Gurpatwant Singh Pannun Murder Plot : ਐਸਐਫਜੇ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਅਮਰੀਕੀ ਅਦਾਲਤ ਦਾ ਭਾਰਤ ਨੂੰ ਸੰਮਨ, ਜਾਣੋ ਪੂਰਾ ਮਾਮਲਾ
Gurpatwant Singh Pannun Murder Plot : ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਉਂਦਿਆਂ ਸਿਵਲ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਅਮਰੀਕਾ ਦੀ ਇੱਕ ਅਦਾਲਤ ਨੇ ਭਾਰਤ ਸਰਕਾਰ ਨੂੰ ਸੰਮਨ ਜਾਰੀ ਕੀਤਾ ਹੈ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਜਾਰੀ ਕੀਤੇ ਗਏ ਸੰਮਨਾਂ ਵਿੱਚ ਭਾਰਤ ਸਰਕਾਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸਾਬਕਾ ਆਰਐਂਡਏਡਬਲਿਊ ਚੀਫ਼ ਸਾਮੰਤ ਗੋਇਲ, ਆਰਐਂਡਏਡਬਲਿਊ ਦੇ ਏਜੰਟ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਂ ਸ਼ਾਮਲ ਹਨ। ਸੰਮਨ ਨੂੰ 21 ਦਿਨਾਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਹੈ।
ਵਿਦੇਸ਼ ਮੰਤਰਾਲੇ ਦੀ ਕੀ ਹੈ ਪ੍ਰਤੀਕਿਰਿਆ ?
ਵਿਦੇਸ਼ ਮੰਤਰਾਲੇ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਇਹ ਇੱਕ “ਚਿੰਤਾ ਦਾ ਵਿਸ਼ਾ” ਹੈ ਅਤੇ ਜ਼ੋਰ ਦਿੱਤਾ ਕਿ ਭਾਰਤ ਨੇ ਉੱਚ ਪੱਧਰੀ ਜਾਂਚ ਸ਼ੁਰੂ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਵੱਲੋਂ ਬੋਲਦੇ ਹੋਏ ਅਰਿੰਦਮ ਬਾਗਚੀ ਨੇ ਕਿਹਾ ਕਿ ਜਿੱਥੋਂ ਤੱਕ ਇਕ ਵਿਅਕਤੀ ਦੇ ਖਿਲਾਫ ਅਮਰੀਕੀ ਅਦਾਲਤ 'ਚ ਦਾਇਰ ਮਾਮਲਾ ਹੈ, ਜਿਸ 'ਚ ਉਸ ਨੂੰ ਕਥਿਤ ਤੌਰ 'ਤੇ ਇਕ ਭਾਰਤੀ ਅਧਿਕਾਰੀ ਨਾਲ ਜੋੜਿਆ ਗਿਆ ਹੈ, ਸਾਡੇ ਕੋਲ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਨੀਤੀ ਦੇ ਵੀ ਉਲਟ ਹੈ।
ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ 'ਤੇ ਕੀ ਅਸਰ ਪਵੇਗਾ?
ਇਸ ਸਾਲ ਮਈ ਵਿੱਚ, ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ, ਪਰ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਭਾਰਤ-ਅਮਰੀਕਾ ਸਬੰਧਾਂ ਦੀ "ਉੱਪਰ ਵੱਲ ਵੱਧਣ ’ਤੇ ਪ੍ਰਭਾਵਤ ਨਹੀਂ ਹੋਵੇਗਾ। ਮੀਡੀਆ ਰਿਪੋਰਟਾਂ ’ਚ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਚੰਗੀ ਭਾਵਨਾ ਨਾਲ ਕੁਝ ਜਾਣਕਾਰੀ ਸਾਡੇ ਧਿਆਨ ਵਿੱਚ ਲਿਆਂਦੀ ਹੈ ਕਿਉਂਕਿ ਅਸੀਂ ਇਹ ਵੀ ਮੰਨਦੇ ਹਾਂ ਕਿ ਇਸ ਵਿੱਚੋਂ ਕੁਝ ਸਾਡੇ ਆਪਣੇ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ, "ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਭਾਰਤ-ਅਮਰੀਕਾ ਦੇ ਉੱਪਰ ਵੱਲ ਵਧਣ ਦੇ ਬੁਨਿਆਦੀ ਮਾਰਗ 'ਤੇ ਕੋਈ ਅਸਰ ਪਵੇਗਾ।"
ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕੀ ਕਿਹਾ
ਭਾਰਤ 'ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਇਸ ਮਾਮਲੇ ਨਾਲ ਭਾਰਤ-ਅਮਰੀਕਾ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ। ਪੰਨੂ ਨੂੰ ਭਾਰਤੀ ਨੇਤਾਵਾਂ ਅਤੇ ਸੰਸਥਾਵਾਂ ਵਿਰੁੱਧ ਭੜਕਾਊ ਭਾਸ਼ਣ ਦੇਣ ਅਤੇ ਧਮਕੀਆਂ ਦੇਣ ਲਈ ਜਾਣਿਆ ਜਾਂਦਾ ਹੈ। ਨਵੀਂ ਦਿੱਲੀ ਨੇ 2020 ਵਿੱਚ ਉਸਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ।
ਇਹ ਵੀ ਪੜ੍ਹੋ : Canada Visa Update : PM ਜਸਟਿਨ ਟਰੂਡੋ ਨੇ ਕੀਤਾ ਵੱਡਾ ਐਲਾਨ, ਕੈਨੇਡਾ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ 'ਤੇ ਸਖ਼ਤ ਹੋਣਗੇ ਨਿਯਮ
- PTC NEWS