adv-img
ਸਿਹਤ

ਭਾਰਤੀ ਮਹਿਲਾਵਾਂ 'ਚ ਬੱਚੇਦਾਨੀ ਕਢਵਾਉਣ ਦਾ ਵੱਧ ਰਿਹਾ ਰੁਝਾਨ

By Pardeep Singh -- November 24th 2022 01:47 PM
ਭਾਰਤੀ ਮਹਿਲਾਵਾਂ 'ਚ ਬੱਚੇਦਾਨੀ ਕਢਵਾਉਣ ਦਾ ਵੱਧ ਰਿਹਾ ਰੁਝਾਨ

ਨਵੀਂ ਦਿੱਲੀ: ਸਾਡੇ ਦੇਸ਼ ਦੀਆਂ ਔਰਤਾਂ 'ਚ ਵੀ ਹਿਸਟਰੇਕਟੋਮੀ ਦੀ ਪ੍ਰਥਾ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਪਹਿਲਾਂ ਅਜਿਹਾ ਸਿਹਤ ਕਾਰਨਾਂ ਕਰਕੇ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਦੇ ਪਿੱਛੇ ਹੋਰ ਵੀ ਕਈ ਕਾਰਨ ਵਧਦੇ ਜਾ ਰਹੇ ਹਨ। ਅਜਿਹੀ ਸਥਿਤੀ 'ਚ ਚਿੰਤਾ ਪ੍ਰਗਟ ਕਰਦਿਆਂ ਸਿਹਤ ਮਾਹਿਰ ਨੇ  ਹਿਸਟਰੇਕਟੋਮੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। 

ਆਮ ਤੌਰ 'ਤੇ ਹਰ ਔਰਤ ਮਾਹਵਾਰੀ ਦੇ ਮਾਸਿਕ ਚੱਕਰ ਵਿੱਚੋਂ ਲੰਘਦੀ ਹੈ। ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਔਰਤ ਗਰਭਵਤੀ ਨਹੀਂ ਹੋ ਜਾਂਦੀ। ਇਸ ਦੌਰਾਨ ਕੁਝ ਔਰਤਾਂ ਨੂੰ ਅਨੀਮੀਆ ਦੇ ਨਾਲ-ਨਾਲ ਕੁਝ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਦਾ ਮੂਡ ਬਦਲਣ ਤੋਂ ਲੈ ਕੇ ਪੇਟ ਵਿਚ ਕੜਵੱਲ ਅਤੇ ਕਈ ਮਨੋਵਿਗਿਆਨਕ ਪੱਧਰ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਹਾਲਾਂਕਿ ਸਰੀਰ ਦੇ ਹਿਸਾਬ ਨਾਲ ਪੀਰੀਅਡਜ਼ ਦੇ ਦਿਨਾਂ 'ਚ ਹਰ ਔਰਤ ਨੂੰ ਕੋਈ ਨਾ ਕੋਈ ਖਾਸ ਸਮੱਸਿਆ ਹੁੰਦੀ ਹੈ। 

ਭਾਰਤ ਵਿੱਚ ਨਵਾਂ ਰੁਝਾਨ ਮਹਿਲਾਵਾਂ ਬੱਚੇਦਾਨੀ ਨੂੰ ਕਢਵਾ ਰਹੀਆ ਹਨ। ਇਸ ਦੇ ਨਾਲ ਹੀ ਬਿਡਾਨਸ ਜੀਵਨ ਜੀਣ ਦੀਆਂ ਆਦੀ ਔਰਤਾਂ ਇਸ ਨੂੰ ਗਰਭ-ਅਵਸਥਾ ਅਤੇ ਮਾਹਵਾਰੀ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਸੁਰੱਖਿਅਤ ਹਥਿਆਰ ਮੰਨ ਰਹੀਆਂ ਹਨ ਪਰ ਮੁਟਿਆਰਾਂ ਵਿੱਚ ਵਧ ਰਿਹਾ ਇਹ ਰੁਝਾਨ ਬਹੁਤ ਖ਼ਤਰਨਾਕ ਹੈ।

