Fri, Dec 6, 2024
Whatsapp

ਪੰਜਾਬ ਦੇ ਡੀਐਸਪੀ ਅਤੇ ਓਲੰਪੀਅਨ ਅਕਾਸ਼ਦੀਪ ਸਿੰਘ ਦੀ ਹੋਈ ਮੰਗਣੀ, ਜਾਣੋ ਕੌਣ ਹੈ ਮੋਨਿਕਾ ਮਲਿਕ, ਜਿਸ ਨਾਲ ਭਲਕੇ ਹੋਵੇਗਾ ਵਿਆਹ

Hockey player Akashdeep Singh got engaged : ਭਾਰਤੀ ਹਾਕੀ ਟੀਮ ਦੇ ਖਿਡਾਰੀ ਅਤੇ ਪੰਜਾਬ ਦੇ ਡੀਐਸਪੀ ਅਕਾਸ਼ਦੀਪ ਸਿੰਘ ਛੇਤੀ ਹੀ ਵਿਆਹ ਬੰਧਨ 'ਚ ਬੱਝਣ ਜਾ ਰਹੇ ਹਨ। ਉਨ੍ਹਾਂ ਦੀ ਮੰਗਣੀ ਹੋ ਗਈ ਹੈ।

Reported by:  PTC News Desk  Edited by:  KRISHAN KUMAR SHARMA -- November 14th 2024 09:21 AM -- Updated: November 14th 2024 11:08 AM
ਪੰਜਾਬ ਦੇ ਡੀਐਸਪੀ ਅਤੇ ਓਲੰਪੀਅਨ ਅਕਾਸ਼ਦੀਪ ਸਿੰਘ ਦੀ ਹੋਈ ਮੰਗਣੀ, ਜਾਣੋ ਕੌਣ ਹੈ ਮੋਨਿਕਾ ਮਲਿਕ, ਜਿਸ ਨਾਲ ਭਲਕੇ ਹੋਵੇਗਾ ਵਿਆਹ

ਪੰਜਾਬ ਦੇ ਡੀਐਸਪੀ ਅਤੇ ਓਲੰਪੀਅਨ ਅਕਾਸ਼ਦੀਪ ਸਿੰਘ ਦੀ ਹੋਈ ਮੰਗਣੀ, ਜਾਣੋ ਕੌਣ ਹੈ ਮੋਨਿਕਾ ਮਲਿਕ, ਜਿਸ ਨਾਲ ਭਲਕੇ ਹੋਵੇਗਾ ਵਿਆਹ

Hockey player Akashdeep Singh got engaged : ਭਾਰਤੀ ਹਾਕੀ ਟੀਮ ਦੇ ਖਿਡਾਰੀ ਅਤੇ ਪੰਜਾਬ ਦੇ ਡੀਐਸਪੀ ਅਕਾਸ਼ਦੀਪ ਸਿੰਘ ਛੇਤੀ ਹੀ ਵਿਆਹ ਬੰਧਨ 'ਚ ਬੱਝਣ ਜਾ ਰਹੇ ਹਨ। ਵੀਰਵਾਰ ਉਨ੍ਹਾਂ ਦੇ ਵਿਆਹ ਦੇ ਸਬੰਧ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮੰਗਣੀ ਹੋ ਗਈ ਹੈ। ਅਕਾਸ਼ਦੀਪ ਸਿੰਘ ਦੀ ਮੰਗਣੀ ਮੋਨਿਕਾ ਮਲਿਕ ਨਾਲ ਹੋਈ ਹੈ, ਜੋ ਕਿ ਹਰਿਆਣਾ ਦੀ ਹਾਕੀ ਖਿਡਾਰਨ ਹੈ।

ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ, ਜਿਸ ਹਾਕੀ ਹਾਕੀ ਖਿਡਾਰਨ ਮੋਨਿਕਾ ਮਲਿਕ ਨਾਲ ਭਲਕੇ ਵਿਆਹ ਬੰਧਨ 'ਚ ਬੱਝਣ ਜਾ ਰਹੇ ਹਨ, ਉਹ ਮੂਲ ਰੂਪ ਤੋਂ ਹਰਿਆਣਾ ਦੇ ਸੋਨੀਪਤ ਦੇ ਪਿੰਡ ਗਾਮਦੀ ਦੀ ਰਹਿਣ ਵਾਲੀ ਹੈ। ਅਤੇ ਭਾਰਤੀ ਰੇਲਵੇ 'ਚ ਨੌਕਰੀ ਕਰਦੀ ਹੈ। ਜਦਕਿ ਅਕਾਸ਼ਦੀਪ ਮੂਲ ਰੂਪ ਵਿੱਚ ਤਰਨਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਵੀਰੋਵਾਲ ਦਾ ਰਹਿਣ ਵਾਲਾ ਹੈ।


ਅਕਾਸ਼ਦੀਪ ਤੇ ਮੋਨਿਕਾ, ਭਾਵੇਂ 15 ਨਵੰਬਰ ਨੂੰ ਕੱਲ ਵਿਆਹ ਕਰਵਾਉਣਗੇ, ਜਿਸ ਤੋਂ ਪਹਿਲਾਂ ਅੱਜ ਜੋੜੇ ਦੀ ਜਲੰਧਰ-ਫਗਵਾੜਾ ਰੋਡ 'ਤੇ ਇੱਕ ਨਿੱਜੀ ਰਿਜ਼ਰੋਰਟ 'ਚ ਮੰਗਣੀ ਸੰਪੰਨ ਹੋਈ। ਸਮਾਰੋਹ ਵਿੱਚ ਦੋਵਾਂ ਪਰਿਵਾਰਾਂ ਦੇ ਜਿਥੇ ਪਰਿਵਾਰਕ ਮੈਂਬਰ ਪਹੁੰਚੇ, ਉਥੇ ਕਈ ਹਾਕੀ ਖਿਡਾਰੀ ਵੀ ਇਸ ਸਮਾਗਮ ਦੀ ਸ਼ਾਨ ਬਣੇ। ਦੱਸਿਆ ਜਾ ਰਿਹਾ ਹੈ ਕਿ ਹਾਕੀ ਖਿਡਾਰੀ ਦਾ ਵਿਆਹ ਸਰਹਿੰਦ ਹਾਈਵੇਅ 'ਤੇ ਸਥਿਤ ਇੱਕ ਰਿਜ਼ੋਰਟ 'ਚ ਹੋਵੇਗਾ।

- PTC NEWS

Top News view more...

Latest News view more...

PTC NETWORK