Farmer-Government Meeting Updates : ਧਰਨਾ ਚੁੱਕਣ ਤੋਂ ਕਿਸਾਨਾਂ ਨੇ ਕੀਤੀ ਕੋਰੀ ਨਾਂਹ; ਹੁਣ 4 ਮਈ ਨੂੰ ਹੋਵੇਗੀ 8ਵੀਂ ਗੇੜ ਦੀ ਮੀਟਿੰਗ
Mar 19, 2025 05:00 PM
ਕਿਸਾਨਾਂ ਤੇ ਕੇਂਦਰ ਵਿਚਾਲੇ 7ਵੇਂ ਰਾਊਂਡ ਦੀ ਹੋਈ ਮੀਟਿੰਗ
Mar 19, 2025 01:34 PM
ਚੰਡੀਗੜ੍ਹ ਵਿੱਚ ਮੀਟਿੰਗ ਜਾਰੀ, ਬਾਰਡਰਾਂ 'ਤੇ ਵਧੀ ਚੌਕਸੀ, ਪੁਲਿਸ ਤਾਇਨਾਤ
ਚੰਡੀਗੜ੍ਹ ਵਿੱਚ ਮੀਟਿੰਗ ਜਾਰੀ, ਬਾਰਡਰਾਂ 'ਤੇ ਵਧੀ ਚੌਕਸੀ, ਪੁਲਿਸ ਤਾਇਨਾਤ
ਖਨੌਰੀ ਬਾਰਡਰ 'ਤੇ ਥਾਂ-ਥਾਂ ਦਿਖਾਈ ਦੇ ਰਹੇ ਪੰਜਾਬ ਪੁਲਿਸ ਦੇ ਜਵਾਨਾਂ
Mar 19, 2025 12:46 PM
ਗੱਡੀਆਂ, ਬੱਸ ਤੇ ਵਾਟਰ ਕੈਨਨ ਸਭ ਤਿਆਰ, ਸੜਕਾਂ 'ਤੇ ਪੁਲਿਸ ਹੀ ਪੁਲਿਸ, ਖਨੌਰੀ ਬਾਰਡਰ 'ਤੇ ਹੋ ਸਕਦਾ ਐਕਸ਼ਨ !
Mar 19, 2025 12:27 PM
ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ ਸ਼ੁਰੂ
ਚੰਡੀਗੜ੍ਹ ਵਿੱਚ ਕਿਸਾਨਾਂ ਨਾਲ ਕੇਂਦਰੀ ਕੈਬਨਿਟ ਮੰਤਰੀ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੀਟਿੰਗ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ, ਪ੍ਰਹਿਲਾਦ ਜੋਸ਼ੀ, ਪਿਊਸ਼ ਗੋਇਲ ਸ਼ਾਮਲ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਮੰਤਰੀ ਹਰਪਾਲ ਚੀਮਾ, ਮੰਤਰੀ ਕਟਾਰੂਚੱਕ, ਗੁਰਮੀਤ ਸਿੰਘ ਖੁੱਡੀਆਂ ਅਤੇ ਸੀਨੀਅਰ ਅਧਿਕਾਰੀ। ਜਦਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਕਿਸਾਨ ਆਗੂ ਸ਼ਾਮਲ ਹਨ।
Mar 19, 2025 12:08 PM
ਅੱਜ ਕਿਸਾਨਾਂ ਤੇ ਕੇਂਦਰ ਵਿਚਾਲੇ 7ਵੇਂ ਰਾਊਂਡ ਦੀ ਮੀਟਿੰਗ, ਮੀਟਿੰਗ ਤੋਂ ਪਹਿਲਾਂ ਸੁਣੋ Jagjit Dallewal ਦਾ ਬਿਆਨ
Mar 19, 2025 12:04 PM
ਮੀਟਿੰਗ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਰੋਕੇ ਕਿਸਾਨ, ਪੈ ਗਿਆ ਰੌਲਾ
Mar 19, 2025 12:04 PM
ਸੰਗਰੂਰ ਵੱਡੀ ਗਿਣਤੀ ਪੁਲਿਸ, ਹੋ ਸਕਦਾ ਹੈ ਵੱਡਾ ਐਕਸ਼ਨ : ਸੂਤਰ
ਇੱਕ ਪਾਸੇ ਜਿਥੇ ਕਿਸਾਨ ਚੰਡੀਗੜ੍ਹ ਵਿਖੇ ਮੀਟਿੰਗ ਲਈ ਪੁੱਜੇ ਹਨ, ਉਥੇ ਹੀ ਸੰਗਰੂਰ ਦੇ ਲੱਡਾ ਕੋਠੀ ਵਿੱਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਇਕੱਠੀ ਹੋ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕੋਈ ਵੱਡਾ ਐਕਸ਼ਨ ਵਿਖਾਈ ਦੇ ਸਕਦਾ ਹੈ। ਸੰਗਰੂਰ-ਧੂਰੀ ਰੋਡ 'ਤੇ ਵੱਖ-ਵੱਖ ਥਾਵਾਂ 'ਤੇ ਪੁਲਿਸ ਫੋਰਸ ਪੈਲੇਸ-ਢਾਬਿਆਂ 'ਤੇ ਖੜੀ ਹੋਈ ਹੈ। ਇਸ ਦੇ ਨਾਲ ਰੋਡ ਉੱਪਰ ਵਾਟਰ ਕੈਨਨ ਵੀ ਨਜ਼ਰ ਆ ਰਹੀ ਹੈ।
