Punjab Police Action : ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਵੱਡਾ ਐਕਸ਼ਨ; ਕਿਸਾਨਾਂ ਨੂੰ ਕੀਤਾ ਜਾ ਰਿਹਾ ਡਿਟੇਨ, ਹਰਿਆਣਾ ਪੁਲਿਸ ਵੀ ਹੋਈ ਮੁਸਤੈਦ
Mar 19, 2025 09:10 PM
ਕਿਸਾਨਾਂ ਦੇ ਪੱਟੇ ਗਏ ਤੰਬੂ
#WATCH | Punjab Police demolished the tents erected by farmers at the Punjab-Haryana Shambhu Border, where they were sitting on a protest over various demands.
— ANI (@ANI) March 19, 2025
The farmers are also being removed from the Punjab-Haryana Shambhu Border. pic.twitter.com/TzRZKEjvXD
Mar 19, 2025 08:45 PM
ਹਰਿਆਣਾ ਪੁਲਿਸ ਵੀ ਹੋਈ ਮੁਸਤੈਦ
ਅੰਬਾਲਾ ’ਚ ਕੀਤੀ ਗਈ ਬੈਰੀਕੇਡਿੰਗ
Mar 19, 2025 08:38 PM
ਬਿਕਰਮ ਸਿੰਘ ਮਜੀਠੀਆ ਦਾ ‘ਆਪ’ ‘ਤੇ ਹੱਲਾ ਬੋਲ
Mar 19, 2025 08:38 PM
ਬੱਸ ਦੇ ਅੰਦਰੀਲੀਆਂ ਤਸਵੀਰਾਂ ਆਈਆਂ ਸਾਹਮਣੇ
Mar 19, 2025 08:37 PM
ਖਨੌਰੀ ‘ਤੇ ਜ਼ਬਰਦਸਤ ਖਿਲਾਰਾ, ਪੁਲਿਸ ਨੇ ਧੱਕੇ ਨਾਲ ਚੁੱਕੇ ਕਿਸਾਨ
Mar 19, 2025 08:35 PM
ਸੰਭੂ ਤੇ ਖਨੌਰੀ ਬਾਰਡਰ ਤੋਂ ਪੁਲਿਸ ਨੇ ਚੁੱਕ ਲਏ ਕਿਸਾਨ
Mar 19, 2025 08:34 PM
ਸਟੇਜ ’ਤੇ ਲੱਗੇ ਪੱਖੇ ਵੀ ਲਾਹੇ ਗਏ
Mar 19, 2025 08:25 PM
Khanauri ‘ਤੇ ਜ਼ਬਰਦਸਤ ਖਿਲਾਰਾ, Police ਨੇ ਧੱਕੇ ਨਾਲ ਚੁੱਕੇ ਕਿਸਾਨ, ਦੇਖੋ ਮੌਕੇ ਦੇ ਹਾਲਾਤ !
Mar 19, 2025 08:24 PM
ਪੁਲਿਸ ਵੱਲੋਂ ਘਰੋਂ ਵੀ ਚੁੱਕੇ ਜਾ ਰਹੇ ਕਿਸਾਨ
ਪੰਜਾਬ ਦੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਘਰਾਂ ਚੋਂ ਚੱਕਿਆ ਜਾ ਰਿਹਾ ਹੈ skm ਦੇ ਆਗੂ ਵੀ ਘਰਾਂ ’ਚੋ ਪੁਲਿਸ ਪ੍ਰਸ਼ਾਸਨ ਨੇ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
Mar 19, 2025 08:17 PM
ਸ਼ੰਭੂ ਬਾਰਡਰ ’ਤੇ ਪੁਲਿਸ ਪ੍ਰਸ਼ਾਸਨ ਦਾ ਐਕਸ਼ਨ
Mar 19, 2025 08:10 PM
ਕਿਸਾਨਾਂ ਨੂੰ ਲੈ ਕੇ ਜਾ ਰਹੀ ਪੁਲਿਸ
Mar 19, 2025 08:09 PM
ਭਗਵੰਤ ਮਾਨ ਦੇਸ਼ ਦੇ ਅੰਨਦਾਤਾ ਦੀ ਆਵਾਜ਼ ਕੁਚਲਣ ਲਈ ਪੱਬਾਂ ਭਾਰ: ਬਿਕਰਮ ਸਿੰਘ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਕਿਸਾਨਾਂ ਦੀ ਆਵਾਜ਼ ਕੁਚਲਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਦੇਸ਼ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਖੇਤੀਬਾੜੀ ਖੇਤਰ ਇਸ ਵੇਲੇ ਸੰਕਟ ਵਿਚ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਤਾਕਤ ਦੇ ਨਸ਼ੇ ਵਿਚ ਅੰਨਦਾਤਾ ਦੀ ਆਵਾਜ਼ ਕੁਚਲਣ ਵਿਚ ਲੱਗੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਾਨ ਨਾਲ ਕੁਝ ਵੀ ਹੋਇਆ ਤਾਂ ਫਿਰ ਸਿਰਫ ਭਗਵੰਤ ਮਾਨ ਹੀ ਜ਼ਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਦੀ ਮੀਟਿੰਗ ਸੱਦੀ ਸੀ ਪਰ ਉਹਨਾਂ ਨੂੰ ਇਹ ਆਖ ਕੇ ਪਿੱਠ ਵਿਚ ਛੁਰਾ ਮਾਰ ਦਿੱਤਾ ਕਿ ਜੋ ਤੁਸੀਂ ਕਰਨਾ ਹੈ ਕਰ ਲਵੋ।
ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿਚ ਐਮਰਜੰਸੀ ਲਾਉਣ ਵੇਲੇ ਵਾਂਗ ਕਿਸਾਨਾਂ ਦੀ ਆਵਾਜ਼ ਕੁਚਲਣ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਕਿਸਾਨਾਂ ਨਾਲ ਵੱਡੇ ਤੇ ਝੂਠੇ ਵਾਅਦੇ ਕੀਤੇ ਪਰ ਅੱਜ ਉਹ ਉਹਨਾਂ ਦੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ।
Mar 19, 2025 07:53 PM
ਧੋਖੇ ਨਾਲ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ- ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਧੋਖੇ ਨਾਲ ਗ੍ਰਿਫ਼ਤਾਰ ਕਰਨਾ ਦੇਸ਼ ਦੇ ਅੰਨਦਾਤੇ ਦਾ ਵੱਡਾ ਅਪਮਾਨ ਹੈ। ਜਾਰੀ ਬਿਆਨ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਪੀੜਾਮਈ ਹੈ ਕਿ ਦੇਸ਼ ਦੀ ਤਰੱਕੀ, ਖੁਸ਼ਹਾਲੀ ਤੇ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਉਣ ਵਾਲੇ ਕਿਸਾਨ ਅੱਜ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਕਾਰਨ ਪੀੜਤ ਹਨ। ਅੱਜ ਦਾ ਦਿਨ ਪੰਜਾਬ ਸਰਕਾਰ ਲਈ ਸ਼ਰਮਨਾਕ ਹੈ ਜਦੋਂ ਕਿਸਾਨ ਆਗੂਆਂ ਨੂੰ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਛਲਾਵੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਕੀ ਸਰਕਾਰਾਂ ਕਿਸਾਨਾਂ ਤੋਂ ਏਨਾ ਡਰ ਰਹੀਆਂ ਹਨ ਕਿ ਉਹ ਉਨ੍ਹਾਂ ਨਾਲ ਗੱਲਬਾਤ ਦਾ ਸਾਹਮਣਾ ਨਹੀਂ ਕਰ ਸਕਦੀਆਂ। ਐਡਵੋਕੇਟ ਧਾਮੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਤੁਰੰਤ ਛੱਡ ਕਿ ਸਰਕਾਰ ਇਨ੍ਹਾਂ ਤੋਂ ਮੁਆਫ਼ੀ ਮੰਗੇ। ਇਸ ਦੇ ਨਾਲ ਹੀ ਕਿਸਾਨਾਂ ਦੀ ਮੰਗਾਂ ਮੰਨੀਆਂ ਜਾਣ ਤਾਂ ਜੋ ਉਹ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਨਾ ਹੋਣ।
Mar 19, 2025 07:50 PM
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਘੇਰਿਆ
ਪੰਜਾਬ ਦੇ ਕਿਸਾਨਾਂ ਨੂੰ ਪੰਜ ਮਿੰਟ ਵਿੱਚ MSP ਦੇਣ ਦਾ ਵਾਅਦਾ ਕਰਨ ਵਾਲੀ @BhagwantMann ਸਰਕਾਰ ਅੱਜ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ।
— Sukhbir Singh Badal (@officeofssbadal) March 19, 2025
ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਜਬਰੀ ਤਸ਼ੱਦਦ ਕਰਕੇ ਚੁੱਕਣ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।
ਪੰਜਾਬ ਸਰਕਾਰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਹਨਾਂ… pic.twitter.com/AJ88GInR0R
Mar 19, 2025 07:48 PM
ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
ਅੱਜ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਵਾਪਿਸ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਅਨੇਕਾਂ ਹੋਰ ਕਿਸਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ @AAPPunjab ਨੇ ਪਿੱਠ ਵਿੱਚ ਛੁਰਾ ਮਾਰਿਆ ਹੈ। ਇਸ ਕਦਮ ਨਾਲ ਮੁੱਖ ਮੰਤਰੀ @BhagwantMann ਦੀ ਭਾਜਪਾ… pic.twitter.com/w807LijHcu
