Ludhiana DIG ਦਫਤਰ ਦੇ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਸਿਰ 'ਚ ਗੋਲੀ ਵੱਜਣ ਕਾਰਨ ਮੌਕੇ 'ਤੇ ਹੀ ਹੋਈ ਮੌਤ
Ludhiana Police : ਲੁਧਿਆਣਾ ਦੇ ਡੀਆਈਜੀ ਰੇਂਜ ਦਫ਼ਤਰ ਵਿੱਚ ਤਾਇਨਾਤ ਇੱਕ ਕਾਂਸਟੇਬਲ ਨੇ ਡਿਊਟੀ ਦੌਰਾਨ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਲੁਧਿਆਣਾ ਦੇ ਰਾਣੀ ਝਾਂਸੀ ਰੋਡ 'ਤੇ ਡੀਆਈਜੀ ਰੇਂਜ ਵਿੱਚ ਵਾਪਰੀ, ਜਿੱਥੇ ਉਹ ਡਿਊਟੀ 'ਤੇ ਸੀ।
ਮ੍ਰਿਤਕ ਦੀ ਪਛਾਣ ਤੀਰਥ ਸਿੰਘ (50) ਵਜੋਂ ਹੋਈ ਹੈ, ਜੋ ਕਿ ਐਮਐਸਕੇ ਵਿੱਚ ਡਿਊਟੀ 'ਤੇ ਸੀ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਨੇ ਉਸਦੀ ਲਾਸ਼ ਨੂੰ ਵੀ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਤੀਰਥ ਸਿੰਘ ਦੀ ਰਾਤ ਦੀ ਸੀ ਡਿਊਟੀ
ਪੁਲਿਸ ਅਨੁਸਾਰ, ਕਾਂਸਟੇਬਲ ਤੀਰਥ ਸਿੰਘ ਦੇਰ ਰਾਤ ਡਿਊਟੀ 'ਤੇ ਸੀ। ਮੰਗਲਵਾਰ ਸਵੇਰੇ 3 ਵਜੇ ਦੇ ਕਰੀਬ ਉਸਨੂੰ ਸ਼ੱਕੀ ਹਾਲਾਤਾਂ ਵਿੱਚ ਗੋਲੀ ਮਾਰੀ ਗਈ। ਗੋਲੀ ਉਸਦੇ ਸਿਰ ਵਿੱਚ ਲੱਗੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕੈਨੇਡਾ ਰਹਿੰਦੇ ਹਨ ਮ੍ਰਿਤਕ ਦੇ ਤਿੰਨੇ ਬੱਚੇ
ਪੁਲਿਸ ਅਨੁਸਾਰ, ਮ੍ਰਿਤਕ ਤੀਰਥ ਸਿੰਘ ਦੇ ਤਿੰਨ ਬੱਚੇ ਹਨ, ਇੱਕ ਮੁੰਡਾ ਅਤੇ ਦੋ ਕੁੜੀਆਂ। ਤਿੰਨੋਂ ਇਸ ਸਮੇਂ ਕੈਨੇਡਾ ਵਿੱਚ ਰਹਿੰਦੇ ਹਨ। ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
- PTC NEWS