iPhone 16 Pro Max ਦੀ ਤਸਕਰੀ ! ਦਿੱਲੀ ਏਅਰਪੋਰਟ 'ਤੇ ਮਹਿਲਾ ਤੋਂ ਫੜ੍ਹੇ 26 ਫੋਨ
iPhone 16 Pro Max Seized At IGI Airport : ਦਿੱਲੀ ਦੇ ਹਵਾਈ ਅੱਡੇ 'ਤੇ ਇੱਕ ਮਹਿਲਾ ਯਾਤਰੀ ਤੋਂ ਹਾਲ ਹੀ 'ਚ ਲਾਂਚ ਕੀਤੇ ਕਈ ਆਈਫੋਨ ਸੈੱਟ ਜ਼ਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਕਸਟਮ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਮਹਿਲਾ ਯਾਤਰੀ ਤੋਂ 26 ਆਈਫੋਨ 16 ਪ੍ਰੋ ਮੈਕਸ ਜ਼ਬਤ ਕੀਤੇ ਹਨ।
ਖਬਰਾਂ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਉੱਚ ਤਕਨੀਕੀ ਫੋਨ ਨੂੰ ਟਿਸ਼ੂ ਪੇਪਰ ਵਿੱਚ ਲਪੇਟਿਆ ਸੀ ਅਤੇ ਇਸਨੂੰ ਆਪਣੇ ਵੈਨਿਟੀ ਬੈਗ ਵਿੱਚ ਲੁਕੋਇਆ ਸੀ। ਪ੍ਰੋ ਮੈਕਸ ਆਈਫੋਨ 16 ਸੀਰੀਜ਼ ਦਾ ਟਾਪ ਮਾਡਲ ਹੈ।
ਇੰਦਰਾ ਗਾਂਧੀ ਹਵਾਈ ਅੱਡੇ 'ਤੇ ਆਈਫੋਨ ਸਮੇਤ ਫੜੀ ਗਈ ਔਰਤ
ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ 'ਤੇ ਆਪਣੇ ਵੈਨਿਟੀ ਬੈਗ (ਟਿਸ਼ੂ ਪੇਪਰ 'ਚ ਲਪੇਟਿਆ ਹੋਇਆ) 26 ਆਈਫੋਨ 16 ਪ੍ਰੋ ਮੈਕਸ ਨਾਲ ਹਾਂਗਕਾਂਗ ਤੋਂ ਦਿੱਲੀ ਆ ਰਹੀ ਮਹਿਲਾ ਯਾਤਰੀ ਨੂੰ ਰੋਕਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੇਸ਼ 'ਚ ਆਈਫੋਨ ਦੇ ਮਹਿੰਗੇ ਸੈੱਟਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਨ੍ਹਾਂ ਦੀ ਕੀਮਤ 37 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ।
ਇਹ ਵੀ ਪੜ੍ਹੋ : Shardiya Navratri 2024 : ਕੱਲ੍ਹ ਨਵਰਾਤਰੀ ਦਾ ਪਹਿਲਾ ਦਿਨ, ਜਾਣੋ ਮਾਂ ਸ਼ੈਲਪੁਤਰੀ ਦੀ ਪੂਜਾ ਵਿਧੀ, ਭੇਟਾ, ਮੰਤਰ, ਆਰਤੀ ਅਤੇ ਮਹੱਤਵ
- PTC NEWS