adv-img
ਮੁੱਖ ਖਬਰਾਂ

NIA ਵੱਲੋਂ ਖਾਨਪੁਰੀਆ ਗ੍ਰਿਫ਼ਤਾਰ, ਇਸੇ ਸਾਲ ਹੋਇਆ ਸੀ ਰੈੱਡ ਨੋਟਿਸ ਜਾਰੀ

By Pardeep Singh -- November 21st 2022 09:06 PM
NIA ਵੱਲੋਂ ਖਾਨਪੁਰੀਆ ਗ੍ਰਿਫ਼ਤਾਰ,  ਇਸੇ ਸਾਲ ਹੋਇਆ ਸੀ ਰੈੱਡ ਨੋਟਿਸ ਜਾਰੀ

ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ ਨੇ ਇੱਕ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ ਕਥਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪਹਿਲਾਂ ਭਗੌੜਾ ਸੀ।ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਲਈ ਖਾਨਪੁਰੀਆਂ ਸ਼ੁੱਕਰਵਾਰ ਨੂੰ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ  ਸੀ ਇਸੇ ਵਕਤ ਗ੍ਰਿਫਤਾਰ ਕੀਤਾ ਗਿਆ ਸੀ।

ਖੁਫੀਆ ਸੂਤਰਾਂ ਨੇ ਦੱਸਿਆ ਕਿ ਖਾਨਪੁਰੀਆ ਪਾਕਿਸਤਾਨ 'ਚ ਰਹਿ ਰਿਹਾ ਸੀ ਅਤੇ ਥਾਈਲੈਂਡ ਦੇ ਰਸਤੇ ਭਾਰਤ ਪਹੁੰਚਿਆ ਸੀ। ਉਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਿਰਾਸਤ ਵਿਚ ਲਿਆ ਗਿਆ ਅਤੇ ਫਿਰ ਐਨਆਈਏ ਨੇ ਹਿਰਾਸਤ ਵਿਚ ਲੈ ਲਿਆ। ਹੁਣ ਉਸ ਨੂੰ ਪੁੱਛਗਿੱਛ ਲਈ ਮੋਹਾਲੀ ਲਿਜਾਇਆ ਗਿਆ ਹੈ। ਇਸ ਸਾਲ ਫਰਵਰੀ 'ਚ ਖਾਨਪੁਰੀਆ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਖਾਨਪੁਰੀਆ ਕਥਿਤ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਹੈ, ਰਿੰਦਾ ਨੂੰ ਇਸ ਸਾਲ ਮਈ 'ਚ ਪੰਜਾਬ ਦੇ ਮੋਹਾਲੀ 'ਚ ਖੁਫੀਆ ਏਜੰਸੀ ਦੇ ਹੈੱਡਕੁਆਰਟਰ 'ਤੇ ਹੋਏ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ।

- PTC NEWS

adv-img
  • Share