Sat, Dec 14, 2024
Whatsapp

India vs Sri Lanka highlights : ਕ੍ਰਿਕਟ ਦੇ ਇਤਿਹਾਸ 'ਚ 25 ਸਾਲ ਬਾਅਦ ਅਜਿਹਾ ਮੈਚ ਦੇਖਣ ਨੂੰ ਮਿਲਿਆ, ਜਾਣੋ ਕਿਵੇਂ

ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ ਵਨਡੇ ਸੀਰੀਜ਼ ਦਾ ਪਹਿਲਾ ਮੈਚ ਕ੍ਰਿਕਟ ਦੇ ਇਤਿਹਾਸ 'ਚ ਦਰਜ ਹੋ ਗਿਆ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਹ ਮੈਚ ਟਾਈ ਰਿਹਾ ਅਤੇ ਪ੍ਰਸ਼ੰਸਕਾਂ ਨੂੰ ਅਜਿਹਾ ਕੁਝ ਦੇਖਣ ਨੂੰ ਮਿਲਿਆ, ਜੋ ਇਸ ਤੋਂ ਪਹਿਲਾਂ ਸਿਰਫ ਦੋ ਵਾਰ ਹੀ ਹੋਇਆ ਸੀ।

Reported by:  PTC News Desk  Edited by:  Dhalwinder Sandhu -- August 03rd 2024 11:46 AM
India vs Sri Lanka highlights : ਕ੍ਰਿਕਟ ਦੇ ਇਤਿਹਾਸ 'ਚ 25 ਸਾਲ ਬਾਅਦ ਅਜਿਹਾ ਮੈਚ ਦੇਖਣ ਨੂੰ ਮਿਲਿਆ, ਜਾਣੋ ਕਿਵੇਂ

India vs Sri Lanka highlights : ਕ੍ਰਿਕਟ ਦੇ ਇਤਿਹਾਸ 'ਚ 25 ਸਾਲ ਬਾਅਦ ਅਜਿਹਾ ਮੈਚ ਦੇਖਣ ਨੂੰ ਮਿਲਿਆ, ਜਾਣੋ ਕਿਵੇਂ

India vs Sri Lanka 1st ODI highlights : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ, ਜੋ ਡਰਾਅ 'ਤੇ ਖਤਮ ਹੋਇਆ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਇਸ ਮੈਚ ਨੂੰ ਜਿੱਤਣ ਤੋਂ ਮਹਿਜ਼ 1 ਦੌੜ ਦੂਰ ਰਹੀ। ਇਹ ਮੈਚ ਕ੍ਰਿਕਟ ਦੇ ਇੱਕ ਖਾਸ ਰਿਕਾਰਡ ਵਿੱਚ ਦਰਜ ਹੋਇਆ ਹੈ। ਇਸ ਮੈਚ 'ਚ ਕ੍ਰਿਕਟ ਪ੍ਰਸ਼ੰਸਕਾਂ ਨੂੰ ਕੁਝ ਅਜਿਹਾ ਦੇਖਣ ਨੂੰ ਮਿਲਿਆ ਜੋ ਵਨਡੇ ਕ੍ਰਿਕਟ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਸਿਰਫ ਦੋ ਵਾਰ ਦੇਖਿਆ ਗਿਆ ਸੀ।

ਅਜਿਹਾ ਵਨਡੇ ਮੈਚ 25 ਸਾਲ ਬਾਅਦ ਦੇਖਣ ਨੂੰ ਮਿਲਿਆ


ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਇਹ ਮੈਚ ਇਸ ਸਾਲ ਦਾ ਪਹਿਲਾ ਵਨਡੇ ਸੀ ਜੋ ਬਰਾਬਰੀ 'ਤੇ ਖਤਮ ਹੋਇਆ। ਟੀਮ ਇੰਡੀਆ ਇਕ ਸਮੇਂ ਇਹ ਮੈਚ ਜਿੱਤਣ ਦੀ ਕਗਾਰ 'ਤੇ ਸੀ ਪਰ ਸ਼੍ਰੀਲੰਕਾ ਨੇ 2 ਗੇਂਦਾਂ 'ਤੇ ਲਗਾਤਾਰ 2 ਵਿਕਟਾਂ ਲੈ ਕੇ ਭਾਰਤੀ ਟੀਮ ਨੂੰ ਆਲ ਆਊਟ ਕਰ ਦਿੱਤਾ, ਜਿਸ ਕਾਰਨ ਮੈਚ ਬਰਾਬਰੀ 'ਤੇ ਰਿਹਾ। ਤੁਹਾਨੂੰ ਦੱਸ ਦੇਈਏ ਕਿ ਵਨਡੇ ਕ੍ਰਿਕੇਟ ਦੇ ਇਤਿਹਾਸ ਵਿੱਚ ਇਹ ਸਿਰਫ਼ ਤੀਜਾ ਮੌਕਾ ਸੀ, ਜਦੋਂ ਲਗਾਤਾਰ ਦੋ ਗੇਂਦਾਂ 'ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ ਮੈਚ ਦੇ ਅੰਤ ਵਿੱਚ ਮੈਚ ਟਾਈ ਹੋ ਗਿਆ ਸੀ। ਇਸ ਤੋਂ ਪਹਿਲਾਂ 1999 'ਚ ਪਾਕਿਸਤਾਨ ਬਨਾਮ ਸ਼੍ਰੀਲੰਕਾ ਮੈਚ 'ਚ ਅਜਿਹਾ ਦੇਖਿਆ ਗਿਆ ਸੀ। ਇਸ ਦੇ ਨਾਲ ਹੀ 1996 'ਚ ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ ਮੈਚ 'ਚ ਪਹਿਲੀ ਵਾਰ ਅਜਿਹਾ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਮੌਕਿਆਂ 'ਤੇ ਸ਼੍ਰੀਲੰਕਾਈ ਟੀਮ ਮੈਚ ਦਾ ਹਿੱਸਾ ਰਹੀ ਹੈ।

