Dallewal health Update : ਏਕਤਾ ਮਤੇ 'ਤੇ ਜਗਜੀਤ ਡੱਲੇਵਾਲ ਦਾ ਵੱਡਾ ਬਿਆਨ, ''ਜੇ ਉਨ੍ਹਾਂ ਸਾਡਾ ਸਮਰਥਨ ਨਹੀਂ ਕਰਨਾ ਤਾਂ ਅਲੱਗ...''
Dallewal health Update : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ 'ਤੇ (Khanauri Border News) ਮਰਨ ਵਰਤ 'ਤੇ 63 ਦਿਨ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ। ਬੀਤੇ ਕੁੱਝ ਦਿਨਾਂ ਤੋਂ ਕਿਸਾਨ ਆਗੂ ਬਿਮਾਰ ਵੀ ਹੋ ਗਏ ਸਨ, ਅਤੇ ਮੈਡੀਕਲ ਏਡ ਤੋਂ ਬਾਅਦ ਵੀ ਸਿਹਤ ਠੀਕ ਨਹੀਂ ਹੋ ਰਹੀ ਸੀ, ਪਰ ਹੁਣ ਡਾਕਟਰਾਂ ਦੀ ਮਿਹਨਤ ਮੁੜ ਰੰਗ ਲਿਆਉਣ ਲੱਗੀ ਹੈ। ਕਿਸਾਨ ਆਗੂ ਦਾ ਬੁਖਾਰ ਉਤਰਨ ਅਤੇ ਕੁੱਝ ਹੱਦ ਤੱਕ ਸਿਹਤ ਵਿੱਚ ਸੁਧਾਰ ਹੋਣ ਬਾਰੇ ਡਾਕਟਰਾਂ ਨੇ ਦੱਸਿਆ ਹੈ।
ਆਗੂ ਨੇ ਇਸ ਮੌਕੇ ਆਪਣੀ ਸਿਹਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜੇ ਵੀ ਸਰੀਰ ਪੂਰੀ ਤਰ੍ਹਾਂ ਠੀਕ ਨਹੀਂ ਹੈ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਲੱਤਾਂ ਭਾਰ ਨਹੀਂ ਝੱਲ ਰਹੀਆਂ, ਪੂਰੀ ਰਾਤ ਬੁਖਾਰ ਤੇ ਸਿਰ ਦਰਦ ਵੀ ਰਿਹਾ। ਹਾਲਾਂਕਿ ਹੁਣ ਹਾਲਤ 'ਚ ਥੋੜ੍ਹਾ ਸੁਧਾਰ ਵੇਖਿਆ ਗਿਆ।
ਏਕਤਾ ਮਤੇ ਬਾਰੇ ਕਹੀ ਵੱਡੀ ਗੱਲ
ਕੇਂਦਰ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਵਿੱਚ ਸ਼ਮੂਲੀਅਤ ਬਾਰੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਮੀਟਿੰਗ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਸਿਹਤ ਠੀਕ ਨਾ ਰਹੀ ਤਾਂ ਫਿਰ ਉਹ ਵੀਡੀਓ ਕਾਨਫਰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣਨਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਇਹ ਮੰਗ ਠੀਕ ਨਹੀਂ ਕਿਉਂਕਿ ਸਾਡੀ ਫੋਰਮ ਦੇ ਆਗੂ ਵੀ ਹਰ ਇੱਕ ਕਿਸਾਨੀ ਮੁੱਦੇ ਉੱਪਰ ਕਰ ਸਹੀ ਗੱਲਬਾਤ ਕਰ ਸਕਦੇ ਹਨ।
ਉਨ੍ਹਾਂ ਏਕਤਾ ਦੇ ਮਤੇ ਨੂੰ ਲੈ ਕੇ ਕਿਹਾ ਕਿ ਐਸ.ਕੇ.ਐਮ ਦੇ ਆਗੂ ਉਨ੍ਹਾਂ ਕੋਲ ਏਕਤਾ ਦਾ ਸੰਦੇਸ਼ ਲੈ ਕੇ ਆਏ ਸੀ ਪਰ ਹੁਣ ਉਹ ਆਪ ਚੁੱਪੀਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਦੀ ਏਕਤਾ ਦੀ ਉਡੀਕ ਹੈ ਪਰ ਹੁਣ ਮੇਰੇ ਸਾਥੀ ਐਸ.ਕੇ.ਐਮ ਦੇ ਆਗੂ ਪਤਾ ਨਹੀਂ ਕਿਹੜੇ ਮੱਤਭੇਦਾਂ ਕਾਰਨ ਚੁੱਪ ਹਨ। ਡੱਲੇਵਾਲ ਨੇ ਕਿਹਾ ਕਿ ਅਗਰ ਉਹਨਾਂ ਨੇ ਸਾਡੇ ਅੰਦੋਲਨ ਵਿੱਚ ਆ ਕੇ ਸਾਡਾ ਸਮਰਥਨ ਨਹੀਂ ਕਰਨਾ ਤਾਂ ਅਲੱਗ ਤੋਂ ਇਕੱਠੇ ਹੋ ਕੇ ਤਾਲ-ਮੇਲ ਐਕਸ਼ਨ ਕਰਕੇ ਵੀ ਇਕੱਠੇ ਹੋ ਕੇ ਲੜਾਈ ਲੜੀ ਜਾ ਸਕਦੀ ਹੈ।
- PTC NEWS