Jalandhar and Moga ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਟ੍ਰੇਨ ਨੂੰ ਵੀ ਉਡਾਉਣ ਦੀ ਦਿੱਤੀ ਚਿਤਾਵਨੀ, ਪੇਪਰ ਵੀ ਰੱਦ
Jalandhar School Bomb Threat : ਪੰਜਾਬ ਦੇ ਸਕੂਲਾਂ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਇਸੇ ਦੇ ਚੱਲਦੇ ਹੁਣ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਈਮੇਲ ਦੇ ਜਰੀਏ ਸਕੂਲਾਂ ਨੂੰ ਧਮਕੀ ਹਾਸਿਲ ਹੋਈ ਹੈ। ਜਿਸ ’ਚ ਟ੍ਰੇਨ ਨੂੰ ਵੀ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਦੱਸ ਦਈਏ ਕਿ ਸਕੂਲਾਂ ਨੂੰ ਮੇਲ ਸਵੇਰੇ 7:37 ਵਜੇ ਮਿਲੀ ਹੈ। ਜਿਸ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਾਨੇ ’ਤੇ ਹਨ। ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਵੀ ਜਿਕਰ ਕੀਤਾ ਗਿਆ ਹੈ। ਨਾਲ ਹੀ ਕਿਹਾ ਕਿ ਆਪਣੇ ਬੱਚਿਆਂ ਨੂੰ ਬਚਾਓ। ਡਾ ਬੀ.ਆਰ ਅੰਬੋਡਕਰ ਦੇ ਬੁੱਤਾਂ ਨੂੰ 14 ਅਪ੍ਰੈਲ ਤੱਕ ਪੰਜਾਬ ਵਿੱਚੋ ਹਟਾ ਦਿਓ। ਨਹੀਂ ਤਾਂ 14 ਅਪ੍ਰੈਲ ਨੂੰ ਸਾਰੇ ਬੁੱਤਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ।

ਮੇਲ ’ਚ ਧਮਾਕੇ ਦੇ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਕੂਲਾਂ ’ਚ 1:11 ਵਜੇ, ਵਿਧਾਨਸਭਾ ’ਚ 2.11 ਤੇ ਦਿੱਲੀ ਟ੍ਰੇਨ ’ਚ 9.11 ਵਜੇ ਧਮਾਕਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਦੱਸ ਦਈਏ ਕਿ ਜਲੰਧਰ ਮਗਰੋਂ ਹੁਣ ਮੋਗਾ ਦੇ 3 ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੇ 3 ਸਰਕਾਰੀ ਸਕੂਲਾਂ ਝੰਡੇਵਾਲਾ, ਗੋਧੇਵਾਲਾ ਤੇ ਉਗੋਕੇ ਨੂੰ ਧਮਕੀ ਮਿਲੀ ਹੈ। ਫਿਲਹਾਲ ਹੁਣ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਪੇਪਰ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Amritsar News : ਅੰਮ੍ਰਿਤਸਰ ਵਿੱਚ ਮੋਬਾਇਲ ਦੀ ਦੁਕਾਨ ‘ਤੇ ਤਾਬੜਤੋੜ ਫਾਇਰਿੰਗ, ਇੱਕ ਨੌਜਵਾਨ ਗੰਭੀਰ ਜ਼ਖ਼ਮੀ
- PTC NEWS