Khatron Ke Khiladi 14 Winner : ਕਰਨਵੀਰ ਮਹਿਰਾ ਨੇ ਜਿੱਤਿਆ ਖ਼ਤਰੋਂ ਕੇ ਖਿਲਾੜੀ 14 ਦਾ ਖਿਤਾਬ; ਟਰਾਫੀ ਦੇ ਨਾਲ ਇਨਾਮ ’ਚ ਮਿਲੇ ਇੰਨ੍ਹੇ ਲੱਖ
Khatron Ke Khiladi 14 Winner : ਖ਼ਤਰੋਂ ਕੇ ਖਿਲਾੜੀ ਸੀਜ਼ਨ 14 ਦੇ ਜੇਤੂ ਦਾ ਆਖਿਰਕਾਰ ਐਲਾਨ ਹੋ ਗਿਆ ਹੈ। ਇਸ ਵਾਰ ਜਿੱਤ ਦਾ ਤਾਜ ਅਦਾਕਾਰ ਕਰਨ ਵੀਰ ਮਹਿਰਾ ਦੇ ਸਿਰ 'ਤੇ ਸੱਜਿਆ ਹੈ। ਟਾਪ 3 'ਚ ਪਹੁੰਚੇ ਕਰਨ ਨੇ ਕ੍ਰਿਸ਼ਨਾ ਸ਼ਰਾਫ ਅਤੇ ਗਸ਼ਮੀਰ ਮਹਾਜਨੀ ਨੂੰ ਸਖ਼ਤ ਟੱਕਰ ਦਿੱਤੀ ਅਤੇ ਟਰਾਫੀ ਜਿੱਤੀ। ਕਰਨ ਨੇ ਆਪਣੀ ਜਿੱਤ ਦਾ ਪਲ ਪੂਰੀ ਟੀਮ ਨਾਲ ਮਨਾਇਆ। ਜਿੱਤ ਮਗਰੋਂ ਕਰਨ ਵੀਰ ਮਹਿਰਾ ਨੂੰ 20 ਲੱਖ ਰੁਪਏ ਦਾ ਨਕਦ ਇਨਾਮ ਅਤੇ ਇਕ ਕਾਰ ਵੀ ਮਿਲੀ।
ਜਿੱਤ ਮਗਰੋਂ ਉਨ੍ਹਾਂ ਨੇ ਇੱਕ ਮੀਡੀਆ ਅਦਾਰੇ ਨੂੰ ਆਪਣੇ ਸਫਰ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਜਾਨਵਰਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਪਰ ਸਟੰਟ ਦੌਰਾਨ ਬਿਜਲੀ ਦੇ ਝਟਕਿਆਂ ਤੋਂ ਬਹੁਤ ਡਰ ਲੱਗਿਆ। ਦੱਸ ਦਈਏ ਕਿ ਸ਼ਾਲਿਨ ਭਨੋਟ ਅਤੇ ਅਭਿਸ਼ੇਕ ਕੁਮਾਰ ਵੀ ਸ਼ੋਅ ਦੇ ਫਾਈਨਲਿਸਟਾਂ ਵਿੱਚ ਸ਼ਾਮਲ ਸੀ।
ਇਸ ਤੋਂ ਇਲਾਵਾ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਬਾਰੇ ਗੱਲ ਕਰਦੇ ਹੋਏ ਕਰਨ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜੋ ਵੀ ਕਿਹਾ ਹੈ, ਜੋ ਵੀ ਕੀਤਾ ਜਾਂ ਨਹੀਂ ਕੀਤਾ, ਉਹ ਸਭ ਮੇਰੇ ਕੋਲ ਰਹੇਗਾ। ਮੈਨੂੰ ਰੋਹਿਤ ਸਰ ’ਤੇ ਬਹੁਤ ਵੱਡਾ ਕ੍ਰਸ਼ ਹੈ। ਮੈਂ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਹਾਂ। ਮੇਰੇ ਮਨ ਵਿਚ ਉਨ੍ਹਾਂ ਦੇ ਲਈ ਬਹੁਤ ਸਨਮਾਨ ਹੈ।
ਇਹ ਵੀ ਪੜ੍ਹੋ : IIFA Rocks 2024 winners list: ਪੰਜਾਬੀ ਗਾਇਕ ਕਰਨ ਔਜਲਾ ਨੂੰ ਆਈਫਾ-2024 ਵਿੱਚ ਮਿਲਿਆ ਪੁਰਸਕਾਰ, ਕਿਹਾ- ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ
- PTC NEWS