ਔਰਤ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

Advertisment



ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਰਾਬ ਦੀ ਤਸਕਰੀ ਲਈ ਅਜਿਹਾ ਅਜੀਬ ਤਰੀਕਾ ਵਰਤਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਸਮੱਗਲਰਾਂ ਦੇ ਅਨੋਖੇ ਤਰੀਕੇ ਇੰਟਰਨੈੱਟ 'ਤੇ ਵਾਇਰਲ ਹੋ ਚੁੱਕੇ ਹਨ। ਉਦਾਹਰਣ ਵਜੋਂ ਕੋਈ ਸ਼ਰਾਬ ਦੀਆਂ ਬੋਤਲਾਂ ਨੂੰ ਸਾਈਕਲ ਦੇ ਪੈਟਰੋਲ ਟੈਂਕ ਵਿੱਚ ਛੁਪਾ ਕੇ ਲਿਜਾਂਦਾ ਫੜਿਆ ਗਿਆ ਤਾਂ ਕੋਈ ਛੱਪੜ ਵਿੱਚ ਸ਼ਰਾਬ ਦੀਆਂ ਬੋਤਲਾਂ ਨੂੰ ਛੁਪਾ ਕੇ ਅਤੇ ਕੋਈ ਉਨ੍ਹਾਂ ਨੂੰ ਕਾਰ ਦੇ ਦਰਵਾਜ਼ਿਆਂ ਜਾਂ ਲੱਕੜ ਦੇ ਦਰਵਾਜ਼ਿਆਂ ਵਿੱਚ ਛੁਪਾ ਕੇ ਲੈ ਜਾਂਦਾ ਵੀ ਫੜਿਆ ਜਾ ਚੁੱਕਿਆ।


- PTC NEWS
viral-video smuggling-activities illegal-liquor-seized
Advertisment

Stay updated with the latest news headlines.

Follow us:
Advertisment