ਟੀਮ ਇੰਡੀਆ ਦੇ ਵਨਡੇ ਇਤਿਹਾਸ ਵਿੱਚ ਇਹ 10ਵਾਂ ਮੁਕਾਬਲਾ

ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਇਹ 10ਵਾਂ ਮੌਕਾ ਸੀ ਜਦੋਂ ਟੀਮ ਇੰਡੀਆ ਨੇ ਟਾਈ ਮੈਚ ਖੇਡਿਆ। ਇਸ ਦੇ ਨਾਲ ਹੀ ਪਿਛਲੇ 6 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2018 'ਚ ਟੀਮ ਇੰਡੀਆ ਨੇ ਵੈਸਟਇੰਡੀਜ਼ ਖਿਲਾਫ ਟਾਈ ਵਨਡੇ ਮੈਚ ਖੇਡਿਆ ਸੀ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਦੇ ਇਤਿਹਾਸ ਦਾ ਪਹਿਲਾ ਟਾਈ ਵਨਡੇ ਮੈਚ ਸਾਲ 1991 ਵਿੱਚ ਖੇਡਿਆ ਗਿਆ ਸੀ। ਉਦੋਂ ਵੀ ਸਾਹਮਣੇ ਟੀਮ ਵੈਸਟਇੰਡੀਜ਼ ਸੀ। ਜੇਕਰ ਅਸੀਂ ਸ਼੍ਰੀਲੰਕਾ ਖਿਲਾਫ ਟੀਮ ਇੰਡੀਆ ਦੀ ਗੱਲ ਕਰੀਏ ਤਾਂ ਇਹ ਟੀਮ ਇੰਡੀਆ ਦਾ ਦੂਜਾ ਵਨਡੇ ਮੈਚ ਹੈ। ਇਸ ਤੋਂ ਪਹਿਲਾਂ ਸਾਲ 2012 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟਾਈ ਹੋਇਆ ਵਨਡੇ ਮੈਚ ਖੇਡਿਆ ਗਿਆ ਸੀ। ਇਸ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਦੇ ਨੁਕਸਾਨ 'ਤੇ 236 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਭਾਰਤੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 236 ਦੌੜਾਂ ਹੀ ਬਣਾ ਸਕੀ ਸੀ।

ਕੋਲੰਬੋ 'ਚ ਖੇਡਿਆ ਗਿਆ ਵਨਡੇ ਮੈਚ ਰੋਮਾਂਚਕ ਰਿਹਾ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 50 ਓਵਰਾਂ 'ਚ 8 ਵਿਕਟਾਂ 'ਤੇ 230 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਟੀਮ ਇੰਡੀਆ 47.5 ਓਵਰਾਂ 'ਚ 230 ਦੌੜਾਂ 'ਤੇ ਸਿਮਟ ਗਈ। ਇਸ ਮੈਚ ਦੇ ਅੰਤ 'ਚ ਟੀਮ ਇੰਡੀਆ ਨੂੰ 15 ਗੇਂਦਾਂ 'ਤੇ 1 ਦੌੜਾਂ ਦੀ ਲੋੜ ਸੀ ਅਤੇ ਉਸ ਦੇ ਹੱਥਾਂ 'ਚ 2 ਵਿਕਟਾਂ ਸਨ। ਪਰ ਟੀਮ ਇੰਡੀਆ ਨੇ ਲਗਾਤਾਰ ਦੋ ਗੇਂਦਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ, ਜਿਸ ਕਾਰਨ ਮੈਚ ਟਾਈ ਹੋ ਗਿਆ।

ਇਹ ਵੀ ਪੜ੍ਹੋ: Paris Olympics 3 August Schedule : ਮਨੂ ਭਾਕਰ ਦਾ ਟੀਚਾ ਗੋਲਡ, ਮੁੱਕੇਬਾਜ਼ਾਂ ਲਈ ਵੀ ਖ਼ਾਸ ਦਿਨ, ਦੇਖੋ ਅੱਜ ਦਾ ਸ਼ਡਿਊਲ

- PTC NEWS

Top News view more...

Latest News view more...

PTC NETWORK