Sun, May 24, 2026
Whatsapp

ਜਥੇਦਾਰ ਕੁਲਦੀਪ ਸਿੰਘ ਗੜਗੱਜ, ਸੁਖਬੀਰ ਸਿੰਘ ਬਾਦਲ ਤੇ CM ਮਾਨ ਸਮੇਤ ਸ਼ਖਸੀਅਤਾਂ ਨੇ ਐਥਲੀਟ ਗੁਰਿੰਦਰਵੀਰ ਸਿੰਘ ਨੂੰ ਦਿੱਤੀਆਂ ਵਧਾਈਆਂ

Gurindervir Singh : ਗੁਰਿੰਦਰਵੀਰ ਸਿੰਘ ਦੀ ਇਸ ਪ੍ਰਾਪਤੀ 'ਤੇ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪੰਜਾਬ 'ਚ ਉਸ ਦੀ ਇਸ ਪ੍ਰਾਪਤੀ ਨਾਲ ਖੁਸ਼ੀ ਦਾ ਮਾਹੌਲ ਹੈ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਵੱਖ ਵੱਖ ਸ਼ਖਸੀਅਤਾਂ ਵੱਲੋਂ ਵਧਾਈ ਦਿੱਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- May 24th 2026 12:41 PM -- Updated: May 24th 2026 12:47 PM
ਜਥੇਦਾਰ ਕੁਲਦੀਪ ਸਿੰਘ ਗੜਗੱਜ, ਸੁਖਬੀਰ ਸਿੰਘ ਬਾਦਲ ਤੇ CM ਮਾਨ ਸਮੇਤ ਸ਼ਖਸੀਅਤਾਂ ਨੇ ਐਥਲੀਟ ਗੁਰਿੰਦਰਵੀਰ ਸਿੰਘ ਨੂੰ ਦਿੱਤੀਆਂ ਵਧਾਈਆਂ

ਜਥੇਦਾਰ ਕੁਲਦੀਪ ਸਿੰਘ ਗੜਗੱਜ, ਸੁਖਬੀਰ ਸਿੰਘ ਬਾਦਲ ਤੇ CM ਮਾਨ ਸਮੇਤ ਸ਼ਖਸੀਅਤਾਂ ਨੇ ਐਥਲੀਟ ਗੁਰਿੰਦਰਵੀਰ ਸਿੰਘ ਨੂੰ ਦਿੱਤੀਆਂ ਵਧਾਈਆਂ

Gurindervir Singh : ਪੰਜਾਬ ਦੇ ਗੱਭਰੂ ਗੁਰਿੰਦਰਵੀਰ ਸਿੰਘ ਨੇ ਝਾਰਖੰਡ ਦੇ ਰਾਂਚੀ ਵਿੱਚ 2026 ਐਥਲੈਟਿਕਸ ਫੈਡਰੇਸ਼ਨ ਕੱਪ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਪੰਜਾਬ ਦੇ ਐਥਲੀਟ ਨੇ 10.9 ਸੈਕਿੰਡ ਵਿੱਚ ਸੋਨ ਤਗਮਾ ਜਿੱਤਦੇ ਹੋਏ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਪ੍ਰਾਪਤੀ 'ਤੇ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪੰਜਾਬ 'ਚ ਉਸ ਦੀ ਇਸ ਪ੍ਰਾਪਤੀ ਨਾਲ ਖੁਸ਼ੀ ਦਾ ਮਾਹੌਲ ਹੈ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਸਮੇਤ ਵੱਖ ਵੱਖ ਸ਼ਖਸੀਅਤਾਂ ਵੱਲੋਂ ਵਧਾਈ ਦਿੱਤੀ ਗਈ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ (India's fastest athlete) ਨੂੰ ਭਾਰਤ ਵਿੱਚ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਤੋੜਣ ਅਤੇ 10.09 ਸਕਿੰਟਾਂ ਵਿੱਚ ਦੌੜ ਪੂਰੀ ਕਰਕੇ ਸਭ ਤੋਂ ਤੇਜ਼ ਦੌੜਾਕ ਬਣਨ ਉੱਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਬਤ ਸੂਰਤ ਸਿੱਖ ਗੁਰਿੰਦਰਵੀਰ ਸਿੰਘ ਦੀ ਪ੍ਰਾਪਤੀ ਉੱਤੇ ਸਿੱਖ ਕੌਮ ਨੂੰ ਮਾਣ ਹੈ ਅਤੇ ਇਹ ਸਮੂਹ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਤੋਂ ਸੇਧ ਲੈ ਕੇ ਨੌਜਵਾਨ ਆਪਣੇ ਜੀਵਨ ਵਿੱਚ ਅੱਗੇ ਵਧਣ ਅਤੇ ਉੱਚੇ ਮੁਕਾਮ ਹਾਸਲ ਕਰਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਦੇਸ਼ ਦੁਨੀਆ ਅੰਦਰ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਨੇਹਾ ਦਿੱਤਾ ਕਿ ਉਹ ਆਪਣੇ ਆਪ ਨੂੰ ਸਿੱਖਿਆ, ਖੇਡਾਂ, ਕਿਰਤ ਅਤੇ ਗੁਰੂ ਘਰ ਅੰਦਰ ਸੇਵਾ ਕਾਰਜਾਂ ਵਿੱਚ ਰੁੱਝਿਆ ਰੱਖਣ ਅਤੇ ਨਸ਼ੇ ਦੀ ਅਲਾਮਤ ਤੋਂ ਬਿਲਕੁਲ ਦੂਰ ਰਹਿਣ।


