Jalandhar By poll Result : ਜਲੰਧਰ ਪੱਛਮੀ ਸੀਟ 'ਤੇ 'ਆਪ' ਦੀ ਇਕਤਰਫਾ ਜਿੱਤ, ਜਸ਼ਨ ਦਾ ਮਾਹੌਲ
ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ 'ਆਪ' ਨੇ ਜਿੱਤ ਹਾਸਲ ਕੀਤੀ ਹੈ। 'ਆਪ' ਉਮੀਦਵਾਰ ਮਹਿੰਦਰ ਭਗਤ 37,325 ਵੋਟਾਂ ਨਾਲ ਜੇਤੂ ਰਹੇ ਹਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ 'ਤੇ ਰਹੀ।
ਜਿੱਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਕਿ ਮੈਂ ਜਲੰਧਰ ਪੱਛਮੀ ਦੇ ਲੋਕਾਂ ਦਾ ਧੰਨਵਾਦੀ ਹਾਂ, ਜਿਹਨਾਂ ਨੇ ਮੇਰੇ 'ਤੇ ਭਰੋਸਾ ਕੀਤਾ। ਮੈਂ ਆਪਣੇ ਵਾਅਦੇ ਪੂਰੇ ਕਰਾਂਗਾ।
ਜਲੰਧਰ ਜ਼ਿਮਨੀ ਚੋਣ ਵਿੱਚ 'ਆਪ' ਉਮੀਦਵਾਰ ਮੋਹਿੰਦਰ ਭਗਤ 37325 ਵੋਟਾਂ ਨਾਲ ਜਿੱਤ ਗਏ ਹਨ।
ਗੇੜ -13
ਮੋਹਿੰਦਰ ਭਗਤ (ਆਪ)-55246
ਸੁਰਿੰਦਰ ਕੌਰ (ਕਾਂਗਰਸ)-16757
ਸ਼ੀਤਲ ਅੰਗੂਰਾਲ (ਬੀਜੇਪੀ)-17921
ਸੁਰਜੀਤ ਕੌਰ (ਅਕਾਲੀ ਦਲ)-1242
ਬਿੰਦਰ ਕੁਮਾਰ ਲਾਖਾ (ਬਸਪਾ)-734
ਗੇੜ -12
ਮੋਹਿੰਦਰ ਭਗਤ AAP-50732
ਸੁਰਿੰਦਰ ਕੌਰ ਕਾਂਗਰਸ-15728
ਸ਼ੀਤਲ ਅੰਗੂਰਾਲ ਬੀਜੇਪੀ-16614
ਗੇੜ -11
ਮੋਹਿੰਦਰ ਭਗਤ ਆਪ-46064
ਸੁਰਿੰਦਰ ਕੌਰ ਕਾਂਗਰਸ-14668
ਸ਼ੀਤਲ ਅੰਗੂਰਾਲ ਬੀਜੇਪੀ-15393
ਗੇੜ -10
ਮੋਹਿੰਦਰ ਭਗਤ ਆਪ-42007
ਸੁਰਿੰਦਰ ਕੌਰ ਕਾਂਗਰਸ-13727
ਸ਼ੀਤਲ ਅੰਗੂਰਾਲ ਬੀਜੇਪੀ-14403
ਗੇੜ -9
ਮੋਹਿੰਦਰ ਭਗਤ ਆਪ-38568
ਸੁਰਿੰਦਰ ਕੌਰ ਕਾਂਗਰਸ-12581
ਸ਼ੀਤਲ ਅੰਗੂਰਾਲ ਬੀਜੇਪੀ-12566
ਗੇੜ -8
ਮੋਹਿੰਦਰ ਭਗਤ ਆਪ-34709
ਸੁਰਿੰਦਰ ਕੌਰ ਕਾਂਗਰਸ-11469
ਸ਼ੀਤਲ ਅੰਗੂਰਾਲ ਬੀਜੇਪੀ-10355
ਗੇੜ -7
ਮੋਹਿੰਦਰ ਭਗਤ ਆਪ-30999
ਸੁਰਿੰਦਰ ਕੌਰ ਕਾਂਗਰਸ-10221
ਸ਼ੀਤਲ ਅੰਗੂਰਾਲ ਬੀਜੇਪੀ-8860
ਗੇੜ-6
ਮੋਹਿੰਦਰ ਭਗਤ (ਆਪ)-27168
ਸੁਰਿੰਦਰ ਕੌਰ (ਕਾਂਗਰਸ)-9204
ਸ਼ੀਤਲ ਅੰਗੂਰਾਲ (ਬੀਜੇਪੀ)-6557
ਗੇੜ -5
ਮੋਹਿੰਦਰ ਭਗਤ (ਆਪ)-23189
ਸੁਰਿੰਦਰ ਕੌਰ (ਕਾਂਗਰਸ)-8001
ਸ਼ੀਤਲ ਅੰਗੂਰਾਲ (ਬੀਜੇਪੀ)-4395
ਗੇੜ -4
ਮੋਹਿੰਦਰ ਭਗਤ (ਆਪ)-18469
ਸੁਰਿੰਦਰ ਕੌਰ (ਕਾਂਗਰਸ)-6871
ਸ਼ੀਤਲ ਅੰਗੂਰਾਲ (ਭਾਜਪਾ)-3638
ਗੇੜ-3
ਮਹਿੰਦਰ ਭਗਤ ਆਪ-13847
ਸੁਰਿੰਦਰ ਕੌਰ ਕਾਂਗਰਸ-4938
ਸ਼ੀਤਲ ਅੰਗੂਰਾਲ ਬੀਜੇਪੀ-2782
ਗੇੜ -2
ਮਹਿੰਦਰ ਭਗਤ (ਆਪ)-9497
ਸੁਰਿੰਦਰ ਕੌਰ (ਕਾਂਗਰਸ-)3161
ਸ਼ੀਤਲ ਅੰਗੂਰਾਲ (ਬੀਜੇਪੀ)-1854
ਜਲੰਧਰ ਪੱਛਮੀ ਜ਼ਿਮਨੀ ਚੋਣ
ਰਾਉਂਡ -1
ਮਹਿੰਦਰ ਭਗਤ (ਆਪ)-3971
ਸੁਰਿੰਦਰ ਕੌਰ (ਕਾਂਗਰਸ)-1722
