Sun, Feb 5, 2023
Whatsapp

ਪਾਰਸ ਖੱਤਰੀ ਕਤਲ ਮਾਮਲਾ: ਪੁਲਿਸ ਨੇ ਗੈਂਗਸਟਰ ਅਜੇ ਪੰਡਿਤ ਨੂੰ ਕੀਤਾ ਗ੍ਰਿਫਤਾਰ

ਲੁਧਿਆਣਾ ਪੁਲਿਸ ਨੇ ਗੈਂਗਸਟਰ ਅਜੇ ਪੰਡਿਤ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਅੱਜ ਗੈਂਗਸਟਰ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਿਲ ਕਰੇਗੀ।

Written by  Aarti -- January 03rd 2023 02:57 PM
ਪਾਰਸ ਖੱਤਰੀ ਕਤਲ ਮਾਮਲਾ: ਪੁਲਿਸ ਨੇ ਗੈਂਗਸਟਰ ਅਜੇ ਪੰਡਿਤ ਨੂੰ ਕੀਤਾ ਗ੍ਰਿਫਤਾਰ

ਪਾਰਸ ਖੱਤਰੀ ਕਤਲ ਮਾਮਲਾ: ਪੁਲਿਸ ਨੇ ਗੈਂਗਸਟਰ ਅਜੇ ਪੰਡਿਤ ਨੂੰ ਕੀਤਾ ਗ੍ਰਿਫਤਾਰ

ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਕਤਲ ਮਾਮਲੇ ਚ ਸ਼ਾਮਲ ਗੈਂਗਸਟਰ ਅਜੇ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ।

ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਅਜੇ ਪੰਡਿਤ ਨੇ ਪਾਰਸ ਖੱਤਰੀ ਨਾਂ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ। 


ਦੱਸ ਦਈਏ ਕਿ ਗੈਂਗਸਟਰ ਅਜੇ ਪੰਡਿਤ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਗੈਂਗਸਟਰ ਨੂੰ  ਸੀਆਈਏ ਸਟਾਫ 2 ਦੇ ਇੰਚਾਰਜ ਬੇਅੰਤ ਜੁਨੇਜਾ ਨੇ ਹਿਮਾਚਲ ਦੇ ਉਨਾ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕਈ ਮਾਮਲਿਆਂ ਦੇ ਵਿੱਚ ਪਹਿਲੇ ਤੋਂ ਭਗੋੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅੱਜ ਗੈਂਗਸਟਰ ਅਜੇ ਪੰਡਿਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰੇਗੀ।

ਕਾਬਿਲੇਗੌਰ ਹੈ ਕਿ ਪਾਰਸ ਖੱਤਰੀ ਅਤੇ ਉਸ ਦੇ ਦੋਸਤ ਅਭਿਸ਼ੇਕ 'ਤੇ ਭਾਮੀਆਂ ਕਲਾਂ ਦੇ ਹੁੰਦਲ ਚੌਕ 'ਚ ਬਾਜ਼ਾਰ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਜਿਸ 'ਚ ਪਾਰਸ ਦੀ ਮੌਤ ਹੋ ਗਈ, ਜਦਕਿ ਅਭਿਸ਼ੇਕ ਗੰਭੀਰ ਜ਼ਖਮੀ ਹੋ ਗਿਆ ਸੀ।

-ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: ਕਿਸਾਨ ਦੀ ਨਿਸ਼ਾਨਦੇਹੀ 'ਤੇ ਬੀਐਸਐਫ ਜਵਾਨਾਂ ਨੇ ਡਰੋਨ ਤੇ 1 ਕਿਲੋ ਹੈਰੋਇਨ ਕੀਤੀ ਬਰਾਮਦ

- PTC NEWS

adv-img

Top News view more...

Latest News view more...