Bishnoi Gang ਨੇ ਲਈ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ- ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ ਪਰ...
Bishnoi gang claims Baba Siddique murder : ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ। ਜਿਸ ਤਰ੍ਹਾਂ ਉਸ ਨੂੰ ਜਨਤਕ ਤੌਰ 'ਤੇ ਗੋਲੀ ਮਾਰ ਕੇ ਮਾਰਿਆ ਗਿਆ, ਉਹ ਸੱਚਮੁੱਚ ਹੈਰਾਨ ਕਰਨ ਵਾਲਾ ਮਾਮਲਾ ਹੈ। ਫਿਲਹਾਲ ਪੁਲਿਸ ਬਾਬਾ ਸਿੱਦੀਕੀ ਦੇ ਕਤਲ ਦੀ ਜਾਂਚ 'ਚ ਜੁਟੀ ਹੈ। ਉਸ 'ਤੇ ਹਮਲਾ ਕਰਨ ਵਾਲੇ 3 ਸ਼ੂਟਰਾਂ 'ਚੋਂ 2 ਫੜੇ ਗਏ ਹਨ ਅਤੇ ਉਨ੍ਹਾਂ ਦਾ ਸਬੰਧ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੋੜਿਆ ਜਾ ਰਿਹਾ ਹੈ।
ਹੁਣ ਤੱਕ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਾਬਾ ਸਿੱਦੀਕੀ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਦਾ ਹੱਥ ਹੋ ਸਕਦਾ ਹੈ। ਇਸ ਦੇ ਨਾਲ ਹੀ ਹੁਣ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਵਾਇਰਲ ਹੋਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਲਾਰੇਂਸ ਬਿਸ਼ਨੋਈ ਨਾਂ ਦੇ ਅਕਾਊਂਟ ਤੋਂ ਫੇਸਬੁੱਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ ਗਿਆ ਹੈ। ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਹੈ ਕਿ ਉਹ ਸਲਮਾਨ ਖਾਨ ਨਾਲ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਚਾਹੁੰਦੇ ਸਨ। ਇਸ ਦੇ ਨਾਲ ਹੀ ਬਾਬਾ ਸਿੱਦੀਕੀ ਦੀ ਮੌਤ ਦਾ ਕਾਰਨ ਉਸ ਦਾ ਦਾਊਦ ਇਬਰਾਹਿਮ ਨਾਲ ਸਬੰਧ ਦੱਸਿਆ ਜਾ ਰਿਹਾ ਹੈ।
ਵਾਇਰਲ ਪੋਸਟ ’ਚ ਕੀ ਕਿਹਾ ਗਿਆ
ਬਿਸ਼ਨੋਈ ਗੈਂਗ ਦੀ ਵਾਇਰਲ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ। ਪਰ ਤੁਸੀਂ ਸਾਡੇ ਭਰਾ (ਲਾਰੈਂਸ ਬਿਸ਼ਨੋਈ) ਨੂੰ ਨੁਕਸਾਨ ਪਹੁੰਚਾਇਆ। ਅੱਜ ਬਾਬਾ ਸਿੱਦੀਕੀ ਦੀ ਸ਼ਰਾਫਤ ਦੇ ਪੁਲ ਬਣ ਰਹੇ ਹਨ, ਉਹ ਕਦੇ ਦਾਊਦ ਦੇ ਨਾਲ ਮਕੋਕਾ ਐਕਟ ਵਿਚ ਸੀ। ਉਸ ਦੀ ਮੌਤ ਦਾ ਕਾਰਨ ਦਾਊਦ ਨੂੰ ਬਾਲੀਵੁੱਡ, ਰਾਜਨੀਤੀ, ਪ੍ਰਾਪਰਟੀ ਡੀਲਿੰਗ ਨਾਲ ਜੋੜਨਾ ਸੀ। ਇਨ੍ਹਾਂ ਤੋਂ ਇਲਾਵਾ ਅਨੁਜ ਥਾਪਨ ਦਾ ਨਾਂ ਵੀ ਇਸ ’ਚ ਹੈ, ਜਿਸ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਅਤੇ ਪੁਲਿਸ ਹਿਰਾਸਤ 'ਚ ਮੌਤ ਹੋ ਗਈ ਸੀ। ਗਰੋਹ ਦਾ ਕਹਿਣਾ ਹੈ ਕਿ ਇਹ ਮੌਤ ਉਨ੍ਹਾਂ ਦਾ ਬਦਲਾ ਹੈ।
ਗੈਂਗ ਦੇ ਮੈਂਬਰ ਨੇ ਪੋਸਟ ਕੀਤਾ ਕਿ "ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰ ਜੋ ਵੀ ਸਲਮਾਨ ਖਾਨ ਅਤੇ ਦਾਊਦ ਗੈਂਗ ਦੀ ਮਦਦ ਕਰੇਗਾ, ਆਪਣਾ ਹਿਸਾਬ ਕਿਤਾਬ ਲਗਾ ਕੇ ਰੱਖਣਾ। ਜੇਕਰ ਕੋਈ ਸਾਡੇ ਭਰਾਵਾਂ ਨੂੰ ਮਾਰਦਾ ਹੈ ਤਾਂ ਅਸੀਂ ਜ਼ਰੂਰ ਪ੍ਰਤੀਕਿਰਿਆ ਦੇਵਾਂਗੇ। ਅਸੀਂ ਪਹਿਲਾਂ ਕਦੇ ਹਮਲਾ ਨਹੀਂ ਕੀਤਾ। ਜੈ ਸ਼੍ਰੀ ਰਾਮ ਜੈ ਭਾਰਤ। , ਸਲਾਮ ਸ਼ਹੀਦਾਂ ਨੂੰ।"
ਤਿੰਨ ਸ਼ੂਟਰਾਂ ਦੀ ਹੋਈ ਪਛਾਣ
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਮੁੰਬਈ ਪੁਲਿਸ ਹੁਣ ਤੱਕ ਤਿੰਨ ਸ਼ੂਟਰਾਂ ਦੀ ਪਛਾਣ ਕਰ ਚੁੱਕੀ ਹੈ ਅਤੇ ਮਾਸਟਰਮਾਈਂਡ ਦੀ ਭਾਲ ਕਰ ਰਹੀ ਹੈ। ਹਾਲਾਂਕਿ, ਗਿਰੋਹ ਦਾ ਦਾਅਵਾ ਹੈ ਕਿ ਬਾਬਾ ਸਿੱਦੀਕੀ ਦੀ ਕਥਿਤ "ਸ਼ਰਾਫਤ" ਇੱਕ ਭਰਮ ਤੋਂ ਵੱਧ ਕੁਝ ਨਹੀਂ ਸੀ, ਅਤੇ ਦਾਊਦ ਇਬਰਾਹਿਮ ਦੇ ਨਾਲ ਮਕੋਕਾ ਐਕਟ ਵਿੱਚ ਉਸਦੀ ਪਿਛਲੀ ਸ਼ਮੂਲੀਅਤ ਦੇ ਸਬੂਤ ਹਨ।
ਲਾਰੈਂਸ਼ ਗੈਂਗ ਦੀ ਚਿਤਾਵਨੀ
ਦੂਜੇ ਪਾਸੇ ਬਿਸ਼ਨੋਈ ਗੈਂਗ ਦਾ ਇਹ ਵੀ ਦਾਅਵਾ ਹੈ ਕਿ ਜੋ ਵੀ ਸਲਮਾਨ ਖਾਨ ਅਤੇ ਦਾਊਦ ਦੇ ਗੈਂਗ ਦੀ ਮਦਦ ਕਰੇਗਾ, ਉਸ ਨੂੰ ਕੀਮਤ ਚੁਕਾਉਣੀ ਪਵੇਗੀ। ਉਸਦਾ ਬਿਆਨ ਪੁਲਿਸ ਲਈ ਨਵੀਆਂ ਚੁਣੌਤੀਆਂ ਪੇਸ਼ ਕਰਦਾ ਹੈ, ਕਿਉਂਕਿ ਗਰੋਹ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਦੇ "ਭਰਾ" ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਇਸਦਾ ਜਵਾਬ ਦੇਵਾਂਗੇ।
ਇਹ ਵੀ ਪੜ੍ਹੋ : Viral Tribute To Ratan Tata : ਸੂਰਤ ਦੇ ਵਪਾਰੀ ਨੇ 11000 ਹੀਰਿਆਂ ਨਾਲ ਬਣਾਇਆ ਰਤਨ ਟਾਟਾ ਦਾ ਪੋਰਟਰੇਟ, ਹੋਇਆ ਵਾਇਰਲ
- PTC NEWS