— Partap Singh Bajwa (@Partap_Sbajwa) March 19, 2025
Mar 19, 2025 07:47 PM
ਖਨੌਰੀ ਬਾਰਡਰ ’ਤੇ ਇੱਟਰਨੈੱਟ ਸੇਵਾਵਾਂ ਹੋਈਆਂ ਬੰਦ
Mar 19, 2025 07:45 PM
ਇੰਟਰਨੈੱਟ ਸੇਵਾਵਾਂ ਵੀ ਹੋਈਆਂ ਬੰਦ
Mar 19, 2025 07:37 PM
ਹਰਮੀਤ ਸਿੰਘ ਕਾਦੀਆਂ ਨੇ ਸਰਕਾਰ ’ਤੇ ਚੁੱਕੇ ਸਵਾਲ
Mar 19, 2025 07:36 PM
ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਜਬਰ ਦੀ ਹੱਦ - ਮਨਜੀਤ ਧਨੇਰ
ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਹੋਰ ਕਿਸਾਨ ਆਗੂਆਂ ਨੂੰ ਮੀਟਿੰਗ ਤੋਂ ਬਾਅਦ ਗ੍ਰਿਫਤਾਰ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਅਗਲੀ ਮੀਟਿੰਗ ਤੈਅ ਕਰਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਵਿਸ਼ਵਾਸ਼ ਘਾਤ ਹੈ। ਉਹਨਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਪੁਲਿਸ ਦਾ ਜਮਘਟ ਦਿੰਦਾ ਸੀ ਕਿ ਕਿਸਾਨਾਂ ਤੇ ਜਬਰ ਦੀ ਤਿਆਰੀ ਕਰ ਲਈ ਗਈ ਹੈ। ਸੂਬਾ ਕਮੇਟੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਭਾਰਤੀ ਜਨਤਾ ਪਾਰਟੀ ਦੀਆਂ ਪੈੜਾਂ ਵਿੱਚ ਪੈੜ ਧਰ ਕੇ ਕਿਸਾਨਾਂ ਖਿਲਾਫ ਜਬਰ ਕਰਨ ਤੇ ਉਤਾਰੂ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਪਿਛਲੇ ਦਿਨੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਅਤੇ ਇਹ ਵੀ ਕਿਹਾ ਸੀ ਕਿ ਤਿੰਨ ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਚੱਲ ਰਹੀ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਕਿਸੇ ਦਾ ਫੋਨ ਆਇਆ ਸੀ ਜੋ ਕਿ ਸੰਭਾਵਤ ਕੇਂਦਰ ਸਰਕਾਰ ਦਾ ਹੋ ਸਕਦਾ ਹੈ। ਅੱਜ ਦੀ ਘਟਨਾ ਨੇ ਉਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕੱਠਪੁਤਲੀ ਵਾਂਗ ਨੱਚ ਰਹੀ ਹੈ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਭਾਵੇਂ ਕਿਸਾਨ ਸੰਘਰਸ਼ ਤਿੰਨ ਮੋਰਚਿਆਂ ਵੱਲੋਂ ਚਲਾਏ ਜਾ ਰਹੇ ਹਨ ਪਰ ਸਾਰੀਆਂ ਕਿਸਾਨ ਜਥੇਬੰਦੀਆਂ ਸਰਕਾਰੀ ਜਬਰ ਦੇ ਖਿਲਾਫ ਇੱਕਮੁੱਠ ਹਨ ਅਤੇ ਇਸ ਜਬਰ ਦਾ ਡੱਟ ਕੇ ਮੁਕਾਬਲਾ ਕਰਨਗੀਆਂ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਜਬਰ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਕਿਸਾਨ ਜਥੇਬੰਦੀਆਂ ਦਾ ਡਟਵਾਂ ਸਾਥ ਦੇਣ ਦਾ ਐਲਾਨ ਕਰਦੀ
Mar 19, 2025 07:33 PM
ਖਨੌਰੀ ਬਾਰਡਰ ’ਤੇ ਵੱਡਾ ਐਕਸ਼ਨ
Mar 19, 2025 07:33 PM
ਰਾਜਪੁਰਾ ਦੇ ਸ਼ੰਭੂ ਬਾਰਡਰ ’ਤੇ ਵਾਟਰ ਕੇਨਨ ਮੌਜੂਦ
ਰਾਜਪੁਰਾ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਬੱਸਾਂ ਰਾਹੀਂ ਪਹੁੰਚ ਰਹੀ ਹੈ ਐਬੂਲੈਂਸ ਪਹੁੰਚ ਗਈਆਂ ਹਨ ਅਤੇ ਟਰੈਕਟਰ ਵੀ ਖੜੇ ਹਨ ਵਾਟਰ ਕੈਨਨ ਵੀ ਖੜੇ ਹਨ।
Mar 19, 2025 07:02 PM
ਖਾਲੀ ਹੋਵੇਗਾ ਖਨੌਰੀ !
