Tue, Jun 24, 2025
Whatsapp

Balochistan blast : ਭਾਰਤ ਨੇ ਪਾਕਿਸਤਾਨ ਦੇ ਝੂਠੇ ਆਰੋਪਾਂ ਨੂੰ ਨਕਾਰਿਆ, ਕਿਹਾ - ਧਿਆਨ ਭਟਕਾਉਣ ਲਈ ਹੱਥਕੰਡੇ ਵਰਤ ਰਿਹਾ ਪਾਕਿਸਤਾਨ

Balochistan blast : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਖੁਜ਼ਦਾਰ ਵਿੱਚ ਬੁੱਧਵਾਰ ਨੂੰ ਇੱਕ ਧਮਾਕੇ ਵਿੱਚ ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਨੇ ਇਸ ਘਟਨਾ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਖੰਡਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ ਅਤੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ

Reported by:  PTC News Desk  Edited by:  Shanker Badra -- May 21st 2025 08:09 PM
Balochistan blast : ਭਾਰਤ ਨੇ ਪਾਕਿਸਤਾਨ ਦੇ ਝੂਠੇ ਆਰੋਪਾਂ ਨੂੰ ਨਕਾਰਿਆ, ਕਿਹਾ - ਧਿਆਨ ਭਟਕਾਉਣ ਲਈ ਹੱਥਕੰਡੇ ਵਰਤ ਰਿਹਾ ਪਾਕਿਸਤਾਨ

Balochistan blast : ਭਾਰਤ ਨੇ ਪਾਕਿਸਤਾਨ ਦੇ ਝੂਠੇ ਆਰੋਪਾਂ ਨੂੰ ਨਕਾਰਿਆ, ਕਿਹਾ - ਧਿਆਨ ਭਟਕਾਉਣ ਲਈ ਹੱਥਕੰਡੇ ਵਰਤ ਰਿਹਾ ਪਾਕਿਸਤਾਨ

Balochistan blast : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਖੁਜ਼ਦਾਰ ਵਿੱਚ ਬੁੱਧਵਾਰ ਨੂੰ ਇੱਕ ਧਮਾਕੇ ਵਿੱਚ ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਨੇ ਇਸ ਘਟਨਾ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਖੰਡਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ ਅਤੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪਾਕਿਸਤਾਨ ਦੇ ਦੋਸ਼ਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਆਪਣੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਿਹਾ ਹੈ। ਭਾਰਤ ਨੇ ਇਸ ਘਟਨਾ ਵਿੱਚ ਹੋਈਆਂ ਮੌਤਾਂ 'ਤੇ ਸੋਗ ਪ੍ਰਗਟ ਕੀਤਾ ਹੈ।

'ਪਾਕਿਸਤਾਨ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ'


ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਅੱਜ ਖੁਜ਼ਦਾਰ ਵਿੱਚ ਵਾਪਰੀ ਘਟਨਾ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਪਾਕਿਸਤਾਨ ਵੱਲੋਂ ਲਗਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਰੱਦ ਕਰਦਾ ਹੈ। ਭਾਰਤ ਅਜਿਹੀਆਂ ਸਾਰੀਆਂ ਘਟਨਾਵਾਂ ਵਿੱਚ ਜਾਨਾਂ ਗੁਆਉਣ ਵਾਲਿਆਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ। ਹਾਲਾਂਕਿ, ਅੱਤਵਾਦ ਦਾ ਵਿਸ਼ਵਵਿਆਪੀ ਕੇਂਦਰ ਬਣਨ ਦੀ ਆਪਣੀ ਸਾਖ ਤੋਂ ਧਿਆਨ ਭਟਕਾਉਣ ਅਤੇ ਆਪਣੀਆਂ ਗੰਭੀਰ ਅਸਫਲਤਾਵਾਂ ਨੂੰ ਛਿਪਾਉਣ ਦੀ ਪਾਕਿਸਤਾਨ ਦੀ ਇਹ ਆਦਤ ਬਣ ਚੁੱਕੀ ਹੈ ਕਿ ਉਹ ਆਪਣੇ ਅੰਦਰੂਨੀ ਮਾਮਲਿਆਂ ਲਈ ਭਾਰਤ ਨੂੰ ਦੋਸ਼ੀ ਠਹਿਰਾਉਂਦਾ ਹੈ। ਦੁਨੀਆਂ ਨੂੰ ਗੁੰਮਰਾਹ ਕਰਨ ਦੀ ਇਹ ਕੋਸ਼ਿਸ਼ ਅਸਫਲ ਹੋਣਾ ਸੀ।

ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਸਵੇਰੇ ਬਲੋਚਿਸਤਾਨ ਦੇ ਖੁਜ਼ਦਾਰ ਸ਼ਹਿਰ ਵਿੱਚ ਇੱਕ ਸਕੂਲ ਬੱਸ 'ਤੇ ਹੋਏ ਸ਼ੱਕੀ ਆਤਮਘਾਤੀ ਹਮਲੇ ਵਿੱਚ ਭਾਰਤ ਦਾ ਹੱਥ ਹੋਣ ਦਾ ਝੂਠਾ ਆਰੋਪ ਲਗਾਇਆ ਗਿਆ ਸੀ। ਜਿਸ ਵਿੱਚ ਤਿੰਨ ਬੱਚੇ ਮਾਰੇ ਗਏ ਸਨ। ਧਮਾਕੇ ਦੇ ਸਮੇਂ ਖੁਜ਼ਦਾਰ ਵਿੱਚ ਫੌਜ ਦੁਆਰਾ ਚਲਾਈ ਜਾ ਰਹੀ ਸਕੂਲ ਬੱਸ ਵਿੱਚ ਲਗਭਗ 40 ਵਿਦਿਆਰਥੀ ਸਫ਼ਰ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਖਮੀ ਹੋ ਗਏ।

ਸ਼ਾਹਬਾਜ਼ ਦੇ ਝੂਠੇ ਦਾਅਵੇ

ਪਾਕਿਸਤਾਨੀ ਫੌਜ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਘਟਨਾ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ, ਹਾਲਾਂਕਿ ਇਸ ਦਾਅਵੇ ਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਜੋ ਕਿ ਇੱਕ ਕੱਟੜਪੰਥੀ ਇਸਲਾਮੀ ਸਮੂਹ ਹੈ, ਨੇ ਲਈ ਸੀ।

- PTC NEWS

Top News view more...

Latest News view more...

PTC NETWORK
PTC NETWORK