Advertisment

ਡਾ. ਹਰਸਿਮਰਤ ਗਰੇਵਾਲ ਦੀ ਅਗਵਾਈ 'ਚ ਲਾਹਣ ਦੀ ਵੱਡੀ ਖੇਪ ਬਰਾਮਦ, ਖੋਜੀ ਕੁੱਤਿਆਂ ਨੇ ਲੱਭੀ ਲਾਹਣ

author-image
ਜਸਮੀਤ ਸਿੰਘ
New Update
ਸੂਬੇ 'ਚ ਇੱਕ ਦਿਨ ਵਿੱਚ ਲਾਹਣ ਦੀ ਸਭ ਤੋਂ ਵੱਡੀ ਖੇਪ ਬਰਾਮਦ, 3 ਲੱਖ ਲੀਟਰ ਤੋਂ ਉੱਤੇ ਲਾਹਣ ਕੀਤੀ ਨਸ਼ਟ
Advertisment

ਲੁਧਿਆਣਾ, 17 ਦਸੰਬਰ: ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤਹਿਤ ਲੁਧਿਆਣਾ ਵਿਖੇ ਇੱਕ ਨਵੇਕਲਾ ਪਾਇਲਟ ਪ੍ਰੋਜੈਕਟ ਚਲਾਇਆ ਗਿਆ, ਜਿਸ ਤਹਿਤ ਹੋਮ ਗਾਰਡ ਅਤੇ ਡਾਗ ਸਕੁਆਡ ਨੇ ਰੱਲ ਮਿੱਲ ਕੇ ਲਾਹਣ ਲੱਭਣ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ। ਜਿਸ ਤਹਿਤ ਇੱਕ ਸਾਂਝੇ ਅਪ੍ਰੇਸ਼ਨ ਦੇ ਚਲਦਿਆਂ ਅੱਜ 3,30,000 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। 

Advertisment

ਪੰਜਾਬ ਸਰਕਾਰ ਦੇ ਵਿਸ਼ੇਸ਼ ਪਾਇਲਟ ਪ੍ਰੋਜੈਕਟ ਤਹਿਤ ਸਨਿਫਰ ਕੁੱਤਿਆਂ ਦੀਆਂ ਸੇਵਾਵਾਂ ਲੈ ਕੇ ਅਤੇ ਵਿੱਤ ਕਮਿਸ਼ਨਰ ਟੈਕਸੇਸ਼ਨ ਪੰਜਾਬ ਅਤੇ ਆਬਕਾਰੀ ਕਮਿਸ਼ਨਰ ਪੰਜਾਬ ਦੇ ਹੁਕਮਾਂ ਤਹਿਤ ਸੰਯੁਕਤ ਕਮਿਸ਼ਨਰ ਆਬਕਾਰੀ, ਪੰਜਾਬ, ਨਰੇਸ਼ ਦੂਬੇ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਜ਼ੋਨ, ਪਰਮਜੀਤ ਸਿੰਘ ਦੀ ਅਗਵਾਈ ਹੇਠ ਏ.ਸੀ.(ਐਕਸ) ਰੇਂਜ ਪੱਛਮੀ ਲੁਧਿਆਣਾ ਡਾ: ਹਰਸਿਮਰਤ ਕੌਰ ਗਰੇਵਾਲ, ਈ.ਓ. ਅਮਿਤ ਗੋਇਲ ਅਤੇ ਦੀਵਾਨ ਚੰਦ ਨੂੰ ਸ਼ਾਮਲ ਕਰਦਿਆਂ ਇੱਕ ਟੀਮ ਗਠਿਤ ਕੀਤੀ ਗਈ। 

ਜਿਸ ਤਹਿਤ ਲਾਹਣ ਦੀ ਨਿਕਾਸੀ ਨੂੰ ਰੋਕਣ ਲਈ ਸਤਲੁਜ ਦਰਿਆ ਦੇ ਕੰਢੇ ਦੇ ਆਲੇ-ਦੁਆਲੇ ਲਗਭਗ 25-30 ਕਿਲੋਮੀਟਰ ਦੇ ਖੇਤਰ ਵਿੱਚ ਪਿੰਡ ਗੋਰਸੀਆਂ, ਕੋਟ ਉਮਰਾ, ਕੁਲ ਗਹਿਣਾ ਅਤੇ ਹੋਰ ਨੇੜਲੇ ਪਿੰਡਾਂ ਹੰਬੜਾਂ ਅਤੇ ਸਿੱਧਵਾਂ ਬੇਟ, ਲੁਧਿਆਣਾ ਨੇੜੇ ਸਨਿਫਰ ਕੁੱਤਿਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। 



ਇੱਥੇ ਦੱਸਣਾ ਬਣਦਾ ਕਿ ਪੰਜਾਬ ਕੈਨਾਇਨ ਟਰੇਨਿੰਗ ਇੰਸਟੀਚਿਊਟ ਵੱਲੋਂ ਸਿਖਲਾਈ ਪ੍ਰਾਪਤ ਇਨ੍ਹਾਂ ਕੁੱਤਿਆਂ ਦੀ ਮਦਦ ਨਾਲ ਤਲਾਸ਼ੀ ਦੌਰਾਨ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਵੱਖ-ਵੱਖ ਟਾਪੂਆਂ ਅਤੇ ਕਿਨਾਰਿਆਂ ਤੋਂ ਲਗਭਗ 3,30,000 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ, ਜੋ ਵਿਭਾਗ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਮਾਤਰਾ 'ਚ ਬਰਾਮਦਗੀ ਹੈ।

ਇਸਦੇ ਨਾਲ ਟਿਊਬਾਂ ਵਿੱਚ ਪਈ 150 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਇਸ ਲਾਹਣ ਨੂੰ ਨਦੀ ਦੇ ਕੰਢਿਆਂ ਤੋਂ ਬਾਹਰ ਕੱਢ ਕੇ ਉਸੀ ਵੇਲੇ ਨਸ਼ਟ ਵੀ ਕਰ ਦਿੱਤਾ ਗਿਆ।

- PTC NEWS
home-guard-jawans senior-officials new-pilot-project dog-squad
Advertisment

Stay updated with the latest news headlines.

Follow us:
Advertisment