Wed, Sep 11, 2024
Whatsapp

Janmashtami 2024 : ਇਸ ਜਨਮ ਅਸ਼ਟਮੀ 'ਤੇ ਲੱਡੂ ਗੋਪਾਲ ਨੂੰ ਚੜ੍ਹਾਓ ਇਹ ਚੀਜ਼ਾਂ, ਬਦਲ ਜਾਵੇਗੀ ਕਿਸਮਤ !

ਦਸ ਦਈਏ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਲੱਡੂ ਗੋਪਾਲ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ ਅਤੇ ਵਰਤ ਰੱਖਿਆ ਜਾਂਦਾ ਹੈ। ਇਸ ਦਿਨ, ਭਗਵਾਨ ਕ੍ਰਿਸ਼ਨ ਦੇ ਜਨਮ ਦੀ ਯਾਦ 'ਚ, ਸ਼ਰਧਾਲੂ ਘਰ 'ਚ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਦੇ ਹਨ

Reported by:  PTC News Desk  Edited by:  Aarti -- August 26th 2024 03:53 PM
Janmashtami 2024 : ਇਸ ਜਨਮ ਅਸ਼ਟਮੀ 'ਤੇ ਲੱਡੂ ਗੋਪਾਲ ਨੂੰ ਚੜ੍ਹਾਓ ਇਹ ਚੀਜ਼ਾਂ, ਬਦਲ ਜਾਵੇਗੀ ਕਿਸਮਤ !

Janmashtami 2024 : ਇਸ ਜਨਮ ਅਸ਼ਟਮੀ 'ਤੇ ਲੱਡੂ ਗੋਪਾਲ ਨੂੰ ਚੜ੍ਹਾਓ ਇਹ ਚੀਜ਼ਾਂ, ਬਦਲ ਜਾਵੇਗੀ ਕਿਸਮਤ !

Janmashtami 2024 : ਸ਼ਾਸਤਰਾਂ ਮੁਤਾਬਕ ਹਰ ਸਾਲ, ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ, ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ, ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ, ਇਸ ਲਈ ਹਰ ਸਾਲ ਇਸ ਦਿਨ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। 

ਦਸ ਦਈਏ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਲੱਡੂ ਗੋਪਾਲ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ ਅਤੇ ਵਰਤ ਰੱਖਿਆ ਜਾਂਦਾ ਹੈ। ਇਸ ਦਿਨ, ਭਗਵਾਨ ਕ੍ਰਿਸ਼ਨ ਦੇ ਜਨਮ ਦੀ ਯਾਦ 'ਚ, ਸ਼ਰਧਾਲੂ ਘਰ 'ਚ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਦੇ ਹਨ ਅਤੇ ਇਹ ਮਿਠਾਈਆਂ ਭਗਵਾਨ ਕ੍ਰਿਸ਼ਨ ਨੂੰ ਚੜ੍ਹਾਉਂਦੇ ਹਨ।


ਇਸ ਦਿਨ ਭਗਵਾਨ ਕ੍ਰਿਸ਼ਨ ਨੂੰ ਭੋਜਨ ਚੜ੍ਹਾਉਣ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਵੈਸੇ ਤਾਂ ਹਰ ਘਰ 'ਚ ਭਗਵਾਨ ਕ੍ਰਿਸ਼ਨ ਨੂੰ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਚੜ੍ਹਾਏ ਜਾਂਦੇ ਹਨ। ਪਰ ਚੜ੍ਹਾਈਆਂ ਗਈਆਂ ਚੀਜ਼ਾਂ 'ਚੋ ਕੁਝ ਚੀਜ਼ਾਂ ਭਗਵਾਨ ਕ੍ਰਿਸ਼ਨ ਨੂੰ ਬਹੁਤ ਪਿਆਰੀਆਂ ਮੰਨੀਆਂ ਜਾਂਦੀਆਂ ਹਨ। 

ਜੋਤਿਸ਼ਾ ਮੁਤਾਬਕ ਭਗਵਾਨ ਕ੍ਰਿਸ਼ਨ ਨੂੰ ਪਿਆਰੀਆਂ ਚੀਜ਼ਾਂ ਚੜ੍ਹਾਉਣ ਨਾਲ ਸਾਧਕ ਨੂੰ ਭਗਵਾਨ ਕ੍ਰਿਸ਼ਨ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਤਾਂ ਆਓ ਜਾਣਦੇ ਹਾਂ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਲੱਡੂ ਗੋਪਾਲ ਨੂੰ ਕਿਹੜੀਆਂ ਚੀਜ਼ਾਂ ਚੜ੍ਹਾਉਣੀਆਂ ਸੁਭ ਅਤੇ ਫਾਇਦੇਮੰਦ ਮੰਨਿਆ ਜਾਂਦੀਆਂ ਹਨ?