Farmer Meeting With Government : ਕਿਸਾਨੀ ਮੰਗਾਂ ਦੇ ਹੱਲ ਲਈ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਹੋਣੀ ਹੈ, ਜਿਸ ਨੂੰ ਲੈ ਕੇ ਕਿਸਾਨ ਆਗੂ ਚੰਡੀਗੜ੍ਹ ਪਹੁੰਚ ਗਏ ਹਨ। ਦੱਸ ਦਈਏ ਕਿ ਖੇਤੀ ਮੰਤਰਾਲੇ ਵੱਲੋਂ ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਵਿਖੇ ਰੱਖੀ ਗਈ ਹੈ, ਜਿਸ 'ਚ ਕਿਸਾਨਾਂ ਨੂੰ 11 ਵਜੇ ਪਹੁੰਚਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਕੁੱਝ ਹੀ ਸਮੇਂ ਵਿੱਚ ਸਾਰੇ ਕਿਸਾਨ ਸੈਕਟਰ 26 ਵਿੱਚ ਇਕੱਠੇ ਹੋ ਰਹੇ ਹਨ। ਕਿਸਾਨ ਆਗੂ ਡੱਲੇਵਾਲ ਵੀ 200 ਕਿਸਾਨਾਂ ਦੇ ਜਥੇ ਨਾਲ ਪਹੁੰਚ ਗਏ ਹਨ। ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।
ਅੱਜ 114ਵੇਂ ਦਿਨ ਵੀ ਦਾਤਾ ਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (jagjit Singh Dallewal) ਦਾ ਮਰਨ ਵਰਤ ਜਾਰੀ ਰਿਹਾ। ਅੱਜ ਸਵੇਰੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਪੱਤਰ ਭੇਜ ਕੇ ਸੂਚਿਤ ਕੀਤਾ ਗਿਆ ਸੀ। ਪਹਿਲਾਂ ਇਹ ਮੀਟਿੰਗ 19 ਮਾਰਚ ਨੂੰ ਸ਼ਾਮ 5 ਵਜੇ ਹੋਣ ਦਾ ਸਮਾਂ ਨਿਰਧਾਰਤ ਸੀ, ਪਰ 11 ਵਜੇ ਦਾ ਸਮਾਂ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦਾ 28 ਮੈਂਬਰੀ ਵਫ਼ਦ ਸ਼ਿਰਕਤ ਕਰੇਗਾ ਅਤੇ ਕਿਸਾਨਾਂ ਦਾ ਪੱਖ ਪੂਰੀ ਮਜਬੂਤੀ ਨਾਲ ਰੱਖੇਗਾ।
SKM ਵੱਲੋਂ ਇਹ ਆਗੂ ਲੈਣਗੇ ਮੀਟਿੰਗ 'ਚ ਹਿੱਸਾ
ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ SKM (ਗੈਰ-ਰਾਜਨੀਤਿਕ) ਦੇ ਵਫ਼ਦ ਵਿੱਚ ਕਾਕਾ ਸਿੰਘ ਕੋਟੜਾਂ, ਅਭਿਮੰਨਿਊ ਕੋਹਾੜ, ਸੁਖਜੀਤ ਸਿੰਘ ਹਰਦੋਝੰਡੇ, ਇੰਦਰਜੀਤ ਸਿੰਘ ਕੋਟਬੁੱਢਾ, ਜਰਨੈਲ ਸਿੰਘ ਚਾਹਲ, ਲਖਵਿੰਦਰ ਸਿੰਘ ਔਲਖ, ਪੀਆਰ ਪਾਂਡਿਆਨ, ਹਰਪਾਲ ਚੌਧਰੀ, ਰਘਵੀਰ ਸਿੰਘ ਭੰਗਾਲਾ, ਸੁਖਪਾਲ ਸਿੰਘ ਡੱਫਰ, ਹਰਸੁਲਿੰਦਰ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਪੰਨੀਵਾਲਾ ਸ਼ਾਮਲ ਹੋਣਗੇ।
- PTC NEWS