Mar 19, 2025 06:54 PM
ਕੇਂਦਰ ਦੀ ਕਿਸਾਨਾਂ ਨਾਲ ਗੱਲ ਨਾ ਬਣ ਜਾਵੇ ਤਾਂਹੀ ਕੀਤੀ ਜਾ ਰਹੀ ਇਹ ਕਾਰਵਾਈ- ਬੀਜੇਪੀ ਆਗੂ
ਬੀਜੇਪੀ ਆਗੂ ਨੇ ਕਿਹਾ ਕਿ ਕੇਂਦਰ ਨਾਲ ਕਿਸਾਨਾਂ ਦੀ ਗੱਲ ਸਿਰੇ ਨਾ ਚੜ ਜਾਵੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਤੇ ਅੱਜ ਇਹ ਐਕਸ਼ਨ ਕੀਤਾ। ਕੇਂਦਰ ਹਮੇਸ਼ਾ ਲਈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਅਤੇ ਗੱਲ ਸੁਣਨ ਨੂੰ ਵੀ ਤਿਆਰ ਹੈ ਪਰ ਅੱਜ ਦੀ ਜੋ ਕਾਰਵਾਈ ਹੈ ਉਹ ਬੇਹਦ ਨਿੰਦਨਯੋਗ ਹੈ। ਕਿਸਾਨਾਂ ਦੇ ਖਿਲਾਫ ਬੀਜੇਪੀ ਨਹੀਂ ਹੈ ਬਲਕਿ ਬੈਠ ਕੇ ਗੱਲ ਦਾ ਹੱਲ ਕੱਢਣਾ ਚਾਹੁੰਦੀ ਹੈ। ਬੀਜੇਪੀ ਦੀ ਮੰਸ਼ਾ ਸਾਫ ਹੈ ਇਸ ਕਰਕੇ ਹੀ ਸ਼ਿਵਰਾਜ ਸਿੰਘ ਚੌਹਾਨ ਦਿੱਲੀਓਂ ਆ ਕੇ ਚੰਡੀਗੜ੍ਹ ਕਿਸਾਨਾਂ ਦੀ ਗੱਲ ਸੁਣ ਰਹੇ ਸੀ।
Mar 19, 2025 06:52 PM
ਸਰਵਣ ਸਿੰਘ ਪੰਧੇਰ ਨੂੰ ਕਮਾਂਡੋ ਟ੍ਰੇਨਿੰਗ ਸੈਂਟਰ ਲੈ ਕੇ ਪਹੁੰਚੀ ਪੁਲਿਸ
ਕਈ ਕਿਸਾਨਾਂ ਨੂੰ ਲੈ ਕੇ ਕਮਾਂਡੋ ਟ੍ਰੇਨਿੰਗ ਸੈਂਟਰ ਲਿਆਂਦਾ ਗਿਆ ਹੈ। ਪੰਧੇਰ ਨੂੰ ਪਟਿਆਲਾ ਦੇ ਬਹਾਦੁਰਗੜ੍ਹ ਲੈਕੇ ਪਹੁੰਚੀ ਹੈ। ਕਈ ਕਿਸਾਨਾਂ ਨੂੰ ਲੈ ਕੇ ਕਮਾਂਡੋ ਟ੍ਰੇਨਿੰਗ ਸੈਂਟਰ ਲਿਆਂਦਾ ਗਿਆ ਹੈ।
Mar 19, 2025 06:43 PM
ਡਿਟੇਨ ਕੀਤੇ ਕਿਸਾਨਾਂ ਨੂੰ ਪਟਿਆਲਾ ਲੈ ਕੇ ਪਹੁੰਚੀ ਪੁਲਿਸ
ਸਰਵਣ ਸਿੰਘ ਪੰਧੇਰ ਅਤੇ ਕਈ ਕਿਸਾਨ ਆਗੂਆਂ ਨੂੰ ਪੁਲਿਸ ਲੈ ਕੇ ਪਹੁੰਚੀ ਪਟਿਆਲਾ ਦੇ ਬਹਾਦਰਗੜ੍ਹ
Mar 19, 2025 06:41 PM
ਖਨੌਰੀ ਮਗਰੋਂ ਸ਼ੰਭੂ ਬਾਰਡਰ ਵੱਲ ਰਵਾਨਾ ਹੋਈ ਪੁਲਿਸ ਦੀ ਟੀਮ
jagjit Singh Dallewal And Sarwan Singh Pandher : ਇੱਕ ਪਾਸੇ ਜਿੱਥੇ ਅੱਜ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 7ਵੀਂ ਗੇੜ ਦੀ ਮੀਟਿੰਗ ਹੋਈ ਉੱਥੇ ਹੀ ਦੂਜੇ ਪਾਸੇ ਮੁਹਾਲੀ ’ਚ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਖਿਲਾਫ਼ ਵੱਡਾ ਐਕਸ਼ਨ ਲਿਆ ਗਿਆ ਹੈ। ਦਰਅਸਲ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ।
