Advertisment

ਇਨਸਾਫ ਮੋਰਚੇ ਨਾਲ ਮੰਤਰੀ ਫੌਜਾ ਸਿੰਘ ਸਰਾਰੀ ਨੇ ਕੀਤੀ ਗੱਲਬਾਤ, ਧਰਨਾਕਾਰੀਆਂ ਨੇ ਮਾਰਗ ਦਾ ਇਕ ਪਾਸਾ ਖੋਲ੍ਹਿਆ

author-image
Pardeep Singh
Updated On
New Update
ਇਨਸਾਫ ਮੋਰਚੇ ਨਾਲ ਮੰਤਰੀ ਫੌਜਾ ਸਿੰਘ ਸਰਾਰੀ ਨੇ ਕੀਤੀ ਗੱਲਬਾਤ, ਧਰਨਾਕਾਰੀਆਂ ਨੇ ਮਾਰਗ ਦਾ ਇਕ ਪਾਸਾ ਖੋਲ੍ਹਿਆ
Advertisment

ਫ਼ਰੀਦਕੋਟ : ਬੇਅਦਬੀ ਤੇ ਗੋਲ਼ੀਕਾਂਡ ਮਾਮਲੇ ’ਚ ਇਨਸਾਫ਼ ਲੈਣ ਲਈ ਬਹਿਬਲ ਮੋਰਚੇ ਦੇ ਆਗੂਆਂ ਨੇ ਵੀਰਵਾਰ ਨੂੰ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਧਰਨਾ ਦੇ ਕੇ ਅੰਮ੍ਰਿਤਸਰ-ਫ਼ਰੀਦਕੋਟ ਵਿਚਕਾਰ ਆਵਾਜਾਈ ਠੱਪ ਕਰ ਦਿੱਤੀ। ਸਿੱਖ ਆਗੂਆਂ ਨੇ ਕਿਹਾ ਹੈ ਕਿ ਜਦੋਂ ਤਕ ਬੇਅਦਬੀ ਤੇ ਗੋਲ਼ੀਕਾਂਡ ਦਾ ਇਨਸਾਫ਼ ਨਹੀਂ ਮਿਲਦਾ, ਉਦੋਂ ਤਕ ਆਵਾਜਾਈ ਠੱਪ ਹੀ ਰਹੇਗੀ।

Advertisment

ਇਸ ਤੋਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਧਰਨੇ ਵਾਲੀ ਥਾਂ 'ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਜਾਮ ਹਟਾਉਣ ਦੀ ਅਪੀਲ ਕੀਤੀ। ਸਰਾਰੀ ਨੇ ਸੰਗਤ ਤੋਂ 7 ਜਨਵਰੀ ਤੱਕ ਦਾ ਸਮਾਂ ਮੰਗਿਆ ਹੈ। ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਨੇ ਮਾਰਗ ਦਾ ਇਕ ਪਾਸਾ ਖੋਲ੍ਹ ਦਿੱਤਾ।

ਮੋਰਚੇ ਵੱਲੋਂ ਸ਼ਹੀਦੀ ਜੋੜ ਮੇਲਾ  ਨੂੰ ਲੈ ਕੇ ਇਕ ਪਾਸੇ ਦੀ ਸੜਕ ਖੋਲ੍ਹੀ ਗਈ ਹੈ ਤਾਂ  ਇਸ ਮਾਰਗ ਰਾਹੀ ਲੰਘਣ ਵਾਲੀ ਸਿੱਖ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਸੰਗਤ ਵਲੋਂ ਕੈਬਨਿਟ ਮੰਤਰੀ ਨੂੰ ਜਵਾਬ ਦਿੰਦਿਆਂ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।ਸ਼ਹੀਦੀ ਜੋੜ ਮੇਲੇ ਦੇ ਚੱਲਦੇ ਨੈਸ਼ਨਲ ਹਾਈਵੇ ਨੂੰ ਇਕ ਸਾਈਡ ਤੋਂ 7 ਜਨਵਰੀ ਤੱਕ ਲਈ ਖੋਲ੍ਹ ਦਿੱਤਾ ਗਿਆ। 7 ਜਨਵਰੀ ਤੋਂ ਬਾਅਦ ਮੁੜ ਨੈਸ਼ਨਲ ਹਾਈਵੇ ਦੋਹਾਂ ਸਾਈਡਾਂ ਤੋਂ ਜਾਮ ਕਰ ਦਿੱਤਾ ਜਾਵੇਗਾ।



- PTC NEWS
latest-news punjabi-news
Advertisment

Stay updated with the latest news headlines.

Follow us:
Advertisment