Advertisment

India Coronavirus Case: ਦੇਸ਼ ’ਚ ਵੱਧ ਰਹੀ ਕੋਰੋਨਾ ਦੀ ਦਹਿਸ਼ਤ, ਪਿਛਲੇ 24 ਘੰਟਿਆਂ ’ਚ 5 ਹਜ਼ਾਰ ਤੋਂ ਪਾਰ ਮਰੀਜ਼ਾਂ ਦੀ ਗਿਣਤੀ

ਦੇਸ਼ 'ਚ ਪਿਛਲੇ 24 ਘੰਟਿਆਂ 'ਚ 5 ਹਜ਼ਾਰ ਤੋਂ ਜ਼ਿਆਦਾ ਯਾਨੀ 5,335 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਪਿਛਲੇ 195 ਦਿਨਾਂ ਵਿੱਚ ਸਭ ਤੋਂ ਵੱਧ ਹੈ।

author-image
Aarti
Updated On
New Update
India Coronavirus Case: ਦੇਸ਼ ’ਚ ਵੱਧ ਰਹੀ ਕੋਰੋਨਾ ਦੀ ਦਹਿਸ਼ਤ, ਪਿਛਲੇ 24 ਘੰਟਿਆਂ ’ਚ 5 ਹਜ਼ਾਰ ਤੋਂ ਪਾਰ ਮਰੀਜ਼ਾਂ ਦੀ ਗਿਣਤੀ
Advertisment

India Coronavirus Case: ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਨੇ ਤੇਜ਼ੀ ਫੜੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਰਿਪੋਰਟ ਮੁਤਾਬਿਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 5 ਹਜ਼ਾਰ ਤੋਂ ਜ਼ਿਆਦਾ ਯਾਨੀ 5,335 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਪਿਛਲੇ 195 ਦਿਨਾਂ ਵਿੱਚ ਸਭ ਤੋਂ ਵੱਧ ਹੈ।

Advertisment

ਦੱਸ ਦਈਏ ਕਿ ਨਵੇਂ ਮਾਮਲਿਆਂ ਦੇ ਨਾਲ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 25,587 ਹੋ ਗਈ ਹੈ। ਇਸ ਦੌਰਾਨ 13 ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚੋਂ ਕਰਨਾਟਕ-ਮਹਾਰਾਸ਼ਟਰ ਵਿੱਚ ਦੋ-ਦੋ ਅਤੇ ਕੇਰਲਾ-ਪੰਜਾਬ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਭਲਕੇ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਨਾਲ ਕੋਵਿਡ-19 ਦੀ ਸਥਿਤੀ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। 

ਕਾਬਿਲੇਗੌਰ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ, 163 ਦਿਨਾਂ ਬਾਅਦ, ਇੱਕ ਦਿਨ ਵਿੱਚ ਚਾਰ ਹਜ਼ਾਰ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ ਪਾਏ ਗਏ ਸਨ। ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਸੀ ਕਿ ਮੰਗਲਵਾਰ ਨੂੰ ਦੇਸ਼ ਵਿੱਚ 4,435 ਲੋਕ ਸੰਕਰਮਿਤ ਪਾਏ ਗਏ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 23,091 ਹੋ ਗਈ ਹੈ।

ਇਹ ਵੀ ਪੜ੍ਹੋ: Ludhiana Coronavirus: ਲੁਧਿਆਣਾ ’ਚ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ, 15 ਹੋਰ ਨਵੇਂ ਮਰੀਜ਼ ਆਏ ਸਾਹਮਣੇ

- PTC NEWS
coronavirus-case-update covid-cases-rise covid-19-cases-update-today
Advertisment

Stay updated with the latest news headlines.

Follow us:
Advertisment