Thu, Apr 25, 2024
Whatsapp

ਇੰਡੋਨੇਸ਼ੀਆ ਦੇ ਜਕਾਰਤਾ 'ਚ ਭੂਚਾਲ ਕਾਰਨ 46 ਦੀ ਮੌਤ, 700 ਤੋਂ ਵੱਧ ਜ਼ਖਮੀ

Written by  Pardeep Singh -- November 21st 2022 04:45 PM -- Updated: November 21st 2022 09:19 PM
ਇੰਡੋਨੇਸ਼ੀਆ ਦੇ ਜਕਾਰਤਾ 'ਚ  ਭੂਚਾਲ ਕਾਰਨ  46 ਦੀ ਮੌਤ, 700 ਤੋਂ ਵੱਧ ਜ਼ਖਮੀ

ਇੰਡੋਨੇਸ਼ੀਆ ਦੇ ਜਕਾਰਤਾ 'ਚ ਭੂਚਾਲ ਕਾਰਨ 46 ਦੀ ਮੌਤ, 700 ਤੋਂ ਵੱਧ ਜ਼ਖਮੀ

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਜਕਾਰਤਾ 'ਚ 5.6 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਦੌਰਾਨ 46 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 700 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਿਆੰਜੂਰ ਦੇ ਪ੍ਰਸ਼ਾਸਨ ਦੇ ਮੁਖੀ ਹਰਮਨ ਸੁਹਰਮਨ ਨੇ ਦੱਸਿਆ ਕਿ ਇਕ ਹਸਪਤਾਲ 'ਚ ਕਰੀਬ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਘੱਟੋ-ਘੱਟ 700 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਮਾਰਤਾਂ 'ਚ ਫਸ ਜਾਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਫ੍ਰੈਕਚਰ ਹੋ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵੀ ਵਧ ਸਕਦੀ ਹੈ।

ਏਸ਼ੀਆ ਵਿੱਚ ਭੁਚਾਲਾਂ ਦਾ ਸਿਲਸਿਲਾ ਜਾਰੀ 


ਪਿਛਲੇ ਕੁਝ ਸਮੇਂ ਤੋਂ ਏਸ਼ਿਆਈ ਦੇਸ਼ਾਂ ਵਿੱਚ ਭੂਚਾਲਾਂ ਦਾ ਸਿਲਸਿਲਾ ਜਾਰੀ ਹੈ। ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪਹਿਲਾਂ, ਜਪਾਨ ਵਿੱਚ ਟੋਬਾ, ਭਾਰਤ ਵਿੱਚ ਦਿੱਲੀ, ਪੰਜਾਬ, ਅਰੁਣਾਚਲ ਪ੍ਰਦੇਸ਼, ਅਸਾਮ, ਨੇਪਾਲ ਦੇ ਕੇਂਦਰੀ ਖੇਤਰ ਅਤੇ ਕੁਝ ਹੋਰ ਦੇਸ਼ਾਂ ਵਿੱਚ ਵੀ ਹਾਲ ਹੀ ਦੇ ਸਮੇਂ ਵਿੱਚ ਭੂਚਾਲ ਆਉਣ ਦੀ ਖਬਰ ਹੈ।

ਅਪਡੇਟ  ਜਾਰੀ..

- PTC NEWS

Top News view more...

Latest News view more...