ਖਾਪ ਪੰਚਾਇਤਾਂ ਦਾ ਨਵਾਂ ਫਰਮਾਨ ! Love Marriage ਕਰਵਾਉਣ ਵਾਲੇ ਹੋ ਜਾਣ ਸਾਵਧਾਨ, Live in relationship ਦਾ ਵੀ ਵਿਰੋਧ
Khap panchayat order: ਖਾਪ ਪੰਚਾਇਤ ਨੇ ਵੱਡਾ ਫੈਸਲਾ ਲੈਂਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜੇਕਰ ਕੋਈ ਨੌਜਵਾਨ ਅਤੇ ਲੜਕੀ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਲੈਣੀ ਪਵੇਗੀ। ਉਹ ਆਪਣੀ ਮਰਜ਼ੀ ਨਾਲ ਲਵ ਮੈਰਿਜ ਨਹੀਂ ਕਰ ਸਕਦੇ। ਇਸ ਦੇ ਲਈ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਵੀ ਜ਼ਰੂਰੀ ਹੈ।
ਇਹ ਹੁਕਮ ਜੀਂਦ ਦੇ ਦਾਨੌਦਾ ਪਿੰਡ ਦੇ ਬਿਨੈਨ ਖਾਪ ਦੇ ਮੰਚ 'ਤੇ ਹੋਈ ਮਹਾਪੰਚਾਇਤ 'ਚ ਜਾਰੀ ਕੀਤਾ ਗਿਆ। ਇਸ ਮਹਾਪੰਚਾਇਤ ਲਈ 300 ਖਾਪਾਂ ਨੂੰ ਬੁਲਾਇਆ ਗਿਆ ਸੀ। ਇਸ ਕਾਨਫ਼ਰੰਸ ਵਿੱਚ ਤਕਰੀਬਨ ਸਾਰੇ ਹੀ ਖਾਪੇ ਪੁੱਜੇ। ਰਘੁਵੀਰ ਨੈਨ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ।
ਤਿੰਨ ਮੁੱਦਿਆਂ ਉੱਤੇ ਹੋਈ ਚਰਚਾ
ਖਾਪ ਮਹਾਪੰਚਾਇਤ 'ਚ ਤਿੰਨ ਮੁੱਖ ਮੁੱਦਿਆਂ- ਪ੍ਰੇਮ ਵਿਆਹ, ਲਿਵ-ਇਨ ਰਿਲੇਸ਼ਨਸ਼ਿਪ ਅਤੇ ਸਮਲਿੰਗੀ ਸਬੰਧਾਂ 'ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਮਹਾਂਸੰਮੇਲਨ ਵਿੱਚ ਹਰਿਆਣਾ, ਗੁਜਰਾਤ, 52 ਪਾਲ ਯੂਪੀ, ਦਿੱਲੀ, ਪੰਜਾਬ ਅਤੇ ਰਾਜਸਥਾਨ ਦੇ ਖਾਪ ਪਹੁੰਚੇ। ਸਾਰੇ ਖਾਪਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ।
ਖਾਪ ਮਹਾਪੰਚਾਇਤ ਨੇ ਲਿਵ-ਇਨ ਰਿਲੇਸ਼ਨਸ਼ਿਪ ਦਾ ਸਖ਼ਤ ਵਿਰੋਧ ਕੀਤਾ। ਨਾਲ ਹੀ ਸਾਰਿਆਂ ਨੇ ਸਮਲਿੰਗਤਾ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਜਾਨਵਰ ਵੀ ਸਮਲਿੰਗੀ ਨਹੀਂ ਹੁੰਦੇ ਤਾਂ ਕੀ ਇਨਸਾਨ ਜਾਨਵਰਾਂ ਤੋਂ ਵੀ ਨੀਵੇਂ ਹੁੰਦੇ ਹਨ? ਇਸ ਦੇ ਨਾਲ ਹੀ ਸਾਰੇ ਖਾਪਾਂ ਨੇ ਦਾਜ ਪ੍ਰਥਾ ਦਾ ਵਿਰੋਧ ਕੀਤਾ।
- PTC NEWS