ਲਿੰਕ ਸੜਕਾਂ ਸਿਰਫ਼ ਕਾਗਜ਼ਾਂ 'ਤੇ, ਮੁਰੰਮਤ ਲਈ ਆਉਂਦੇ ਰਹੇ ਟੈਂਡਰ, ਕਰੋੜਾਂ ਰੁਪਏ ਹੋਏ ਖਰਚ
ਚੰਡੀਗੜ੍ਹ, 29 ਨਵੰਬਰ: ਪੰਜਾਬ ਦੀਆਂ ਲਿੰਕ ਸੜਕਾਂ ਨੂੰ ਲੈ ਕੇ ਇੱਕ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਸੂਬੇ 'ਚ 538 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਮਜੂਦ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਅੰਕੜੇ ਮਹਿਜ਼ ਕਾਗਜ਼ਾਂ 'ਚ ਹੀ ਹਨ। ਇਨ੍ਹਾਂ ਹੀ ਨਹੀਂ ਸਗੋਂ ਇਹ ਵੀ ਦੱਸਿਆ ਜਾ ਰਿਹਾ ਕਿ ਲਿੰਕ ਸੜਕਾਂ ਦੀ ਮੁਰੰਮਤ ਲਈ ਟੈਂਡਰ ਵੀ ਲਏ ਗਏ ਸਨ। ਇਨ੍ਹਾਂ ਸੜਕਾਂ ਦੀ ਮੁਰੰਮਤ ਵੀ ਮਹਿਜ਼ ਕਾਗਜ਼ਾਂ 'ਤੇ ਹੀ ਮੌਜੂਦ ਹੈ। ਜਿਨ੍ਹਾਂ ਦੀ ਮੁਰੰਮਤ 'ਤੇ ਪੰਜਾਬ ਵਾਸੀਆਂ ਦੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: CM ਭਗੰਵਤ ਮਾਨ ਨੇ ਪਤਨੀ ਨੂੰ ਖੂਬਸੂਰਤ ਅੰਦਾਜ਼ 'ਚ ਦਿੱਤੀ ਜਨਮ ਦਿਨ ਦੀ ਵਧਾਈ
ਜਾਗਰਣ ਦੀ ਇੱਕ ਰਿਪੋਰਟ ਮੁਤਾਬਕ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਨਵੀਂ ਤਕਨੀਕ ਜੀਓਗ੍ਰਾਫਿਕ ਇਨਫਰਮੇਸ਼ਨ ਸਿਸਟਮ (ਜੀਆਈਐਸ) ਰਾਹੀਂ ਸੜਕਾਂ ਦੀ ਮੈਪਿੰਗ ਕੀਤੀ ਗਈ। ਮੈਪਿੰਗ ਰਾਹੀਂ ਪਤਾ ਲੱਗਾ ਕਿ ਸੜਕਾਂ ਦੀ ਲੰਬਾਈ 538 ਕਿਲੋਮੀਟਰ ਤੋਂ ਕਾਫ਼ੀ ਘੱਟ ਹੈ। ਇੱਥੇ ਦੱਸਣਾ ਬਣਦਾ ਕਿ ਸੜਕਾਂ ਦੀ ਸਾਂਭ-ਸੰਭਾਲ ਲਈ ਨੋਡਲ ਏਜੰਸੀ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਹੈ। ਤਿਆਰ ਕੀਤਾ ਜਾ ਰਿਹਾ ਨਵਾਂ ਡੇਟਾ ਜੀਆਈਐਸ ਪੋਰਟਲ 'ਤੇ ਅਪਲੋਡ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੇਂਦਰ ਨੇ ਸਾਂਸਦ ਹੰਸਰਾਜ ਹੰਸ ਦੀ Z ਸ਼੍ਰੇਣੀ ਸੁਰੱਖਿਆ ਨੂੰ ਕੀਤਾ ਅਪਗ੍ਰੇਡ
ਦੱਸਣਯੋਗ ਹੈ ਅਸਲ 'ਚ ਮੌਜੂਦ ਇਨ੍ਹਾਂ ਲਿੰਕ ਸੜਕਾਂ ਦੀ ਹਰ ਛੇ ਸਾਲਾਂ ਦੇ ਅੰਤਰਾਲ 'ਤੇ ਮੁਰੰਮਤ ਕੀਤੀ ਜਾਂਦੀ ਹੈ ਤੇ ਭ੍ਰਿਸ਼ਟ ਅਧਿਕਰੀ ਤੇ ਕਰਮਚਾਰੀ ਇਸਦਾ ਫਾਇਦਾ ਚੁਕਦਿਆਂ ਕਰੋੜਾਂ ਰੁਪਏ ਆਪਣੀ ਜੇਬਾਂ 'ਚ ਭਰ ਰਹੇ ਹਨ। ਸੂਬੇ ਵਿੱਚ ਲਿੰਕ ਸੜਕਾਂ ਦੀ ਕੁੱਲ ਲੰਬਾਈ 64,878 ਕਿਲੋਮੀਟਰ ਹੈ ਪਰ ਜੀਆਈਐਸ ਤਕਨਾਲੋਜੀ ਦੁਆਰਾ ਪ੍ਰਗਟ ਕੀਤੇ ਗਏ ਲਿੰਕ ਸੜਕਾਂ ਦੀ ਅਸਲ ਲੰਬਾਈ 64,340 ਕਿਲੋਮੀਟਰ ਨਿਕਲੀ ਹੈ। ਜਾਗਰਣ ਮੁਤਾਬਕ ਇਸ ਹਿਸਾਬ ਨਾਲ ਹਰ ਸਾਲ ਔਸਤਨ 90 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਘਟਦੀ ਰਹੀ ਤੇ ਸਰਕਾਰੀ ਦਸਤਾਵੇਜਾਂ ਅਨੁਸਾਰ ਇੱਕ ਕਿਲੋਮੀਟਰ ਦਾ ਖਰਚਾ ਕਰੀਬ 15 ਲੱਖ ਰੁਪਏ ਪੈਂਦਾ ਹੈ।
- PTC NEWS