Tue, Feb 7, 2023
Whatsapp

ਲੁਧਿਆਣਾ: ਧਾਰਮਿਕ ਸਮੱਗਰੀ ਨੂੰ ਜੁੱਤੀਆਂ ਦੇ ਬੰਡਲ 'ਚ ਬੰਨ੍ਹ ਕੇ ਰੱਖਿਆ; ਲੇਬਰ ਕੋਲ ਮਿਲਿਆ ਤੰਬਾਕੂ

ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ ਉੱਥੇ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਪੋਸਟਰ ਫਟੇ ਹੋਏ ਮਿਲੇ। ਜਿਸ ਤੋਂ ਬਾਅਦ ਕਮੇਟੀ ਨੇ ਸਭ ਦੇ ਸਾਹਮਣੇ ਮੰਨਿਆ ਕਿ ਇਹ ਉਨ੍ਹਾਂ ਦੀ ਗਲਤੀ ਸੀ। ਉਨ੍ਹਾਂ ਨੇ ਮੌਕੇ 'ਤੇ ਪਹੁੰਚੇ ਸਿੱਖਾਂ ਤੋਂ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਮਾਮਲੇ ਨੂੰ ਇੱਥੇ ਹੀ ਨਿਪਟਾਉਣ ਲਈ ਕਿਹਾ।

Written by  Jasmeet Singh -- January 21st 2023 06:47 PM
ਲੁਧਿਆਣਾ: ਧਾਰਮਿਕ ਸਮੱਗਰੀ ਨੂੰ ਜੁੱਤੀਆਂ ਦੇ ਬੰਡਲ 'ਚ ਬੰਨ੍ਹ ਕੇ ਰੱਖਿਆ; ਲੇਬਰ ਕੋਲ ਮਿਲਿਆ ਤੰਬਾਕੂ

ਲੁਧਿਆਣਾ: ਧਾਰਮਿਕ ਸਮੱਗਰੀ ਨੂੰ ਜੁੱਤੀਆਂ ਦੇ ਬੰਡਲ 'ਚ ਬੰਨ੍ਹ ਕੇ ਰੱਖਿਆ; ਲੇਬਰ ਕੋਲ ਮਿਲਿਆ ਤੰਬਾਕੂ

ਜਲੰਧਰ, 21 ਜਨਵਰੀ: ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਮਾਰਤ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ। ਇਸ ਉਸਾਰੀ ਵਿੱਚ ਲੱਗੇ ਮਜ਼ਦੂਰ ਵੀ ਗੁਰਦੁਆਰੇ ਦੇ ਅੰਦਰ ਉਸਾਰੀ ਵਾਲੀ ਥਾਂ ਦੇ ਨੇੜੇ ਹੀ ਰਹਿੰਦੇ ਹਨ। ਉੱਥੇ ਧਾਰਮਿਕ ਪੁਸਤਕਾਂ ਅਤੇ ਹੋਰ ਧਾਰਮਿਕ ਸਮੱਗਰੀ ਨੂੰ ਬੰਡਲ ਵਿੱਚ ਬੰਨ੍ਹ ਕੇ ਸੁੱਟ ਦਿੱਤਾ ਗਿਆ ਜਿੱਥੇ ਮਜ਼ਦੂਰ ਆਪਣੀਆਂ ਜੁੱਤੀਆਂ ਅਤੇ ਚੱਪਲਾਂ ਰੱਖਦੇ ਹਨ।

ਰਿਪੋਰਟਾਂ ਮੁਤਾਬਕ ਵਾਰਿਸ ਪੰਜਾਬ ਦੇ ਸੰਸਥਾਨ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਧਾਰਮਿਕ ਗ੍ਰੰਥਾਂ ਨੂੰ ਕੱਪੜੇ ਦੇ ਥੈਲੇ ਵਿੱਚ ਬੰਨ੍ਹ ਕੇ ਰੱਖਿਆ ਜਾਂਦਾ ਹੈ, ਜਿਸ ਦੇ ਨੇੜੇ ਮਜ਼ਦੂਰ ਆਪਣੀਆਂ ਜੁੱਤੀਆਂ ਅਤੇ ਚੱਪਲਾਂ ਲਾਹ ਲੈਂਦੇ ਹਨ। ਜਿਸ ਤੋਂ ਬਾਅਦ ਜਥੇਬੰਦੀ ਦੇ ਮੈਂਬਰ ਓਂਕਾਰ ਸਿੰਘ ਹੋਰਾਂ ਮੈਂਬਰਾਂ ਸਣੇ ਮੌਕੇ 'ਤੇ ਪਹੁੰਚੇ ਅਤੇ ਜਾਣਕਾਰੀ ਹਾਸਲ ਕੀਤੀ। ਸਿੱਖ ਜਥੇਬੰਦੀ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਤਾਂ ਮਜ਼ਦੂਰ ਦੀਆਂ ਜੇਬਾਂ 'ਚੋਂ ਤੰਬਾਕੂ ਦੇ ਪਾਊਚ ਬਰਾਮਦ ਹੋਣ ਦੇ ਨਾਲ ਨਾਲ ਧਾਰਮਿਕ ਗ੍ਰੰਥਾਂ ਨੂੰ ਪੈਰਾਂ ਹੇਠ ਮਿੱਧਿਆ ਪਾਇਆ।


ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ ਉੱਥੇ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਪੋਸਟਰ ਫਟੇ ਹੋਏ ਮਿਲੇ। ਜਿਸ ਤੋਂ ਬਾਅਦ ਕਮੇਟੀ ਨੇ ਸਭ ਦੇ ਸਾਹਮਣੇ ਮੰਨਿਆ ਕਿ ਇਹ ਉਨ੍ਹਾਂ ਦੀ ਗਲਤੀ ਸੀ। ਉਨ੍ਹਾਂ ਨੇ ਮੌਕੇ 'ਤੇ ਪਹੁੰਚੇ ਸਿੱਖਾਂ ਤੋਂ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਮਾਮਲੇ ਨੂੰ ਇੱਥੇ ਹੀ ਨਿਪਟਾਉਣ ਲਈ ਕਿਹਾ। 

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ, ਜੋ ਕਿ ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਗੁਟਕਾ ਸਾਹਿਬ ਅਤੇ ਪੋਸਟਰ ਉੱਥੇ ਕਿਵੇਂ ਆਏ, ਪੁਲਿਸ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

- PTC NEWS

adv-img

Top News view more...

Latest News view more...