ਸ਼ਾਬਾਸ਼ ਪੰਜਾਬ ਦਿਆ ਪੁੱਤਰਾ... : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ Sukhbir Singh Badal ਨੇ ਵਧਾਈ ਦਿੰਦਿਆਂ ਪੋਸਟ ਪਾਉਂਦਿਆਂ ਲਿਖਿਆ ਕਿ ਗੁਰਿੰਦਰਵੀਰ ਸਿੰਘ ਦੀ ਇਸ ਪ੍ਰਾਪਤੀ 'ਤੇ ਹਰ ਭਾਰਤੀ ਤੇ ਪੰਜਾਬ ਨੂੰ ਫਖਰ ਹੈ। ਉਨ੍ਹਾਂ ਨੇ ਐਥਲੀਟ ਨੂੰ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਅਤੇ ਨਵੀਆਂ ਉਚਾਈਆਂ ਛੋਹਣ ਲਈ ਮਿਹਨਤ ਕਰਦੇ ਰਹਿਣ ਲਈ ਕਿਹਾ।

ਇਹ ਵੀ ਪੜ੍ਹੋ... ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ, ਸੋਨ ਤਗਮਾ ਜਿੱਤ ਕੇ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ (CM Mann) ਨੇ ਵੀ ਗੁਰਿੰਦਰਵੀਰ ਸਿੰਘ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਹੋਣਹਾਰ ਅਥਲੀਟ ਗੁਰਿੰਦਰਵੀਰ ਸਿੰਘ ਨੂੰ ਰਾਂਚੀ (Ranchi Games 2026) ਵਿਖੇ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਉੱਤੇ ਬਹੁਤ ਬਹੁਤ ਮੁਬਾਰਕਾਂ। ਸਾਡੇ ਗੱਭਰੂ ਜਵਾਨ ਨੇ ਮਹਿਜ਼ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''ਗੁਰਿੰਦਰਵੀਰ 100 ਮੀਟਰ ਦੌੜ ਵਿੱਚ 10.10 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਦੋ ਦਿਨਾਂ 'ਚ ਦੂਜਾ ਨੈਸ਼ਨਲ ਰਿਕਾਰਡ ਤੋੜ ਕੇ ਪੰਜਾਬ ਦੇ ਪੁੱਤਰ ਨੇ ਦੇਸ਼ ਦੁਨੀਆ ਵਿੱਚ ਸੂਬੇ ਦਾ ਨਾਮ ਚਮਕਾਇਆ ਹੈ। ਗੁਰਿੰਦਰਵੀਰ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਪੂਰੇ ਪੰਜਾਬ ਨੂੰ ਮਾਣ ਹੈ। ਬਹੁਤ-ਬਹੁਤ ਮੁਬਾਰਕਾਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ....''

- PTC NEWS

Electrical Saftey authority

Top News view more...

Latest News view more...

PTC NETWORK
PTC NETWORK