Tue, Apr 23, 2024
Whatsapp

ਪਰਵਾਸ: 1702 ਪਿੰਡ ਹੋਏ ਖਾਲੀ, 1.18 ਲੱਖ ਲੋਕਾਂ ਨੇ ਛੱਡੇ ਪਹਾੜ

Written by  Pardeep Singh -- November 15th 2022 08:19 AM
ਪਰਵਾਸ: 1702 ਪਿੰਡ ਹੋਏ ਖਾਲੀ, 1.18 ਲੱਖ ਲੋਕਾਂ ਨੇ ਛੱਡੇ ਪਹਾੜ

ਪਰਵਾਸ: 1702 ਪਿੰਡ ਹੋਏ ਖਾਲੀ, 1.18 ਲੱਖ ਲੋਕਾਂ ਨੇ ਛੱਡੇ ਪਹਾੜ

ਦੇਹਰਾਦੂਨ: ਪੂਰੇ ਭਾਰਤ ਵਿੱਚ ਹੀ ਨਹੀ ਪੂਰੇ ਵਿਸ਼ਵ ਵਿੱਚ ਲੋਕਾਂ ਵਿੱਚ ਪਰਵਾਸ ਕਰਨ ਦੀ ਬਿਰਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲੋਕ ਆਪਣੇ ਇਲਾਕਿਆ ਵਿੱਚ ਵਾਪਸ ਆ ਗਏ ਸਨ ਪਰ ਜਿਵੇਂ ਹੀ ਲੌਕਡਾਊਨ ਖੁੱਲਦਾ ਹੈ ਉਵੇਂ ਹੀ ਪਰਵਾਸ ਦੀ ਬਿਰਤੀ ਦੁਆਰਾ ਫਿਰ ਪ੍ਰਬਲ ਹੋ ਗਈ ਹੈ। ਇਸ ਤਰ੍ਹਾਂ ਦੀ ਕਹਾਣੀ ਉੱਤਰਾਖੰਡ ਦੀ ਹੈ। ਉੱਤਰਾਖੰਡ ਨੇ 9 ਨਵੰਬਰ ਨੂੰ ਆਪਣੀ ਸਥਾਪਨਾ ਦੀ 22ਵੀਂ ਵਰ੍ਹੇਗੰਢ ਮਨਾਈ। ਸੂਬਾ ਆਪਣੇ ਪਿੰਡਾਂ ਤੋਂ ਪਰਵਾਸ ਦੀ ਗੁੰਝਲਦਾਰ ਸਮੱਸਿਆ ਨਾਲ ਜੂਝ ਰਿਹਾ ਹੈ। ਖਾਸ ਤੌਰ 'ਤੇ ਪਹਾੜੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਲਈ ਅਜਿਹੀ ਸਮੱਸਿਆ ਰੋਜ਼ੀ-ਰੋਟੀ ਦੀ ਮਾੜੀ ਸਥਿਤੀ ਅਤੇ ਮਾੜੀ ਸਿੱਖਿਆ ਅਤੇ ਸਿਹਤ ਢਾਂਚੇ ਕਾਰਨ ਆਈ ਹੈ। ਇਕ ਰਿਪੋਰਟ ਮੁਤਾਬਕ ਸਰਹੱਦੀ ਸੂਬੇ ਦੇ ਘੱਟੋ-ਘੱਟ 1,702 ਪਿੰਡ ਉਜਾੜ ਹੋ ਚੁੱਕੇ ਹਨ ਕਿਉਂਕਿ ਵਸਨੀਕ ਨੌਕਰੀਆਂ ਅਤੇ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਭਾਲ ਵਿੱਚ ਸ਼ਹਿਰੀ ਖੇਤਰਾਂ ਵਿੱਚ ਚਲੇ ਗਏ ਹਨ।

ਉੱਤਰਾਖੰਡ ਦੇ ਜ਼ਿਲ੍ਹਾ ਪੌੜੀ ਅਤੇ ਅਲਮੋੜਾ ਵਿੱਚ ਪਰਵਾਸ ਸਭ ਤੋਂ ਵੱਧ ਹੋਇਆ ਹੈ। ਰਿਪੋਰਟ ਮੁਤਾਬਕ ਉੱਤਰਾਖੰਡ ਦੇ ਪਿੰਡਾਂ ਤੋਂ ਕੁੱਲ 1.18 ਲੱਖ ਲੋਕ ਹਿਜਰਤ ਕਰ ਚੁੱਕੇ ਹਨ।  ਪਰਵਾਸ ਦਾ ਪ੍ਰਮੁਖ ਕਾਰਨ  ਸਿੱਖਿਆ ਦਾ ਪ੍ਰਬੰਧ ਨਾ ਹੋਣਾ, ਮਾੜੇ ਸਿਹਤ ਢਾਂਚੇ, ਘੱਟ ਖੇਤੀ ਉਪਜ ਜਾਂ ਜੰਗਲੀ ਜਾਨਵਰਾਂ ਦੁਆਰਾ ਖੜ੍ਹੀਆਂ ਫਸਲਾਂ ਦੀ ਤਬਾਹੀ ਆਦਿ ਹਨ।


ਮੁੱਖ ਮੰਤਰੀ ਸਵਰੋਜ਼ਗਾਰ ਯੋਜਨਾ ਪ੍ਰਵਾਸ ਨੂੰ ਰੋਕਣ ਲਈ ਬਣਾਈ ਗਈ ਹੈ। ਆਰਡੀਐਮਪੀਸੀ ਦੇ ਉਪ ਪ੍ਰਧਾਨ ਨੇ ਕਿਹਾ ਕਿ ਇੱਕ ਹੋਰ ਚੀਜ਼ ਜੋ ਪ੍ਰਵਾਸ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ ਮੁੱਖ ਮੰਤਰੀ ਸਵਰੋਜ਼ਗਾਰ ਯੋਜਨਾ ਹੈ, ਜੋ ਲੋਕਾਂ ਨੂੰ ਪੋਲਟਰੀ, ਡੇਅਰੀ, ਪ੍ਰਾਹੁਣਚਾਰੀ ਅਤੇ ਬਾਗਬਾਨੀ ਖੇਤਰਾਂ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਾਰੋਬਾਰ ਸ਼ੁਰੂ ਕਰਨ ਲਈ ਆਸਾਨ ਕਰਜ਼ਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਾੜੀ ਪਿੰਡਾਂ ਦਾ ਹਰੇਕ ਪਰਿਵਾਰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਣ ਲੱਗ ਜਾਵੇ ਤਾਂ ਉਨ੍ਹਾਂ ਦਾ ਪਰਵਾਸ ਰੁਕ ਸਕਦਾ ਹੈ। 

- PTC NEWS

Top News view more...

Latest News view more...