IND vs BAN 2nd Test : ਕਾਨਪੁਰ ਟੈਸਟ ਦੇ ਦੂਜੇ ਦਿਨ ਵੀ ਮੀਂਹ, ਦੇਰੀ ਨਾਲ ਸ਼ੁਰੂ ਹੋਵੇਗੀ ਖੇਡ
Ind vs Ban 2nd test day 2 : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ 'ਚ ਖੇਡਿਆ ਜਾ ਰਿਹਾ ਹੈ। ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਪੂਰੀ ਤਰ੍ਹਾਂ ਨਾਲ ਖੇਡਿਆ ਨਹੀਂ ਜਾ ਸਕਿਆ। ਹੁਣ ਦੂਜੇ ਦਿਨ ਵੀ ਮੀਂਹ ਕਾਰਨ ਮੈਚ ਵਿੱਚ ਵਿਘਨ ਪੈਣ ਦੀ ਪੂਰੀ ਸੰਭਾਵਨਾ ਹੈ। ਖ਼ਰਾਬ ਮੌਸਮ ਅਤੇ ਮੀਂਹ ਕਾਰਨ ਪਹਿਲੇ ਦਿਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ। ਬੰਗਲਾਦੇਸ਼ ਨੇ 3 ਵਿਕਟਾਂ ਦੇ ਨੁਕਸਾਨ 'ਤੇ 107 ਦੌੜਾਂ ਬਣਾਈਆਂ। ਆਕਾਸ਼ਦੀਪ ਨੇ 2 ਵਿਕਟਾਂ ਲਈਆਂ ਜਦਕਿ ਆਰ ਅਸ਼ਵਿਨ ਨੇ ਇੱਕ ਵਿਕਟ ਲਈ।
ਦੂਜੇ ਦਿਨ ਵੀ ਮੀਂਹ ਪੈਣ ਦੀ ਸੰਭਾਵਨਾ
ਕਾਨਪੁਰ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਰਾਬ ਕਰਨ ਤੋਂ ਬਾਅਦ ਹੁਣ ਮੀਂਹ ਦੂਜੇ ਦਿਨ ਵੀ ਮੈਚ ਦਾ ਮਜ਼ਾ ਖਰਾਬ ਕਰ ਸਕਦਾ ਹੈ। ਕਾਨਪੁਰ ਵਿੱਚ 28 ਸਤੰਬਰ ਯਾਨੀ ਮੈਚ ਦੇ ਦੂਜੇ ਦਿਨ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਖੇਡ ਦੇ ਦੂਜੇ ਦਿਨ ਮੀਂਹ ਪੈਣ ਦੀ ਸੰਭਾਵਨਾ 80 ਫੀਸਦੀ ਹੈ।
ਭਾਰਤ ਦੀ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਆਕਾਸ਼ ਦੀਪ, ਮੁਹੰਮਦ ਸਿਰਾਜ।
ਬੰਗਲਾਦੇਸ਼ ਪਲੇਇੰਗ ਇਲੈਵਨ: ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ, ਹਸਨ ਮਹਿਮੂਦ, ਖਲੀਲ ਅਹਿਮਦ।
ਇਹ ਵੀ ਪੜ੍ਹੋ : Delhi News : 1 ਘਰ ’ਚ 5 ਲਾਸ਼ਾਂ... ਦਿੱਲੀ ਦੇ ਵਸੰਤ ਕੁੰਜ 'ਚ ਬੁਰਾੜੀ ਵਰਗੀ ਘਟਨਾ
- PTC NEWS