Sat, Dec 7, 2024
Whatsapp

Kabaddi Player Murder case Update : ਗੈਂਗਸਟਰ ਦਾ ਭਰਾ ਨਿਕਲਿਆ ਮ੍ਰਿਤਕ ਕਬੱਡੀ ਖਿਡਾਰੀ, ਇੱਕ ਦੁਕਾਨ ਤੋਂ ਫਿਰੌਤੀ ਲੈਣ ਆਇਆ ਸੀ ਮ੍ਰਿਤਕ, ਸੀਸੀਟੀਵੀ ਆਈ ਸਾਹਮਣੇ

ਮਾਮਲੇ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਸਤਨਾਮ ਸੱਤਾ ਦਾ ਮ੍ਰਿਤਕ ਸੁਖਵਿੰਦਰ ਸਿੰਘ ਚਚੇਰਾ ਭਰਾ ਹੈ। ਗੈਂਗਸਟਰ ਸਤਨਾਮ ਸੱਤਾ ਵਿਦੇਸ਼ ’ਚ ਬੈਠਿਆ ਹੋਇਆ ਹੈ।

Reported by:  PTC News Desk  Edited by:  Aarti -- November 25th 2024 02:56 PM
Kabaddi Player Murder case Update : ਗੈਂਗਸਟਰ ਦਾ ਭਰਾ ਨਿਕਲਿਆ ਮ੍ਰਿਤਕ ਕਬੱਡੀ ਖਿਡਾਰੀ, ਇੱਕ ਦੁਕਾਨ ਤੋਂ ਫਿਰੌਤੀ ਲੈਣ ਆਇਆ ਸੀ ਮ੍ਰਿਤਕ, ਸੀਸੀਟੀਵੀ ਆਈ ਸਾਹਮਣੇ

Kabaddi Player Murder case Update : ਗੈਂਗਸਟਰ ਦਾ ਭਰਾ ਨਿਕਲਿਆ ਮ੍ਰਿਤਕ ਕਬੱਡੀ ਖਿਡਾਰੀ, ਇੱਕ ਦੁਕਾਨ ਤੋਂ ਫਿਰੌਤੀ ਲੈਣ ਆਇਆ ਸੀ ਮ੍ਰਿਤਕ, ਸੀਸੀਟੀਵੀ ਆਈ ਸਾਹਮਣੇ

ਤਰਨਤਾਰਨ ’ਚ ਵਾਪਰੇ ਕਬੱਡੀ ਖਿਡਾਰੀ ਕਤਲਕਾਂਡ ਮਾਮਲੇ ’ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਦਰਅਸਲ ਇਸ ਮਾਮਲੇ ’ਚ ਗੈਂਗਸਟਰ ਕੁਨੈਕਸ਼ਨ ਸਾਹਮਣੇ ਆਇਆ ਹੈ। ਜੀ ਹਾਂ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੌਸ਼ਹਿਰਾ ਪੰਨੂਆ ਤੋਂ ਇੱਕ ਦੁਕਾਨ ਤੋਂ ਫਿਰੌਤੀ ਲੈਣ ਆਇਆ ਸੀ। 

ਮਾਮਲੇ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਸਤਨਾਮ ਸੱਤਾ ਦਾ ਮ੍ਰਿਤਕ ਸੁਖਵਿੰਦਰ ਸਿੰਘ ਚਚੇਰਾ ਭਰਾ ਹੈ। ਗੈਂਗਸਟਰ ਸਤਨਾਮ ਸੱਤਾ ਵਿਦੇਸ਼ ’ਚ ਬੈਠਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਇੱਕ ਦੁਕਾਨ ਤੋਂ ਫਿਰੌਤੀ ਲੈਣ ਲਈ ਆਇਆ ਸੀ। ਨਾਲ ਹੀ ਮ੍ਰਿਤਕ ਸੁਖਵਿੰਦਰ ਕੋਲੋਂ ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ ਹੈ। 


ਮਾਮਲੇ ਸਬੰਧੀ ਐਸਪੀ ਅਜੈ ਰਾਜ ਸਿੰਘ ਨੇ ਦੱਸਿਆ ਕਿ ਬੀਜ਼ਾਂ ਦੀ ਦੁਕਾਨ ਦੇ ਮਾਲਕ ਹੈਪੀ ਨੇ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਸਦੀ ਦੁਕਾਨ ’ਤੇ 2 ਬੰਦੇ ਆਏ ਇੱਕ ਦਾ ਨਾਂ ਸੀ ਸੁਖਵਿੰਦਰ ਸਿੰਘ ਨੌਨੀ ਅਤੇ ਇੱਕ ਅਣਪਛਾਤਾ ਸੀ। ਇਨ੍ਹਾਂ ਨੇ ਜੇਲ੍ਹ ’ਚ ਬੰਦ ਬੈਠੇ ਗੈਂਗਸਟਰ ਨਾਲ ਉਸਦੀ ਗੱਲ ਕਰਵਾਈ ਅਤੇ ਪੈਸਿਆਂ ਦੀ ਮੰਗ ਕੀਤੀ। ਦੁਕਾਨਦਾਨ ਨੇ ਇਹ ਵੀ ਦੱਸਿਆ ਕਿ ਉਸ ਕੋਲੋਂ ਪਹਿਲਾਂ ਵੀ ਪੈਸਿਆਂ ਦੀ ਮੰਗ ਕੀਤੀ ਗਈ ਸੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਜਿਸ ਕਾਰਨ ਉਸ ਨੇ ਪੈਸੇ ਦਿੱਤੇ ਸੀ। ਪਰ ਇਹ ਮੁੜ ਤੋਂ ਪੈਸੇ ਲੈਣ ਦੀ ਖਾਤਿਰ ਆਇਆ ਅਤੇ ਮੌਕੇ ’ਤੇ ਜਦੋ ਉਸਦਾ ਭਰਾ ਪਹੁੰਚਿਆਂ ਤਾਂ ਉਸ ਨੇ ਉਨ੍ਹਾਂ ਨੂੰ ਰੋਕਣ ਲਈ ਫਾਇਰ ਕਰ ਦਿੱਤਾ ਜਿਸ ਕਾਰਨ ਉਸ ਨੂੰ ਗੋਲੀ ਲੱਗ ਗਈ। ਗੋਲੀਬਾਰੀ ਦੌਰਾਨ ਸੁਖਵਿੰਦਰ ਸਿੰਘ ਨੇ ਵੀ ਗੋਲੀਆਂ ਚਲਾਈਆਂ ਸੀ।

ਦੱਸ ਦਈਏ ਕਿ ਸੁਖਵਿੰਦਰ ਸਿੰਘ ਕਤਲ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Kabbadi Player Murder : ਤਰਨਤਾਰਨ ’ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ, ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ


- PTC NEWS

Top News view more...

Latest News view more...

PTC NETWORK