adv-img
ਮੁੱਖ ਖਬਰਾਂ

ਮੰਡ ਨੂੰ ਈ-ਮੇਲ ਰਾਹੀਂ ਮੁੜ ਮਿਲੀ ਧਮਕੀ, ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਪੁਖ਼ਤਾ

By Ravinder Singh -- November 12th 2022 12:40 PM -- Updated: November 12th 2022 12:41 PM
ਮੰਡ ਨੂੰ ਈ-ਮੇਲ ਰਾਹੀਂ ਮੁੜ ਮਿਲੀ ਧਮਕੀ, ਪੁਲਿਸ ਨੇ ਸੁਰੱਖਿਆ ਕੀਤੀ ਸਖ਼ਤ

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਜ਼ਿਲ੍ਹਾ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਮੰਡ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਫੋਨ ਕਾਲਾਂ  ਰਾਹੀਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਧਮਕੀਆਂ ਦੀ ਸੂਚਨਾ ਦਿੱਤੀ ਹੈ।ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਨੇ ਉਸਨੂੰ ਮੰਡ ਸਥਿਤ ਉਸਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਦੇਰ ਰਾਤ ਈ-ਮੇਲ ਆਈ ਹੈ। ਮੰਡਲ ਦੇ ਘਰ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ​​ਕਰ ਦਿੱਤੇ ਗਏ ਹਨ। ਸਮੇਂ-ਸਮੇਂ 'ਤੇ ਅਧਿਕਾਰੀ ਅਚਨਚੇਤ ਚੈਕਿੰਗ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਮੰਡ ਨਾਲੋਂ ਵੀ ਸਖ਼ਤੀ ਕਰ ਰਹੀ ਹੈ। ਮੰਡ ਨੂੰ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਨਾ ਕਰਨ ਲਈ ਵੀ ਕਿਹਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਕੋਈ ਵੀ ਝੂਠੀ ਬਿਆਨਬਾਜ਼ੀ ਨਾ ਕਰਨ ਜਿਸ ਨਾਲ ਕਿਸੇ ਧਰਮ ਜਾਂ ਫਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਕਾਬਿਲੇਗੌਰ ਹੈ ਕਿ ਗੁਰਸਿਮਰਨ ਸਿੰਘ ਮੰਡ ਦੀ ਦੋ ਦਿਨ ਪਹਿਲਾਂ ਪੁਲਿਸ ਲਾਈਨ ਵਿੱਚ ਮੁਨਸ਼ੀ ਨਾਲ ਝਗੜਾ ਹੋਇਆ ਸੀ।

ਇਹ ਵੀ ਪੜ੍ਹੋ : Himachal Election 2022 Live : 11 ਵਜੇ ਤੱਕ ਲਗਭਗ 18 ਫ਼ੀਸਦੀ ਵੋਟਿੰਗ ਹੋਈ, ਬਰਫ਼ਬਾਰੀ ਕਾਰਨ ਲਾਹੌਲ ਸਪਿਤੀ 'ਚ ਵੋਟਿੰਗ ਪ੍ਰਭਾਵਿਤ

ਮੰਡ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਉਸ ਪੁਲਿਸ ਮੁਲਾਜ਼ਮ ਦੀ ਸਾਈਕਲ ਉਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਚਿਪਕਾਈ ਵੇਖੀ। ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਸਖ਼ਤ ਕਾਰਵਾਈ ਕਰਦਿਆਂ ਸੁਰੱਖਿਆ 'ਚ ਫੇਰਬਦਲ ਕੀਤਾ ਸੀ। ਮੰਡ ਨੇ ਕੱਟੜਪੰਥੀਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਧਮਕੀਆਂ ਮਿਲ ਰਹੀਆਂ ਹਨ।


- PTC NEWS

adv-img
  • Share