IND vs NZ 1st Test Day 2 Scorecard : ਬੰਗਲੁਰੂ ਟੈਸਟ 'ਚ ਭਾਰਤ ਨੇ ਨਿਊਜ਼ੀਲੈਂਡ ਅੱਗੇ ਕੀਤਾ ਆਤਮ ਸਮਰਪਣ, 40 ਦੌੜਾਂ 'ਤੇ ਡਿੱਗੀਆਂ 9 ਵਿਕਟਾਂ, 0 'ਤੇ 5 ਖਿਡਾਰੀ ਆਊਟ
IND vs NZ 1st Test Day 2 Scorecard : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਬੈਂਗਲੁਰੂ 'ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਇਸ ਸਮੇਂ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਹੈ। ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਕ੍ਰੀਜ਼ 'ਤੇ ਹਨ। ਭਾਰਤੀ ਟੀਮ ਹੁਣ ਤੱਕ 9 ਵਿਕਟਾਂ ਗੁਆ ਚੁੱਕੀ ਹੈ। ਸਕੋਰ 50 ਦੌੜਾਂ ਦੇ ਨੇੜੇ ਹੈ।
ਇਸ ਮੈਚ ਲਈ ਟੀਮ ਇੰਡੀਆ ਦੇ ਪਲੇਇੰਗ ਇਲੈਵਨ 'ਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਜ਼ਖਮੀ ਸ਼ੁਭਮਨ ਗਿੱਲ ਦੀ ਜਗ੍ਹਾ ਸਰਫਰਾਜ਼ ਖਾਨ ਟੀਮ 'ਚ ਪਰਤੇ। ਆਕਾਸ਼ ਦੀਪ ਦੀ ਥਾਂ ਕੁਲਦੀਪ ਨੂੰ ਤੀਜਾ ਸਪਿਨਰ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : Women T20 World Cup 2024 : ਭਾਰਤ ਕੋਲ ਆਖਰੀ ਮੌਕਾ, ਪਾਕਿਸਤਾਨ ਦੀ ਜਿੱਤ ਨਾਲ ਹੀ ਮਿਲੇਗੀ ਸੈਮੀਫਾਈਨਲ ਦੀ ਟਿਕਟ
- PTC NEWS