ਸ਼ੀਤਲ ਅੰਗੂਰਾਲ (ਬੀਜੇਪੀ)-1073
ਕਾਨੂੰਨ ਵਿਵਸਥਾ ਨੂੰ ਲੈ ਕੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਕਿ ਪੁਲਿਸ ਅਤੇ ਫੌਜ ਪੂਰੀ ਤਰ੍ਹਾਂ ਸੁਰੱਖਿਆ ਲਈ ਤਾਇਨਾਤ ਹੈ ਅਤੇ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ। ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਗਿਣਤੀ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
Jalandhar Bypoll Vote Counting Update: ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਹੋਵੇਗੀ। ਦੱਸ ਦਈਏ ਕਿ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਵੇਗੀ ਤੇ ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਕਤ ਸੀਟ 'ਤੇ ਕਿਸ ਦੀ ਜਿੱਤ ਹੋਈ ਹੈ। ਇਸ ਵਾਰ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਰੀਬ 9 ਫੀਸਦੀ ਵੋਟਿੰਗ ਘੱਟ ਹੋਈ ਹੈ। ਅਜਿਹੇ 'ਚ ਸਾਰੇ ਨੇਤਾਵਾਂ ਦੀ ਵੋਟ ਫੀਸਦੀ ਡਿੱਗਣ ਦੀ ਸੰਭਾਵਨਾ ਹੈ।
ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ
ਜਾਣਕਾਰੀ ਅਨੁਸਾਰ ਇਸ ਵਾਰ ਵੋਟਾਂ ਦੀ ਗਿਣਤੀ ਖਾਲਸਾ ਕਾਲਜ (ਮਹਿਲਾ), ਜਲੰਧਰ ਵਿਖੇ ਹੋਵੇਗੀ। ਇਸ ਦੌਰਾਨ ਚੋਣ ਅਧਿਕਾਰੀਆਂ, ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾਵੇਗੀ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸ ਦੇਈਏ ਕਿ ਉਕਤ ਸੀਟ 'ਤੇ ਤਿਕੋਣਾ ਮੁਕਾਬਲਾ ਹੈ, ਸਾਰੇ ਉਮੀਦਵਾਰ ਆਪੋ-ਆਪਣੇ ਪੱਖ ਨੂੰ ਦੇਖਦੇ ਹੋਏ ਮਜ਼ਬੂਤ ਹਨ। ਅਜਿਹੇ 'ਚ ਇਸ ਸੀਟ 'ਤੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ।
ਸਿਰਫ਼ 54.90 ਫੀਸਦ ਵੋਟਿੰਗ ਹੋਈ
10 ਜੁਲਾਈ ਨੂੰ ਹੋਈ ਵੋਟਿੰਗ ਵਿੱਚ ਸਿਰਫ਼ 54.90 ਫ਼ੀਸਦੀ ਵੋਟਾਂ ਹੀ ਪਈਆਂ ਸਨ, ਇਹ ਵੋਟ ਫ਼ੀਸਦੀ ਲੋਕ ਸਭਾ ਚੋਣਾਂ ਨਾਲੋਂ ਕਰੀਬ 9 ਫ਼ੀਸਦੀ ਘੱਟ ਹੈ। ਇਸ ਸੀਟ 'ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਜਿਸ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਹਨ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 'ਚ ਭਾਜਪਾ, 2017 'ਚ ਕਾਂਗਰਸ ਅਤੇ 2022 'ਚ 'ਆਪ' ਨੇ ਸੀਟ ਜਿੱਤੀ ਸੀ।
ਇਹ ਵੀ ਪੜ੍ਹੋ: Shambhu Border : ਸੁਪਰੀਮ ਕੋਰਟ ਨੇ ਵੀ ਹਰਿਆਣਾ ਸਰਕਾਰ ਨੂੰ ਲਾਈ ਫਟਕਾਰ, ਹੁਣ ਖੁੱਲ੍ਹੇਗਾ ਸ਼ੰਭੂ ਬਾਰਡਰ !
- PTC NEWS