Car Accident : ਹਰਿਆਣਾ 'ਚ ਦੁਸਹਿਰੇ ਮੌਕੇ ਵੱਡਾ ਹਾਦਸਾ, ਨਹਿਰ 'ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ
Haryana Car Accident : ਹਰਿਆਣਾ 'ਚ ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ ਹੋਇਆ ਹੈ। ਇੱਥੇ ਇੱਕ ਕਾਰ ਨਹਿਰ ਵਿੱਚ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਨੇ ਗੱਡੀ ਨੂੰ ਨਹਿਰ 'ਚੋਂ ਬਾਹਰ ਕੱਢਿਆ ਅਤੇ ਲੋਕਾਂ ਨੂੰ ਬਚਾਇਆ। ਹਾਲਾਂਕਿ, ਸਾਰਿਆਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਗੱਡੀ ਦੇ ਨੰਬਰ ਤੋਂ ਪਤਾ ਲੱਗਾ ਕਿ ਇਹ ਆਲਟੋ ਝੱਜਰ ਦੀ ਹੈ। ਕਾਰ ਵਿੱਚ ਕੁੱਲ 8 ਲੋਕ ਸਵਾਰ ਸਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਕੈਥਲ ਜ਼ਿਲ੍ਹੇ ਦੇ ਮੁੰਦਰੀ 'ਚ ਵਾਪਰਿਆ। ਇੱਥੇ ਇੱਕ ਓਵਰ ਸਪੀਡ ਆਲਟੋ ਕਾਰ ਸਿਰਸਾ ਬ੍ਰਾਂਚ ਨਹਿਰ ਵਿੱਚ ਜਾ ਡਿੱਗੀ। ਘਟਨਾ ਤੋਂ ਬਾਅਦ ਸਥਾਨਕ ਲੋਕ ਨਹਿਰ ਵੱਲ ਭੱਜੇ ਅਤੇ ਰੱਸੀਆਂ ਲੈ ਕੇ ਉੱਥੇ ਪਹੁੰਚੇ। ਹਾਲਾਂਕਿ ਜਦੋਂ ਤੱਕ ਲੋਕਾਂ ਨੇ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਿਆ, ਉਦੋਂ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਸੀ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਵਿੱਚ ਕੁੱਲ ਸੱਤ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਤਿੰਨ ਔਰਤਾਂ, ਡਰਾਈਵਰ ਅਤੇ ਤਿੰਨ ਬੱਚੇ ਸਨ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਆਲਟੋ ਨੇ ਨਹਿਰ ਦੇ ਕੋਲ ਤੇਜ਼ ਮੋੜ ਲਿਆ ਅਤੇ ਸਿੱਧਾ ਨਹਿਰ 'ਚ ਜਾ ਡਿੱਗੀ।
ਫਿਲਹਾਲ ਇਨ੍ਹਾਂ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ ਹੈ। ਇਸ ਦੇ ਨਾਲ ਹੀ ਡਰਾਈਵਰ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਾਰ ਸਵਾਰ ਇੱਕੋ ਪਰਿਵਾਰ ਦੇ ਸਨ।
ਕੈਥਲ ਦੇ ਡੀਐਸਪੀ ਨੇ ਦੱਸਿਆ, “ਇੱਕ ਪਰਿਵਾਰ ਦੇ 8 ਮੈਂਬਰ ਮੇਲੇ ਵਿੱਚ ਜਾ ਰਹੇ ਸਨ, ਉਹ ਇੱਕ ਆਲਟੋ ਵਿੱਚ ਸਵਾਰ ਸਨ ਅਤੇ ਕਾਰ ਮੁੰਦਰੀ ਨੇੜੇ ਡਿੱਗ ਗਈ, ਜਿਸ ਵਿੱਚ ਹੁਣ ਤੱਕ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਡਰਾਈਵਰ ਅਜੇ ਜ਼ਿੰਦਾ ਹੈ, ਅਸੀਂ ਇਸ ਦੀ ਪੁਸ਼ਟੀ ਕਰ ਰਹੇ ਹਾਂ।
ਇਹ ਵੀ ਪੜ੍ਹੋ : Heroin Seized : ਅੰਮ੍ਰਿਤਸਰ 'ਚ ਪੁਲਿਸ ਨੇ ਫੜੀ 72 ਕਰੋੜ ਦੀ ਹੈਰੋਇਨ, 2 ਮੁਲਜ਼ਮ ਮੌਕੇ ਤੋਂ ਫਰਾਰ
- PTC NEWS