Mon, Jan 30, 2023
Whatsapp

ਬਠਿੰਡਾ 'ਚ ਲਾਪਤਾ ਨਾਬਾਲਿਗ ਲੜਕੀ ਦਾ ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ

Written by  Aarti -- December 20th 2022 05:57 PM
ਬਠਿੰਡਾ 'ਚ ਲਾਪਤਾ ਨਾਬਾਲਿਗ ਲੜਕੀ ਦਾ ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ

ਬਠਿੰਡਾ 'ਚ ਲਾਪਤਾ ਨਾਬਾਲਿਗ ਲੜਕੀ ਦਾ ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ

ਮੁਨੀਸ਼ ਗਰਗ (ਬਠਿੰਡਾ, 20 ਦਸੰਬਰ): ਜ਼ਿਲ੍ਹੇ ਦੇ ਜਨਤਾ ਨਗਰ ਤੋਂ 1 ਸਤੰਬਰ ਨੂੰ ਸਕੂਲ ਛੱਡ ਕੇ ਗਈ 16 ਸਾਲਾ ਨਾਬਾਲਗ ਲੜਕੀ ਅਜੇ ਤੱਕ ਘਰ ਨਹੀਂ ਪਹੁੰਚੀ। ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ। ਬਠਿੰਡਾ ਪੁਲਿਸ ਦੇ ਆਈਜੀ ਦਫ਼ਤਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਪਰ ਅੱਜ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਲਾਪਤਾ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ 1 ਸਤੰਬਰ ਸਕੂਲ ਤੋਂ ਨਿਕਲੀ ਸੀ ਪਰ ਅੱਜ ਤੱਕ ਉਹ ਘਰ ਨਹੀਂ ਆਈ ਹੈ। ਪੁਲਿਸ ਥਾਣੇ ਤੋਂ ਲੈ ਕੇ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟਕੇ ਉਹ ਥੱਕ ਚੁੱਕੇ ਹਨ। ਉਹ ਪਿਛਲੇ 4 ਮਹੀਨੇ ਤੋਂ ਕਾਫੀ ਪਰੇਸ਼ਾਨ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਿਸ ਮੁੰਡੇ ਉੱਤੇ ਸ਼ੱਕ ਸੀ ਉਸ ਬਾਰੇ ਵੀ ਪੁਲਿਸ ਨੂੰ ਦੱਸ ਦਿੱਤਾ ਹੈ। ਪਰ ਪੁਲਿਸ ਨੇ ਅਜੇ ਤੱਕ ਉਨ੍ਹਾਂ ਦੀ ਧੀ ਨੂੰ ਨਹੀਂ ਲੱਭਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਾਡੀ ਧੀ ਨੂੰ ਸਹੀ ਸਲਾਮਤ ਉਨ੍ਹਾਂ ਕੋਲ ਪਹੁੰਚਾਇਆ ਜਾਵੇ। 


ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਡੀਐਸਪੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੀ ਦੀ ਭਾਲ ਦੇ ਲਈ ਵੱਖ ਵੱਖ ਟੀਮਾਂ ਲਗਾਈਆਂ ਜਾ ਰਹੀਆਂ ਹਨ। ਪੁਲਿਸ ਨੂੰ ਦੂਜੇ ਸੂਬੇ ਵਿੱਚ ਲੜਕੀ ਦੇ ਹੋਣ ਦਾ ਪਤਾ ਲੱਗਾ ਹੈ ਉਨ੍ਹਾਂ ਨੇ ਪੁਲਿਸ ਦੀ ਟੀਮ ਨੂੰ ਉੱਥੇ ਭੇਜ ਦਿੱਤੀ ਹੈ। ਉਨ੍ਹਾਂ ਮਾਪਿਆਂ ਨੂੰ ਭਰੋਸਾ ਜਤਾਉਂਦੇ ਹਨ ਕਿ ਜਲਦ ਲੜਕੀ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ। 

ਇਹ ਵੀ ਪੜੋ: ਧੁੰਦ ਦੀ ਚਿੱਟੀ ਚਾਦਰ ਤੇ ਸੀਤ ਲਹਿਰ ਨੇ ਜ਼ਿੰਦਗੀ ਦੀ ਰਫ਼ਤਾਰ ਕੀਤੀ ਹੌਲੀ, ਸੂਬੇ 'ਚ ਅਲਰਟ ਜਾਰੀ

- PTC NEWS

adv-img

Top News view more...

Latest News view more...