ਨਵੀਨਤਮ NFHS ਦੇ ਅੰਕੜਿਆਂ ਦੇ ਅਨੁਸਾਰ, ਹਿਸਟਰੇਕਟੋਮੀ ਕਰਾਉਣ ਵਾਲੀਆਂ ਔਰਤਾਂ ਦੀ ਔਸਤ ਉਮਰ 34 ਸਾਲ ਹੋਣ ਦਾ ਅਨੁਮਾਨ ਹੈ। ਬੱਚੇਦਾਨੀ ਨੂੰ ਹਟਾਉਣ ਲਈ ਹਿਸਟਰੇਕਟੋਮੀ ਸਰਜਰੀ ਕੀਤੀ ਜਾਂਦੀ ਹੈ। ਇਹ ਸਰਜਰੀ ਲੋੜ ਅਨੁਸਾਰ ਔਰਤ ਦੇ ਪੇਟ ਜਾਂ ਯੋਨੀ ਰਾਹੀਂ ਕੀਤੀ ਜਾਂਦੀ ਹੈ। ਇੱਕ ਕਿਸਮ ਦੀ ਸਰਜਰੀ ਵਿੱਚ, ਹਿਸਟਰੇਕਟੋਮੀ ਬੱਚੇਦਾਨੀ ਨੂੰ ਹਟਾ ਦਿੰਦੀ ਹੈ, ਪਰ ਬੱਚੇਦਾਨੀ ਦੇ ਮੂੰਹ ਨੂੰ ਬਰਕਰਾਰ ਰੱਖਦੀ ਹੈ। ਦੂਜੀ ਹਿਸਟਰੇਕਟੋਮੀ ਵਿੱਚ ਬੱਚੇਦਾਨੀ ਅਤੇ ਬੱਚੇਦਾਨੀ ਦੇ ਮੂੰਹ ਨੂੰ ਹਟਾ ਦਿੱਤਾ ਜਾਂਦਾ ਹੈ। ਤੀਸਰੀ ਕਿਸਮ ਵਿੱਚ ਬੱਚੇਦਾਨੀ, ਬੱਚੇਦਾਨੀ ਦਾ ਮੂੰਹ ਅਤੇ ਇੱਕ ਜਾਂ ਦੋਵੇਂ ਅੰਡਕੋਸ਼ ਅਤੇ ਫੈਲੋਪਿਅਨ ਟਿਊਬਾਂ ਨੂੰ ਵੀ ਹਿਸਟਰੇਕਟੋਮੀ ਦੌਰਾਨ ਹਟਾ ਦਿੱਤਾ ਜਾਂਦਾ ਹੈ।

ਬੱਚੇਦਾਨੀ ਨੂੰ ਕਢਾਉਣ ਦੇ ਮਾੜੇ ਪ੍ਰਭਾਵ--

1. ਸਰਜਰੀ ਤੋਂ ਬਾਅਦ, ਕੁਝ ਦਿਨਾਂ ਲਈ ਯੋਨੀ ਤੋਂ ਖੂਨ ਨਿਕਲਣ ਦੀ ਸੰਭਾਵਨਾ ਹੁੰਦੀ ਹੈ, ਜਦੋਂ ਕਿ ਇਹ ਸਮੱਸਿਆ ਸਰਜਰੀ ਤੋਂ ਬਾਅਦ ਬਹੁਤ ਆਮ ਦੱਸੀ ਜਾਂਦੀ ਹੈ।

2 ਕੁਝ ਦਿਨਾਂ ਲਈ ਸਰਜੀਕਲ ਸਾਈਟ 'ਤੇ ਵੀ ਤੇਜ਼ ਦਰਦ ਹੁੰਦਾ ਹੈ।

3 ਪ੍ਰਭਾਵਿਤ ਹਿੱਸਾ ਸੋਜ ਜਾਂ ਸੱਟ ਵਰਗਾ ਮਹਿਸੂਸ ਹੁੰਦਾ ਹੈ।

4 ਸਰਜਰੀ ਤੋਂ ਬਾਅਦ ਔਰਤ ਦੇ ਗਰਭਵਤੀ ਹੋਣ ਦੀ ਸੰਭਾਵਨਾ ਖਤਮ ਹੋ ਗਈ ਹੈ।

5 ਔਰਤਾਂ ਦੀ ਮਾਹਵਾਰੀ ਵੀ ਰੁਕ ਜਾਂਦੀ ਹੈ।

6 ਸੈਕਸ ਦੌਰਾਨ ਦਰਦ ਜ਼ਿਆਦਾ ਹੋ ਸਕਦਾ ਹੈ।

7 ਸੈਕਸ ਡਰਾਈਵ ਵਿੱਚ ਕਮੀ ਦੀ ਸੰਭਾਵਨਾ ਹੈ


- PTC NEWS

adv-img
  • Share