ਜੋਰਹਾਟ, 27 ਦਸੰਬਰ: ਅਸਾਮ ਦੇ ਜੋਰਹਾਟ ਵਿੱਚ ਇੱਕ ਤੇਂਦੁਏ ਨੇ ਦਹਿਸ਼ਤ ਫੈਲਾਈ ਹੋਈ ਹੈ। ਇਸ ਤੇਂਦੁਏ ਦੇ ਹਮਲਿਆਂ ਕਰਕੇ ਹੁਣ ਤੱਕ 13 ਲੋਕ ਜ਼ਖਮੀ ਹੋ ਚੁੱਕੇ ਹਨ, ਜਿਨ੍ਹਾਂ 'ਚ ਜੰਗਲਾਤ ਵਿਭਾਗ ਦੇ 3 ਲੋਕ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਸਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ। ਇਹ ਜਾਣਕਾਰੀ ਜੋਰਹਾਟ ਦੇ ਐਸਪੀ ਮੋਹਨ ਲਾਲ ਮੀਨਾ ਵੱਲੋਂ ਸਾਂਝੀ ਕੀਤੀ ਗਈ ਹੈ। ਐੱਸਪੀ ਦਾ ਕਹਿਣਾ ਕਿ ਜੋਰਹਾਟ ਵਿੱਚ ਤੇਂਦੁਏ ਦੇ ਹਮਲੇ ਵਿੱਚ ਤਿੰਨ ਜੰਗਲਾਤ ਕਰਮਚਾਰੀਆਂ ਸਮੇਤ 13 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਾਰੇ ਜ਼ਖਮੀ ਵਿਅਕਤੀ ਖਤਰੇ ਤੋਂ ਬਾਹਰ। ਇਸ ਵਿਚਕਾਰ ਇੱਕ ਗੱਡੀ 'ਤੇ ਤੇਂਦੁਏ ਦੇ ਹਮਲੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੀਡੀਓ ਧੜੱਲੇਦਾਰ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। <blockquote class=twitter-tweet><p lang=en dir=ltr><a href=https://twitter.com/hashtag/WATCH?src=hash&amp;ref_src=twsrc^tfw>#WATCH</a> | Assam: 13 persons including three forest staff were injured after being attacked by a leopard in Jorhat. All injured persons were immediately admitted to a local hospital. All the injured persons are out of danger: Mohan Lal Meena, SP, Jorhat (26.12) <a href=https://t.co/TQ92Z248NR>pic.twitter.com/TQ92Z248NR</a></p>&mdash; ANI (@ANI) <a href=https://twitter.com/ANI/status/1607611761661714440?ref_src=twsrc^tfw>December 27, 2022</a></blockquote> <script async src=https://platform.twitter.com/widgets.js charset=utf-8></script>