IND vs NZ Day 3 : ਤੀਜੇ ਦਿਨ ਭਾਰਤ ਕੋਲ ਕਿੰਨਾ ਮੌਕਾ, ਕੀ ਟੀਮ ਕਰ ਸਕੇਗੀ ਵਾਪਸੀ, ਜਾਣੋ
IND vs NZ Day 3 : ਨਿਊਜ਼ੀਲੈਂਡ ਨੇ ਬੈਂਗਲੁਰੂ ਟੈਸਟ 'ਚ ਪਹਿਲੀ ਪਾਰੀ 'ਚ ਭਾਰਤ ਨੂੰ 46 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ 3 ਵਿਕਟਾਂ 'ਤੇ 180 ਦੌੜਾਂ ਬਣਾ ਲਈਆਂ ਹਨ। ਹੁਣ ਉਸ ਕੋਲ ਪਹਿਲੀ ਪਾਰੀ ਵਿੱਚ 134 ਦੌੜਾਂ ਦੀ ਬੜ੍ਹਤ ਹੈ। ਰਚਿਨ ਰਵਿੰਦਰਾ 22 ਅਤੇ ਡੇਰਿਲ ਮਿਸ਼ੇਲ 14 ਦੌੜਾਂ ਬਣਾ ਕੇ ਨਾਬਾਦ ਹਨ। ਮੈਚ ਦਾ ਪਹਿਲਾ ਦਿਨ ਮੀਂਹ ਨਾਲ ਧੋਤਾ ਗਿਆ ਸੀ। ਦੂਜਾ ਦਿਨ ਨਿਊਜ਼ੀਲੈਂਡ ਦੇ ਨਾਂ ਰਿਹਾ। ਕੀ ਤੀਜੇ ਦਿਨ ਬਦਲੇਗੀ ਖੇਡ? ਕੀ ਭਾਰਤ ਵਾਪਸੀ ਕਰੇਗਾ ਜਾਂ ਨਿਊਜ਼ੀਲੈਂਡ ਵੱਡਾ ਸਕੋਰ ਬਣਾਵੇਗਾ।
ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਕਪਤਾਨ ਰੋਹਿਤ ਸ਼ਰਮਾ 2 ਦੌੜਾਂ ਬਣਾ ਕੇ ਕਲੀਨ ਬੋਲਡ ਹੋ ਗਏ। ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਯਸ਼ਸਵੀ ਜੈਸਵਾਲ 13 ਦੌੜਾਂ ਅਤੇ ਰਿਸ਼ਭ ਪੰਤ 20 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਬਾਕੀ ਬੱਲੇਬਾਜ਼ ਵੀ ਜਲਦੀ ਆਊਟ ਹੋ ਗਏ।
ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸਰਫਰਾਜ਼ ਖਾਨ, ਧਰੁਵ ਜੁਰੇਲ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਦੀਪ ਆਕਾਸ਼।
ਨਿਊਜ਼ੀਲੈਂਡ ਦੀ ਟੀਮ
ਡੇਵੋਨ ਕੌਨਵੇ, ਟੌਮ ਲੈਥਮ (ਸੀ), ਵਿਲ ਯੰਗ, ਮਾਈਕਲ ਬ੍ਰੇਸਵੈੱਲ, ਡੇਰਿਲ ਮਿਸ਼ੇਲ, ਰਚਿਨ ਰਵਿੰਦਰਾ, ਗਲੇਨ ਫਿਲਿਪਸ, ਟੌਮ ਬਲੰਡਲ (ਡਬਲਯੂ.ਕੇ.), ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਮੈਟ ਹੈਨਰੀ, ਜੈਕਬ ਡਫੀ, ਏਜਾਜ਼ ਪਟੇਲ, ਵਿਲੀਅਮ ਓਰੂਰਕੇ।
ਇਹ ਵੀ ਪੜ੍ਹੋ : Salman Khan Threat : 'ਸਲਮਾਨ ਦਾ ਹੋਵੇਗਾ ਬਾਬਾ ਸਿੱਦੀਕੀ ਤੋਂ ਵੀ ਮਾੜਾ ਹਾਲ’, ਲਰੈਂਸ ਬਿਸ਼ਨੋਈ ਦੇ ਨਾਂ ’ਤੇ ਧਮਕੀ, ਮੰਗੇ ਕਰੋੜਾਂ ਰੁਪਏ
- PTC NEWS