ਦੱਸ ਦਈਏ ਕਿ ਕਿਸਾਨ ਮੀਟਿੰਗ ਮਗਰੋਂ ਪਰਤ ਰਹੇ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਹਾਲੀ ਵਿਖੇ ਐਕਸ਼ਨ ਲਿਆ ਗਿਆ। ਮੀਟਿੰਗ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਵਾਪਸ ਆ ਰਹੇ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। 114 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਗਜੀਤ ਡੱਲੇਵਾਲ ਨੂੰ ਸੰਗਰੂਰ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਵੀ ਹੋਈ। ਜਦਕਿ ਸਰਵਣ ਪੰਧੇਰ ਨੂੰ ਮੁਹਾਲੀ ਦੇ ਏਅਰਪੋਰਟ ਰੋਡ ਤੋਂ ਹਿਰਾਸਤ ਵਿੱਚ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਤੋਂ ਪੁਲਿਸ ਫੋਰਸ ਦਾ ਵੱਡਾ ਕਾਫਲਾ ਖਨੌਰੀ ਵੱਲ ਰਵਾਨਾ ਹੋਇਆ ਹੈ। ਸਵੇਰ ਤੋਂ ਹੀ ਪੁਲਿਸ ਦੀ ਵੱਡੀ ਟੀਮ ਇੱਕਠੀ ਹੋ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਪੰਧੇਰ ਅਤੇ ਡੱਲੇਵਾਲ ਨੂੰ ਡਿਟੇਨ ਕਰਨ ਮਗਰੋਂ ਹੁਣ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਵੱਡਾ ਐਕਸ਼ਨ ਹੋ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਰਾਜਪੁਰਾ ਸ਼ੰਭੂ ਬਾਰਡਰ ਤੇ ਪੁਲਿਸ ਨੂੰ ਰੋਕਣ ਲਈ ਕਿਸਾਨਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਵੀ ਹਲਚਲ ਵਧ ਗਈ ਹੈ ਜੈ ਸਿੰਘ ਜਲਵੇੜਾ ਨੇ ਆਖਿਆ ਕਿ ਸਾਡੇ ਆਗੂ ਹਿਰਾਸਤ ’ਚ ਲੈ ਲਏ ਗਏ ਹਨ, ਸਾਨੂੰ ਪਤਾ ਹੁੰਦਾ ਤਾਂ ਅਸੀਂ ਬਿਲਕੁੱਲ ਵੀ ਮੀਟਿੰਗ ਵਿੱਚ ਨਹੀਂ ਜਾਂਦੇ ਸੀ। ਸ਼ੰਭੂ ਬਾਰਡਰ ’ਤੇ ਵੀ ਕਿਸਾਨਾਂ ਵੱਲੋਂ ਟਰਾਲੀਆਂ ਲਾ ਕੇ ਪੁਲਿਸ ਨੂੰ ਅੰਦਰ ਵੜਨ ਤੋਂ ਰੋਕਣ ਦੀ ਪੂਰੀ ਤਿਆਰੀ ਕਰ ਲਈ ਹੈ।
ਇਹ ਵੀ ਪੜ੍ਹੋ : Farmer-Government Meeting Updates : ਧਰਨਾ ਚੁੱਕਣ ਤੋਂ ਕਿਸਾਨਾਂ ਨੇ ਕੀਤੀ ਕੋਰੀ ਨਾਂਹ; ਹੁਣ 4 ਮਈ ਨੂੰ ਹੋਵੇਗੀ 8ਵੀਂ ਗੇੜ ਦੀ ਮੀਟਿੰਗ
- PTC NEWS