Advertisment

ਲਤੀਫਪੁਰਾ ਮਾਮਲਾ: ਇੰਪਰੂਵਮੈਂਟ ਟਰੱਸਟ ਦੀ ਸ਼ਿਕਾਇਤ ਉੱਤੇ ਜਲੰਧਰ ਪੁਲਿਸ ਦਾ ਐਕਸ਼ਨ, ਦਿਨੇਸ਼ ਧੀਰ ਖ਼ਿਲਾਫ਼ ਮਾਮਲਾ ਦਰਜ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਜਲੰਧਰ ਪ੍ਰਸ਼ਾਸਨ ਨੂੰ ਲਤੀਫਪੁਰਾ ਢਾਹੇ ਜਾਣ ਤੋਂ ਬਾਅਦ ਪੈਦਾ ਹੋਏ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਦੋ ਦਿਨ ਬਾਅਦ, ਸਥਾਨਕ ਵਿਧਾਇਕਾਂ ਨੇ ਸਰਕਟ ਹਾਊਸ ਵਿਖੇ ਪ੍ਰਭਾਵਿਤ ਪਰਿਵਾਰਾਂ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਅੱਜ ਕਾਰੋਬਾਰੀ ਦਿਨੇਸ਼ ਧੀਰ ਉੱਤੇ ਲਤੀਫਪੁਰਾ ਵਿੱਚ ਜ਼ਮੀਨ ਦੀਆਂ ਜਾਲੀ ਰਜਿਸਟਰੀਆਂ ਕਰਾਉਣ ਦੇ ਕਥਿਤ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

author-image
ਜਸਮੀਤ ਸਿੰਘ
New Update
ਲਤੀਫਪੁਰਾ ਮਾਮਲਾ: ਇੰਪਰੂਵਮੈਂਟ ਟਰੱਸਟ ਦੀ ਸ਼ਿਕਾਇਤ ਉੱਤੇ ਜਲੰਧਰ ਪੁਲਿਸ ਦਾ ਐਕਸ਼ਨ, ਦਿਨੇਸ਼ ਧੀਰ ਖ਼ਿਲਾਫ਼ ਮਾਮਲਾ ਦਰਜ
Advertisment

ਜਲੰਧਰ, 18 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਜਲੰਧਰ ਪ੍ਰਸ਼ਾਸਨ ਨੂੰ ਲਤੀਫਪੁਰਾ ਢਾਹੇ ਜਾਣ ਤੋਂ ਬਾਅਦ ਪੈਦਾ ਹੋਏ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਦੋ ਦਿਨ ਬਾਅਦ, ਸਥਾਨਕ ਵਿਧਾਇਕਾਂ ਨੇ ਸਰਕਟ ਹਾਊਸ ਵਿਖੇ ਪ੍ਰਭਾਵਿਤ ਪਰਿਵਾਰਾਂ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਅੱਜ ਕਾਰੋਬਾਰੀ ਦਿਨੇਸ਼ ਧੀਰ ਉੱਤੇ ਲਤੀਫਪੁਰਾ ਵਿੱਚ ਜ਼ਮੀਨ ਦੀਆਂ ਜਾਲੀ ਰਜਿਸਟਰੀਆਂ ਕਰਾਉਣ ਦੇ ਕਥਿਤ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। 

Advertisment

ਦਿਨੇਸ਼ ਧਿਰ ਖ਼ਿਲਾਫ਼ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸੰਘੇੜਾ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਇਨ੍ਹਾਂ ਹੀ ਨਹੀਂ ਪਿਛਲੇ ਦਿਨੀਂ ਇੰਪਰੂਵਮੈਂਟ ਟਰੱਸਟ ਵੱਲੋਂ ਲਤੀਫਪੁਰਾ ਵਿੱਚ ਕੀਤੇ ਐਕਸ਼ਨ 'ਚ ਦਿਨੇਸ਼ ਧੀਰ ਆਪਣੇ ਆਪ ਨੂੰ ਪੀੜਤ ਦੱਸ ਰਹੇ ਸਨ। ਦੱਸ ਦੇਈਏ ਕਿ ਧੀਰ ਮੂਲ ਤੌਰ 'ਤੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਨ। ਦਿਨੇਸ਼ ਧੀਰ ਪਿਛਲੇ ਸਾਲ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ।  

ਇਥੇ ਦੱਸਣਾ ਬਣਦਾ ਹੈ ਕਿ ਜਲੰਧਰ ਪੁਲਿਸ ਨੇ ਦਿਨੇਸ਼ ਧੀਰ ਵਿਰੁੱਧ ਲਤੀਫਪੁਰਾ ਸਾਈਟ ਤੋਂ ਕਥਿਤ ਤੌਰ 'ਤੇ ਉਸ ਦੇ ਨਾਂ 'ਤੇ 10 ਜਾਅਲੀ ਰਜਿਸਟਰੀਆਂ ਕਰਵਾਉਣ ਲਈ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਕਥਿਤ ਤੌਰ 'ਤੇ ਧੀਰ ਕੋਲ ਜੋ ਰਜਿਸਟਰੀਆਂ ਸਨ, ਉਨ੍ਹਾਂ ਵਿੱਚ ਖਸਰਾ ਨੰਬਰ ਨਹੀਂ ਸਨ। ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੇ ਮੈਂਬਰਾਂ ਵੱਲੋਂ ਬੀਤੇ ਦਿਨੀਂ ਸੂਬਾ ਸਰਕਾਰ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦਾ ਪੁਤਲਾ ਫੂਕਿਆ ਗਿਆ ਸੀ। ਪਿਛਲੇ ਸੋਮਵਾਰ ਨੂੰ ਵੀ ਉਨ੍ਹਾਂ ਨੇ ਆਪਣੇ ਚੱਲ ਰਹੇ ਅੰਦੋਲਨ ਦੇ ਤਹਿਤ ਫਗਵਾੜਾ-ਜਲੰਧਰ ਹਾਈਵੇਅ ਅਤੇ ਰਾਮਾ ਮੰਡੀ ਨੇੜੇ ਰੇਲਵੇ ਟ੍ਰੈਕ ਨੂੰ ਚਾਰ ਘੰਟੇ ਤੋਂ ਵੱਧ ਸਮੇਂ ਲਈ ਜਾਮ ਕਰ ਦਿੱਤਾ ਸੀ।







ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਮੁੱਦਾ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ ਹੈ, ਖਾਸ ਤੌਰ 'ਤੇ ਜਦੋਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਨੇ ਜੇਆਈਟੀ ਦੁਆਰਾ 9 ਦਸੰਬਰ ਨੂੰ ਉਨ੍ਹਾਂ ਦੇ ਘਰ ਢਾਹੇ ਜਾਣ ਤੋਂ ਬਾਅਦ ਪ੍ਰਭਾਵਿਤ 27 ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਜਲੰਧਰ ਇੰਪਰੂਵਮੈਂਟ ਟਰੱਸਟ ਸਕੀਮ ਦੇ ਖੇਤਰ 'ਚ ਕਰੀਬ 10-10 ਲੱਖ ਰੁਪਏ ਦੀ ਕੀਮਤ 'ਤੇ 2 ਬੀ.ਐੱਚ.ਕੇ ਫਲੈਟ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ, ਪਰ ਪੀੜਤ ਇੱਥੋਂ ਜਾਣ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਜ਼ੋਰ ਦੇ ਰਹੇ ਹਨ।

- With inputs from our correspondent
jalandhar latifpura-demolitions dinesh-dhir
Advertisment

Stay updated with the latest news headlines.

Follow us:
Advertisment