ਲੱਡੂ ਗੋਪਾਲ ਨੂੰ ਇਹ ਚੀਜ਼ਾਂ ਚੜ੍ਹਾਓ

  • ਮੱਖਣ ਮਿਸ਼ਰੀ ਦਾ ਚੜ੍ਹਾਵਾ ਭਗਵਾਨ ਕ੍ਰਿਸ਼ਨ ਨੂੰ ਸਭ ਤੋਂ ਪਿਆਰਾ ਮੰਨਿਆ ਜਾਂਦਾ ਹੈ। ਇਸ ਲਈ ਜਨਮ ਅਸ਼ਟਮੀ ਦੇ ਦਿਨ ਭਗਵਾਨ ਕ੍ਰਿਸ਼ਨ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਮੱਖਣ ਮਿਸ਼ਰੀ ਜ਼ਰੂਰ ਚੜ੍ਹਾਓ।
  • ਧਨੀਆ ਧਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੱਡੂ ਗੋਪਾਲ ਨੂੰ ਧਨੀਆ ਅਤੇ ਆਟੇ ਦੀ ਪੰਜੀਰੀ ਚੜ੍ਹਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੋਤਿਸ਼ਾ ਮੁਤਾਬਕ ਅਜਿਹਾ ਕਰਨ ਨਾਲ ਭਗਵਾਨ ਕ੍ਰਿਸ਼ਨ ਦੀ ਕਿਰਪਾ ਹੁੰਦੀ ਹੈ ਅਤੇ ਹਰ ਤਰ੍ਹਾਂ ਦੀ ਆਰਥਿਕ ਸਮੱਸਿਆ ਵੀ ਦੂਰ ਹੁੰਦੀ ਹੈ।
  • ਚਰਨਾਮ੍ਰਿਤ ਨੂੰ ਭਗਵਾਨ ਕ੍ਰਿਸ਼ਨ ਦਾ ਬਹੁਤ ਮਹੱਤਵਪੂਰਨ ਭੇਟ ਮੰਨਿਆ ਜਾਂਦਾ ਹੈ। ਦਸ ਦਈਏ ਕਿ ਜੇਕਰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭੇਟਾ 'ਚ ਚਰਨਾਮ੍ਰਿਤ ਮੌਜੂਦ ਨਹੀਂ ਹੈ, ਤਾਂ ਉਨ੍ਹਾਂ ਦੀ ਭੇਟਾ ਅਧੂਰੀ ਮੰਨੀ ਜਾਂਦੀ ਹੈ, ਇਸ ਲਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਲੱਡੂ ਗੋਪਾਲ ਨੂੰ ਚਰਨਾਮ੍ਰਿਤ ਚੜ੍ਹਾਉਣਾ ਨਾ ਭੁੱਲੋ।
  • ਮਖਾਨਾ ਅਤੇ ਸੁੱਕੇ ਮੇਵੇ ਦੀ ਖੀਰ ਨੂੰ ਵੀ ਭਗਵਾਨ ਕ੍ਰਿਸ਼ਨ ਦਾ ਪਸੰਦੀਦਾ ਭੋਜਨ ਮੰਨਿਆ ਜਾਂਦਾ ਹੈ। ਇਸ ਲਈ, ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ, ਉਨ੍ਹਾਂ ਨੂੰ ਸੁੱਕੇ ਮੇਵੇ ਨਾਲ ਖੀਰ ਜ਼ਰੂਰ ਚੜ੍ਹਾਓ।
  • ਮਖਾਣੇ ਦਾ ਪਾਗ ਬਹੁਤ ਹੀ ਸਵਾਦਿਸ਼ਟ ਮਿੱਠੀ ਹੁੰਦੀ ਹੈ। ਇਹ ਪਾਗ ਰਵਾਇਤੀ ਤੌਰ 'ਤੇ ਵਰਤ ਰੱਖਣ ਲਈ ਬਣਾਇਆ ਜਾਂਦਾ ਹੈ। ਇਹ ਭਗਵਾਨ ਕ੍ਰਿਸ਼ਨ ਨੂੰ ਚੜ੍ਹਾਉਣ ਲਈ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਗੋਪਾਲ ਦੇ ਚੜ੍ਹਾਵੇ 'ਚ ਮੱਖਣ ਪਾਗ ਅਤੇ ਲੱਡੂ ਜ਼ਰੂਰ ਸ਼ਾਮਲ ਕਰੋ।

ਜਨਮ ਅਸ਼ਟਮੀ 2024 ਦੀ ਪੂਜਾ ਦਾ ਸ਼ੁਭ ਸਮਾਂ : 

ਸ਼ਾਸਤਰਾਂ ਮੁਤਾਬਕ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ 25 ਅਗਸਤ, 2024 ਦਿਨ ਐਤਵਾਰ ਨੂੰ ਦੁਪਹਿਰ 3:39 ਵਜੇ ਸ਼ੁਰੂ ਹੋਵੇਗੀ। ਨਾਲ ਹੀ, ਇਹ ਅਗਲੇ ਦਿਨ ਸੋਮਵਾਰ, 26 ਅਗਸਤ, 2024 ਨੂੰ ਦੁਪਹਿਰ 2:19 ਵਜੇ ਸਮਾਪਤ ਹੋਵੇਗਾ। ਅਜਿਹੇ 'ਚ ਜਨਮ ਅਸ਼ਟਮੀ 26 ਅਗਸਤ ਸੋਮਵਾਰ ਨੂੰ ਮਨਾਈ ਜਾਵੇਗੀ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ : Janmashtami 2024 Laddu Gopal : ਇਸ ਜਨਮ ਅਸ਼ਟਮੀ 'ਤੇ ਲੱਡੂ ਗੋਪਾਲ ਨੂੰ ਘਰ ਲਿਆਉਣ ਦੀ ਯੋਜਨਾ, ਤਾਂ ਜਾਣ ਲਓ ਇਹ ਜ਼ਰੂਰੀ ਨਿਯਮ

- PTC NEWS

Top News view more...

Latest News view more...

PTC NETWORK